Lockdown 3.0 : ਕੁਝ ਖਾਸ ਸ਼ਰਤਾਂ ਦੇ ਅਧਾਰ 'ਤੇ ਹੋ ਸਕਣਗੇ ਵਿਆਹ ਸਮਾਗਮ
Published : May 2, 2020, 7:07 am IST
Updated : May 2, 2020, 7:29 am IST
SHARE ARTICLE
Photo
Photo

ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਇਕ ਵਾਰ ਫਿਰ ਲੌਕਡਾਊਨ ਵਧਾ ਦਿੱਤਾ ਹੈ। ਇਸ ਨੂੰ ਹੁਣ 17 ਮਈ ਤੱਕ ਦੇ ਸਮੇਂ ਲਈ ਅੱਗੇ ਕਰ ਦਿੱਤਾ ਹੈ

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਇਕ ਵਾਰ ਫਿਰ ਲੌਕਡਾਊਨ ਵਧਾ ਦਿੱਤਾ ਹੈ। ਇਸ ਨੂੰ ਹੁਣ 17 ਮਈ ਤੱਕ ਦੇ ਸਮੇਂ ਲਈ ਅੱਗੇ ਕਰ ਦਿੱਤਾ ਹੈ । ਹਾਲਾਂਕਿ ਇਸ ਵਾਰ ਇਸ ਵਿਚ ਕਈ ਸ਼ਰਤਾਂ ਦੇ ਨਾਲ ਕੁਝ ਰਾਹਤ ਦੇਣ ਦੀ ਗੱਲ ਵੀ ਕੀਤੀ ਹੈ। ਗ੍ਰਹਿ ਮੰਤਰਾਲੇ ਦੁਆਰਾ ਇਸ ਸਬੰਧੀ ਜਾਣਕਾਰੀ ਦਿੱਤੀ ਗਿਆ ਹੈ। ਇਸ ਲਈ ਲੌਕਡਾਊਨ 3.0 ਵਿਚ ਦੇਸ਼ ਨੂੰ ਤਿੰਨ ਜ਼ੋਨਾਂ (ਰੈੱਡ, ਸੰਤਰੀ ਅਤੇ ਗ੍ਰੀਨ ) ਵਿਚ ਤਬਦੀਲ ਕੀਤਾ ਗਿਆ ਹੈ।

Marriage Palace Marriage Palace

ਦੱਸ ਦੱਈਏ ਕਿ ਰੈੱਡ ਜ਼ੋਨ ਵਿਚ ਦੇਸ਼ ਦੇ 130 ਜ਼ਿਲੇ, ਸੰਤਰੀ ਜ਼ੋਨ ਵਿਚ 284 ਜ਼ੋਨ ਅਤੇ ਗ੍ਰੀਨ ਜ਼ੋਨ ਵਿਚ 319 ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਦੇ ਇਹ ਵਰਗੀਕਰਨ ਕਰੋਨਾ ਵਾਇਰਸ ਦੇ  ਕੇਸ਼ਾਂ ਦੇ ਅਧਾਰ ਤੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਸਮੇਂ-ਸਮੇਂ ਤੇ ਅੱਪ-ਡੇਟ ਵੀ ਹੁੰਦੇ ਰਹਿਣਗੇ। ਇਸ ਲੌਕਡਾਊਨ ਵਿਚ ਕਈ ਸਮੱਸਿਆਂ ਆ ਰਹੀ ਹਨ

MarriageMarriage

ਸਭ ਤੋਂ ਵੱਧ ਸਮੱਸਿਆਂ ਉਨ੍ਹਾਂ ਪਰਿਵਾਰਾਂ ਲਈ ਆ ਰਹੀ ਸੀ ਜਿਨ੍ਹਾਂ ਦੇ ਇਸ ਸਮੇਂ ਵਿਆਹ ਹੋਣ ਵਾਲੇ ਸਨ। ਇਸ ਨੂੰ ਦੇਖਦਿਆਂ ਸਰਕਾਰ ਨੇ ਇਸ ਮਾਮਲੇ ਵਿਚ ਥੋੜੀ ਛੋਟ ਦਿੱਤੀ ਹੈ। ਇਸ ਵਿਚ ਇਹ ਸ਼ਰਤ ਰੱਖੀ ਗਈ ਹੈ ਕਿ ਵਿਆਹ ਦੇ ਵਿਚ 50 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਮੁੰਡੇ ਅਤੇ ਕੁੜੀ ਵਾਲਿਆਂ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕੁਲ ਗਿਣਤੀ 50 ਤੋਂ ਵੱਧ ਨਹੀਂ ਹੋਣੀ ਚਾਹੀਦੀ।

 India lockdownIndia lockdown

ਦੱਸ ਦੱਈਏ ਕਿ ਗ੍ਰਹਿ ਮੰਤਰਾਲੇ ਵੱਲੋਂ ਗ੍ਰੀਨ ਅਤੇ ਸੰਤਰੀ ਜ਼ੋਨ ਵਿਚ ਕੁਝ ਢਿੱਲ ਦਿੰਦਿਆਂ ਈ-ਕਮਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਜ਼ੋਨਾਂ ਵਿਚ ਗੈਰ-ਜਰੂਰੀ ਸਮਾਨ ਦੀ ਡਲਿਵਰੀ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗ੍ਰੀਨ ਜ਼ੋਨ ਵਾਲੇ ਇਲਾਕਿਆਂ ਵਿਚ ਬੱਸਾਂ ਨੂੰ 50 ਫੀਸਦੀ ਤੱਕ ਸਵਾਰੀਆਂ ਲਿਜ਼ਾਣ ਦੀ ਇਜ਼ਾਜ਼ਤ ਦੇ ਦਿੱਤੀ ਹੈ ਅਤੇ ਨਾਲ ਹੀ ਬੱਸਾਂ ਦੇ ਡਿੱਪੂਆਂ ਵਿਚ ਵੀ 50 ਫੀਸਦੀ ਕਰਮਚਾਰੀਆਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।

lockdown police defaulters sit ups cock punishment alirajpur mp lockdown 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement