ਕੋਰੋਨਾ ਨਾਲ ਪੀੜਤ ਲੋਕਾਂ ਲਈ ਲਾਈਫ਼ ਬੋਟ ਸਾਬਤ ਹੋ ਰਹੀ ਹੈ ਆਕਸੀਜਨ
Published : May 2, 2021, 12:36 pm IST
Updated : May 2, 2021, 12:36 pm IST
SHARE ARTICLE
oxygen
oxygen

ਦੇਸ਼ ਦਾ ਤਕਰੀਬਨ ਹਰ ਸ਼ਹਿਰ ਕੋਰੋਨਾ ਦੇ ਮਰੀਜਾਂ ਲਈ ਆਕਸੀਜਨ ਦੀ ਘਾਟ ਨਾਲ ਜੱਦੋਜਹਿਦ ਕਰ ਰਿਹਾ ਹੈ।

ਲੁਧਿਆਣਾ (ਪ੍ਰਮੋਦ ਕੌਸ਼ਲ): ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਤੇ ਦੇਸ਼ ਦੇ ਹਰ ਕੋਨੇ ਵਿਚੋਂ ਡਰਾਉਣ ਵਾਲੀਆਂ ਖ਼ਬਰਾਂ ਰੋਜ਼ ਹੀ ਸੁਣਨ ਤੇ ਵੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਕੋਰੋਨਾ ਵਾਇਰਸ ਵਧੇਰੇ ਮਾਰੂ ਬਣ ਕੇ ਸਾਹਮਣੇ ਆਇਆ ਹੈ, ਇਸੇ ਕਰਕੇ, ਸਿਰਫ ਨਵੇਂ ਮਾਮਲਿਆਂ ਵਿਚ ਹੀ ਨਹੀਂ, ਮੌਤਾਂ ਵਿਚ ਵੀ, ਅੰਕੜੇ ਆਪਣੇ ਪੁਰਾਣੇ ਰਿਕਾਰਡ ਤੋੜ ਰਹੇ ਹਨ। ਦੇਸ਼ ਦਾ ਤਕਰੀਬਨ ਹਰ ਸ਼ਹਿਰ ਕੋਰੋਨਾ ਦੇ ਮਰੀਜਾਂ ਲਈ ਆਕਸੀਜਨ ਦੀ ਘਾਟ ਨਾਲ ਜੱਦੋਜਹਿਦ ਕਰ ਰਿਹਾ ਹੈ।

Corona Corona

ਮਾਹਿਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਰਕੇ ਕੋਵਿਡ -19 ਨਮੂਨੀਆ ਅਤੇ ਹਾਈਪੌਕਸਿਮੀਆ ਦਾ ਕਾਰਨ ਬਣ ਰਿਹਾ ਹੈ। ਸੌਖੇ ਸਬਦਾਂ ‘ਚ ਹਾਈਪੌਕਸਿਮੀਆ ਨੂੰ ਸਮਝਦੇ ਹੋ, ਤਾਂ ਇਹ ਖੂਨ ਵਿਚ ਆਕਸੀਜਨ ਦੀ ਘਾਟ ਹੈ। ਇਹ ਕੋਵਿਡ -19 ਨਮੂਨੀਆ ਦੀ ਸਭ ਤੋਂ ਗੰਭੀਰ ਸਥਿਤੀ ਹੈ ਅਤੇ ਜ਼ਿਆਦਾਤਰ ਮੌਤਾਂ ਦਾ ਕਾਰਨ ਵੀ ਬਣ ਰਹੀ ਹੈ। ਕੁਝ ਰੋਗਾਣੂਨਾਸਕ ਦਵਾਈਆਂ ਕੋਰੋਨਾ ਦੀ ਲਾਗ ਦੇ ਇਲਾਜ ਲਈ ਕਾਰਗਰ ਸਿੱਧ ਹੋ ਰਹੀਆਂ ਹਨ, ਪਰ ਗੰਭੀਰ ਨਮੂਨਿਆਂ ਵਿਚ ਆਕਸੀਜਨ ਦੀ ਸਹਾਇਤਾ ਤੋਂ ਬਿਨਾਂ ਹਾਈਪੌਕਸਿਮੀਆ ਤੋਂ ਰਾਹਤ ਨਹੀਂ ਮਿਲ ਸਕਦੀ। ਕੋਰੋਨਾ ਨਾਲ ਪੀੜਤ ਲੋਕਾਂ ਲਈ ਆਕਸੀਜਨ ਲਾਈਫਬੋਟ ਸਾਬਤ ਹੋ ਰਹੀ ਹੈ। 

Corona VaccineCorona Vaccine

ਬਿ੍ਰਟਿਸ ਅਖਬਾਰ ਗਾਰਡੀਅਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਸੰਕਟ ਸਿਰਫ ਭਾਰਤ ਦਾ ਨਹੀਂ ਬਲਕਿ ਤਕਰੀਬਨ ਹਰ ਘੱਟ ਅਤੇ ਮੱਧ ਆਮਦਨੀ ਸਮੂਹ ਵਾਲੇ ਦੇਸ਼ ਦਾ ਹੈ। ਨਮੂਨੀਆ ਮਹਾਂਮਾਰੀ ਤੋਂ ਪਹਿਲਾਂ ਵੀ ਘਾਤਕ ਸੀ, ਪਰ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਬਹੁਤ ਸਾਰੇ ਉਪਾਅ ਨਹੀਂ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਹਰ ਰੋਜ 7,000 ਮੀਟਿ੍ਰਕ ਟਨ ਆਕਸੀਜਨ ਪੈਦਾ ਕਰਦਾ ਹੈ। ਪਰ ਇਸਦਾ ਜ਼ਿਆਦਾਤਰ ਹਿੱਸਾ ਉਦਯੋਗਾਂ ਵੱਲ ਜਾਂਦਾ ਹੈ। ਹੁਣ, ਡਾਕਟਰੀ ਐਮਰਜੈਂਸੀ ਦੇ ਮੱਦੇਨਜਰ, ਉਦਯੋਗਾਂ ਦਾ ਹਿੱਸਾ ਵੀ ਇਧਰ ਦਿੱਤਾ ਜਾ ਰਿਹਾ ਹੈ। ਪਰ ਆਵਾਜਾਈ ਅਤੇ ਸਟੋਰੇਜ ਦੀ ਸਮੱਸਿਆ ਹੈ।

Coronavirus Coronavirus

ਭਾਰਤ ਕੋਲ ਕੁੱਲ ਸਮਰੱਥਾ 16,732 ਮੀਟਿ੍ਰਕ ਦੇ ਨਾਲ 1,224 ਕ੍ਰਾਇਓਜੈਨਿਕ ਆਕਸੀਜਨ ਟੈਂਕਰ ਹਨ। ਜ਼ਿਆਦਾਤਰ ਆਕਸੀਜਨ ਪੂਰਬੀ ਹਿੱਸੇ ਵਿਚ ਪੈਦਾ ਹੁੰਦੀ ਹੈ ਅਤੇ ਦੇਸ ਦੇ ਦੂਜੇ ਹਿੱਸਿਆਂ ਵਿਚ ਪਹੁੰਚਣ ਵਿਚ 6-7 ਦਿਨ ਲੱਗਦੇ ਹਨ। ਦੈਨਿਕ ਭਾਸਕਰ ਅਖਬਾਰ ਦੀ ਇੱਕ ਰਿਪੋਰਟ ਮੁਤਾਬਕ 24 ਅਪ੍ਰੈਲ ਦੇ ਅੰਕੜੇ ਦਰਸਾਉਂਦੇ ਹਨ ਕਿ ਵਿਅਕਤੀਗਤ ਉਦਯੋਗਾਂ ਨੇ 9,103 ਮੀਟਿ੍ਰਕ ਟਨ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਕੀਤਾ। ਪਰ ਉਹ ਸਿਰਫ 7,017 ਮੀਟਿ੍ਰਕ ਟਨ ਆਕਸੀਜਨ ਵੇਚ ਸਕਦੇ ਸਨ। ਜੇ ਅਸੀਂ ਇਸ ਦੀ ਤੁਲਨਾ ਪਿਛਲੇ ਸਾਲ ਦੇ ਅਗਸਤ ਦੇ ਉਤਪਾਦਨ ਨਾਲ ਕਰੀਏ, ਤਾਂ ਇਹ ਸਿਰਫ 5,700 ਮੀਟਰਕ ਟਨ ਸੀ। 25 ਅਪ੍ਰੈਲ ਨੂੰ ਇਸ ਨੂੰ ਵਧਾ ਕੇ 8,922 ਮੀਟਰਕ ਟਨ ਕਰ ਦਿੱਤਾ ਗਿਆ।

 OxygenOxygen

50% ਆਕਸੀਜਨ ਸਟੀਲ ਕੰਪਨੀਆਂ ਵੱਲੋਂ ਦਿੱਤੀ ਜਾਂਦੀ ਹੈ। ਭਾਰਤ ਦਾ ਆਕਸੀਜਨ ਸੰਕਟ 15 ਮਈ ਤੱਕ ਹੱਲ ਹੋ ਸਕਦਾ ਹੈ। ਦੇਸ ਦੇ ਸਭ ਤੋਂ ਵੱਡੇ ਲਿਕਵਿਡ ਮੈਡੀਕਲ ਆਕਸੀਜਨ ਬਣਾਉਣ ਵਾਲੇ ਲਿੰਡੇ ਪੀਐਲਸੀ ਦੇ ਐਗਜੈਕਟਿਵ ਮਲਯ ਬਨਰਜੀ ਮੁਤਾਬਕ, 15 ਮਈ ਤੱਕ ਉਤਪਾਦਨ ਵਿੱਚ 25% ਦਾ ਵਾਧਾ ਹੋਵੇਗਾ ਅਤੇ ਆਵਾਜਾਈ ਬੁਨਿਆਦੀ ਢਾਂਚਾ ਵੀ ਸੰਕਟ ਨਾਲ ਨਜਿੱਠਣ ਲਈ ਤਿਆਰ ਹੋਵੇਗਾ। ਇਸ ਨੂੰ ਮਹਾਂਮਾਰੀ ਦੇ ਸੰਕਟ ਤੋਂ ਹਟਾਉਣ ਲਈ ਆਕਸੀਜਨ ਪ੍ਰਣਾਲੀ ਸਥਾਪਤ ਕਰਨ ਵਿਚ ਸਮਾਂ ਲੱਗੇਗਾ ਕਿਉਂਕਿ ਆਕਸੀਜਨ ਸਿਲੰਡਰ, ਆਕਸੀਜਨ ਕੰਸਟ੍ਰੇਟਰ ਅਤੇ ਆਕਸੀਜਨ ਜਨਰੇਟਰਾਂ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਪ੍ਰਮੋਦ ਕੌਸ਼ਲ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement