CRPF ਦੇ 68 ਹੋਰ ਜਵਾਨ ਕੋਰੋਨਾ ਪੀੜਤ, ਹੁਣ ਤਕ 127 ਕੋਰੋਨਾ ਦੀ ਚਪੇਟ ’ਚ
Published : May 2, 2020, 11:53 am IST
Updated : May 2, 2020, 12:17 pm IST
SHARE ARTICLE
CRPF Jawan coronavirus positive cases test report
CRPF Jawan coronavirus positive cases test report

ਸ਼ੁੱਕਰਵਾਰ ਨੂੰ ਸੀਆਰਪੀਐਫ ਦੇ 12 ਜਵਾਨਾਂ ਵਿਚ ਕੋਰੋਨਾ ਵਾਇਰਸ...

ਨਵੀਂ ਦਿੱਲੀ: ਲਾਕਡਾਉਨ ਅਤੇ ਸਾਰੇ ਉਪਾਵਾਂ ਦੇ ਬਾਵਜੂਦ ਕੋਰੋਨਾ ਵਾਇਰਸ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਸਰਕਾਰ ਨੇ 3 ਮਈ ਤੋਂ 17 ਮਈ ਤਕ ਲਾਕਡਾਊਨ ਵਧਾ ਦਿੱਤਾ ਹੈ ਪਰ ਕੋਰੋਨਾ ਦੀ ਰਫਤਾਰ ਟੁੱਟਦੀ ਨਹੀਂ ਦਿਖਾਈ ਦੇ ਰਹੀ। ਹੁਣ ਇਸ ਮਾਰੂ ਵਾਇਰਸ ਨੇ ਕੋਰੋਨਾ ਕਮਾਂਡੋ ਵੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ।ਪੁਲਿਸ ਤੋਂ ਬਾਅਦ ਹੁਣ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਵੀ ਕਈ ਜਵਾਨ ਕੋਰੋਨਾ ਪੀੜਤ ਪਾਏ ਗਏ ਹਨ। 

CRPF Pulwama CRPF 

ਸ਼ੁੱਕਰਵਾਰ ਨੂੰ ਸੀਆਰਪੀਐਫ ਦੇ 12 ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਪੀੜਤ ਸੀਆਰਪੀਐਫ ਦੇ ਜਵਾਨਾਂ ਦੀ ਤਾਦਾਦ 127 ਹੋ ਗਈ ਹੈ। ਜਦਕਿ ਹੁਣ 150 ਜਵਾਨਾਂ ਦੀ ਜਾਚ ਰਿਪੋਰਟ ਆਉਣੀ ਅਜੇ ਬਾਕੀ ਹੈ। ਸਾਰੇ ਸੀਆਰਪੀਐਫ ਦੀ ਇਕ ਹੀ ਬਟਾਲਿਅਨ 31 ਬਟਾਲਿਅਨ ਦੇ ਹਨ। ਇਹ ਬਟਾਲਿਅਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਿਊਰ ਵਿਹਾਰ ਫੇਜ਼ 3 ਵਿਚ ਤੈਨਾਤ ਹਨ।

Coronavirus hunter in china help prepare corona vaccine mrjCoronavirus 

ਗੌਰਤਲਬ ਹੈ ਕਿ ਸੀਆਰਪੀਐਫ ਦੀ 31 ਬਟਾਲਿਅਨ ਦੇ ਅਸਿਸਟੈਂਟ ਸਬ ਇੰਸਪੈਕਟਰ ਮੁਹੰਮਦ ਇਕਰਾਮ ਹੁਸੈਨ ਦੀ ਕੋਰੋਨਾ ਕਾਰਨ 28 ਅਪ੍ਰੈਲ ਨੂੰ ਮੌਤ ਹੋ ਗਈ ਸੀ। ਇਕਰਾਮ ਨੇ ਇਲਾਜ ਦੌਰਾਨ ਸਫਦਰਗੰਜ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਕੋਰੋਨਾ ਦੇ ਅਰਧਸੈਨਿਕ ਬਲ ਤਕ ਪਹੁੰਚਣ ਨਾਲ ਤਰਥੱਲੀ ਮਚ ਗਈ ਹੈ। 55 ਸਾਲ ਦੇ ਹੁਸੈਨ ਦੀ ਮੌਤ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਦੁਖ ਜਤਾਇਆ ਸੀ। ਵੀਰਵਾਰ ਨੂੰ 89 ਵਿੱਚੋਂ 6 ਜਵਾਨ ਪੀੜਤ ਪਾਏ ਗਏ।
 

Corona VirusCorona Virus

ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 2293 ਨਵੇਂ ਕੇਸ ਸਾਹਮਣੇ ਆਏ ਹਨ ਅਤੇ 71 ਲੋਕਾਂ ਦੀ ਮੌਤ ਹੋ ਗਈ ਹੈ।

Corona VirusCorona Virus

ਇਸ ਦੇ ਬਾਅਦ, ਦੇਸ਼ ਭਰ ਵਿੱਚ ਕੋਰੋਨਾ ਸਕਾਰਾਤਮਕ ਕੇਸਾਂ ਦੀ ਕੁੱਲ ਸੰਖਿਆ 37,336 ਹੋ ਗਈ ਹੈ। ਜਿਸ ਵਿੱਚ 26,167 ਸਰਗਰਮ ਹਨ, 9951 ਲੋਕ ਸਿਹਤਮੰਦ ਹੋ ਗਏ ਹਨ ਜਾਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 1218 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੀਆਰਪੀਐਫ ਦੇ 68 ਹੋਰ ਜਵਾਨ ਪਾਜ਼ੀਟਿਵ ਪਾਏ ਗਏ ਹਨ ਅਤੇ ਰਾਜਸਥਾਨ ਵਿਚ 12 ਨਵੇਂ ਕੇਸ ਦਰਜ ਕੀਤੇ ਗਏ ਹਨ।

coronavirusCorona Virus

ਭਾਰਤੀ ਰੇਲਵੇ ਅਧਿਕਾਰੀ ਨੇ ਕਿਹਾ ਕਿ ਅਸੀਂ ‘ਲੇਬਰ ਸਪੈਸ਼ਲ ਟ੍ਰੇਨਜ਼’ ਚਲਾਉਣ ਦਾ ਫੈਸਲਾ ਲਿਆ ਹੈ। ਜ਼ੋਨਲ ਰੇਲਵੇ ਰਾਜ ਪ੍ਰਸ਼ਾਸਨ ਦੀ ਮੰਗ ਅਨੁਸਾਰ ਇਹ ਰੇਲ ਗੱਡੀਆਂ ਚਲਾਏਗੀ। ਸਥਾਨਕ ਡੀਐਮ ਅਤੇ ਡੀਆਰਐਮ ਤਾਲਮੇਲ ਕਰ ਰਹੇ ਹਨ। ਖੇਤਰੀ ਸੀਪੀਆਰਓਜ਼ ਤੋਂ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement