
ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਜਪਥ ਉੱਤੇ ਵਿਖਾਉਣਗੀਆਂ ਆਪਣੇ ਕਰਤੱਬ
ਦਿੱਲੀ- ਗਣਤੰਤਰ ਦਿਵਸ-2020 ਦੀ ਪਰੇਡ ਮੌਕੇ ਇਸ ਵਾਰ CRPF (ਸੀਆਰਪੀਐੱਫ਼) ਦੀ ਡੇਅਰਡੇਵਿਲਜ਼ ਟੀਮ ਪਹਿਲੀ ਵਾਰ ਰਾਜਪਥ ਉੱਤੇ 26 ਜਨਵਰੀ ਨੂੰ ਮੋਟਰਸਾਇਕਲਾਂ ਉੱਤੇ ਵੱਖਰੇ-ਵੱਖਰੇ ਕਰਤੱਬ ਵਿਖਾਏਗੀ। ਇਸ ਮੌਕੇ 9 ਤਰ੍ਹਾਂ ਦੇ ਕਰਤੱਬ ਵਿਖਾਏ ਜਾਣਗੇ। 65CRPF ਦੀਆਂ ਜਾਂਬਾਜ਼ ਕਮਾਂਡੋਜ਼ ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਜਪਥ ਉੱਤੇ ਆਪਣੇ ਕਰਤੱਬ ਵਿਖਾਉਣਗੀਆਂ।
File
CRPF ਤੋਂ ਮਿਲੀ ਜਾਣਕਾਰੀ ਮੁਤਾਬਕ ਬਾਈਕ ਉੱਤੇ ਇਸ ਟੀਮ ਦੀਆਂ ਮੈਂਬਰ ਪਿਰਾਮਿਡ ਪੁਜ਼ੀਸ਼ਨ, ਰਾਈਫ਼ਲ ਪੁਜ਼ੀਸ਼ਨ, ਬੀਮ ਪੁਜ਼ੀਸ਼ਨ, ਪਿਸਟਲ ਪੁਜ਼ੀਸ਼ਨ ਸਮੇਤ ਸਾਂਝੀ ਮੋਟਰਸਾਇਕਲ ਪੁਜ਼ੀਸ਼ਨ ਵਿਖਾਉਣਗੀਆਂ। ਲੇਡੀ ਡੇਅਰਡੇਵਿਲ ਦਸਤੇ ਦੀ ਅਗਵਾਈ ਕਰਨ ਵਾਲੇ ਸੀਮਾ ਨਾਗ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਟੀਮ ਦੀ ਸਥਾਪਨਾ ਸਾਲ 2014 ਦੌਰਾਨ ਕੀਤੀ ਗਈ ਸੀ।
File
ਇਸ ਤੋਂ ਪਹਿਲਾਂ ਸਟੈਚੂ ਆੱਫ਼ ਯੂਨਿਟੀ ਦੀ ਪਰੇਡ ’ਚ ਵੀ ਉਨ੍ਹਾਂ ਨੇ ਅਜਿਹੇ ਕਰਤੱਬ ਵਿਖਾਏ ਸਨ। ਸੀਮਾ ਨਾਗ ਦਾ ਕਹਿਣਾ ਹੈ ਉਨ੍ਹਾਂ ਦੀ ਟੀਮ ਕਾਫ਼ੀ ਮਜ਼ਬੂਤ ਹੈ ਤੇ ਉਨ੍ਹਾਂ ’ਚ ਹੌਸਲਾ ਹੈ ਤੇ ਉਹ ਆਪਣਾ ਕੰਮ ਸਫ਼ਲਤਾਪੂਰਬਕ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਇਸ ਲਈ ਉਨ੍ਹਾਂ ਕਾਫ਼ੀ ਪ੍ਰੈਕਟਿਸ ਕੀਤੀ ਹੈ।
File
ਰਾਜਪਥ ਉੱਤੇ ਪ੍ਰੈਕਟਿਸ ਹੋ ਰਹੀ ਹੈ। ਇਹ ਪ੍ਰੈਕਟਿਸ ਇਸ ਲਈ ਕੀਤੀ ਜਾ ਰਹੀ ਹੈ ਕਿ 26 ਜਨਵਰੀ ਭਾਵ ਗਣਤੰਤਰ ਦਿਵਸ ਮੌਕੇ ਕਰਤੱਬ ਕਰਦੇ ਸਮੇਂ ਕੋਈ ਗ਼ਲਤੀ ਨਾ ਰਹਿ ਜਾਵੇ। CRPF ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਬਟਾਲੀਅਨ ਵੱਖਰੇ-ਵੱਖਰੇ ਰਾਜਾਂ ਵਿੱਚ ਤਾਇਨਾਤ ਕੀਤੀ ਗਈ ਹੈ।
File
ਕਈ ਔਰਤਾਂ ਜੰਮੂ–ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਿਤ ਇਲਾਕਿਆਂ ’ਚ ਵੀ ਤਾਇਨਾਤ ਹਨ। ਕਈ ਔਰਤਾਂ ਉੱਤਰ-ਪੂਰਬੀ ਸੂਬਿਆਂ ’ਚ ਕਾਨੂੰਨ ਤੇ ਵਿਵਸਥਾ ਉੱਤੇ ਚੌਕਸ ਨਜ਼ਰ ਰੱਖ ਰਹੀਆਂ ਹਨ। ਡੇਅਰਡੇਵਿਲਜ਼ਟੀਮ ਵਿੱਚ ਕੁਝ ਅਜਿਹੀਆਂ ਔਰਤਾਂ ਵੀ ਹਨ, ਜੋ ਨਕਸਲ ਪ੍ਰਭਾਵਿਤ ਸੂਬਿਆਂ ’ਚ ਵੀ ਤਾਇਨਾਤ ਹਨ।