
ਡਰਾਈਵਰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਹੋਇਆ ਓਥੋਂ ਨਿਕਲਣ ਵਿਚ ਸਫਲ
ਸ਼੍ਰੀਨਗਰ : ਸ਼੍ਰੀਨਗਰ 'ਚ ਸੀਆਰਪੀਐਫ ਦੀ ਇਕ ਗੱਡੀ ਉਸ ਵੇਲੇ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ 'ਤੇ ਆ ਗਈ ਜਦੋਂ ਉਸ ਗੱਡੀ ਦਾ ਡਰਾਈਵਰ ਸੀਆਰਪੀਐਫ ਦੇ ਇਕ ਸੀਨਅਰ ਅਧਿਕਾਰੀ ਨੂੰ ਛੱਡ ਕੇ ਵਾਪਿਸ ਪਰਤ ਰਿਹਾ ਸੀ। ਇਹ ਘਟਨਾ ਸ਼੍ਰੀਨਗਰ ਦੇ ਨੌਹੱਟਾ ਇਲਾਕੇ ਦੀ ਹੈ ਤੇ ਜਦੋਂ ਉਹ ਡਰਾਈਵਰ ਗੱਡੀ ਲੈ ਕੇ ਵਾਪਸ ਪਰਤ ਰਿਹਾ ਸੀ, ਉਸੇ ਦੌਰਾਨ ਭੀੜ ਨੇ ਉਸ ਗੱਡੀ ਨੂੰ ਘੇਰ ਲਿਆ ਤੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ।
Sri Nagarਡਰਾਈਵਰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਹੋਇਆ ਓਥੋਂ ਨਿਕਲਣ ਵਿਚ ਸਫਲ ਤਾਂ ਹੋ ਗਿਆ ਪਰ ਇਸ ਦੌਰਾਨ ਤਿੰਨ ਵਿਅਕਤੀ ਉਸ ਦੀ ਗੱਡੀ ਹੇਠਾਂ ਆ ਗਏ, ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ। ਹਾਲਾਂਕਿ ਦਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਵਿੱਚੋਂ ਸਿਰਫ਼ ਇਕ ਹੀ ਵਿਅਕਤੀ ਉਸ ਦੀ ਗੱਡੀ ਹੇਠਾਂ ਆਇਆ ਸੀ ਤੇ ਉਸਦੇ ਜ਼ਖਮੀ ਹੋਣ ਤੋਂ ਬਾਅਦ ਹੀ ਭੀੜ ਕਾਫ਼ੀ ਜ਼ਿਆਦਾ ਭੜਕ ਗਈ।
Sri Nagarਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਉਸ ਵੇਲੇ ਵਿਚ ਹੋਈ, ਜਦੋਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਘਾਟੀ ਦਾ ਦੌਰਾ ਕੀਤਾ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ ਕਸ਼ਮੀਰ ਨੂੰ ਕਈ ਛੋਟੇ-ਛੋਟੇ ਹਮਲੇ ਝੱਲਣੇ ਪਏ। ਹੁਣ ਕਈ ਅੱਤਵਾਦੀਆਂ ਦੀਆਂ ਘਾਟੀ ਵਿਚ ਦਾਖ਼ਲ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ਕਰਕੇ ਕਸ਼ਮੀਰ ਹਾਈ ਅਲਰਟ 'ਤੇ ਹੈ। ਖ਼ਬਰ ਇਹ ਵੀ ਹੈ ਕਿ ਰਮਜ਼ਾਨ ਦੇ ਚਲਦਿਆਂ ਇਨ੍ਹਾਂ ਅੱਤਵਾਦੀਆਂ ਦੀ ਕੋਸ਼ਿਸ਼ ਸਰਕਾਰ ਵਲੋਂ ਐਲਾਨੇ ਕੀਤੀ ਗਈ ਗੋਲੀਬੰਦੀ ਨੂੰ ਨਾਕਾਮ ਕਰਨ ਦੀ ਹੈ। ਇਸੇ ਕਾਰਨ 16 ਮਈ ਨੂੰ ਗੋਲੀਬੰਦੀ ਦੇ ਐਲਾਨ ਤੋਂ ਬਾਅਦ ਘਾਟੀ ਵਿਚ ਹਿੰਸਾ ਹੋਰ ਵੀ ਵੱਧ ਗਈ ਹੈ।
Sri Nagarਇਕ ਪੁਲਿਸ ਅਧਿਕਾਰੀ ਦੇ ਬਿਆਨ ਮੁਤਾਬਕ ਇਹ ਘਟਨਾ ਉਸ ਵੇਲੇ ਹੋਈ ਜਦੋਂ ਸੀਅਰਪੀਐਫ ਦੀ ਇਕ ਗੱਡੀ ਇਕ ਸੀਨੀਅਰ ਅਧਿਕਾਰੀ ਨੂੰ ਛੱਡ ਕੇ ਵਾਪਸ ਪਰਤ ਰਿਹਾ ਸੀ। ਜਦੋਂ ਉਹ ਡਰਾਈਵਰ ਗੱਡੀ ਲੈ ਕੇ ਵਾਪਸ ਪਰਤ ਰਹੀ ਸੀ। ਉਸੇ ਦੌਰਾਨ ਭੀੜ ਨੇ ਉਸ ਗੱਡੀ ਨੂੰ ਘੇਰ ਲਿਆ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਹਾਲੇ ਤਕ ਇਹ ਘਟਨਾ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਜੋ ਵੀਡੀਓ ਫੁਟੇਜ ਸਾਹਮਣੇ ਆਇਆ ਹੈ, ਉਸ ਵਿਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਸੀਅਰਪੀਐਫ ਦੀ ਗੱਡੀ ਭੀੜ ਨਾਲ ਘਿਰੀ ਹੋਈ ਹੈ ਤੇ ਪ੍ਰਦਰਸ਼ਨਕਾਰੀਆਂ ਦੀ ਇਹ ਭੀੜ ਉਸ ਗੱਡੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਡਰਾਈਵਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਸਾਫ਼ ਤੌਰ 'ਤੇ ਇਹ ਦੇਖਿਆ ਜਾ ਸਕਦਾ ਹੈ ਕਿ ਗੱਡੀ ਪ੍ਰਦਰਸ਼ਨਕਾਰੀਆਂ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਰ ਤੇਜ਼ੀ 'ਚ ਆਈ ਹੋਈ ਭੀੜ ਬੜੀ ਨਜ਼ਦੀਕੀ ਤੋਂ ਗੱਡੀ ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਰਹੀ ਹੈ।
Jammu and kashmirਸੋਸ਼ਲ ਮੀਡੀਆ 'ਤੇ ਵਾਇਰਲ ਕੁੱਝ ਤਸਵੀਰਾਂ ਕੁੱਝ ਹੋਰ ਹੀ ਕਹਿ ਰਹੀਆਂ ਹਨ। ਇਨ੍ਹਾਂ ਤਸਵੀਰਾਂ ਮੁਤਾਬਕ ਪਹਿਲਾਂ ਸੀਅਰਪੀਐਫ ਦੀ ਗੱਡੀ ਨੇ ਇਕ ਵਿਅਕਤੀ ਨੂੰ ਆਪਣੇ ਹੇਠਾਂ ਕੁਚਲ ਦਿਤਾ ਸੀ, ਉਸ ਤੋਂ ਬਾਅਦ ਪੱਥਰਬਾਜ਼ੀ ਤੇ ਪ੍ਰਦਰਸ਼ਨ ਸ਼ੁਰੂ ਹੋਇਆ। ਜਦਕਿ ਪੁਲਿਸ ਦਾ ਇਸ ਬਾਰੇ ਕਹਿਣਾ ਇਹ ਹੈ ਕਿ ਕੁੱਝ ਤਸਵੀਰਾਂ ਨਾਲ ਪੂਰੀ ਘਟਨਾ ਦਾ ਪਤਾ ਨਹੀਂ ਚਲ ਸਕਦਾ।
crpf carਘਟਨਾ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਮਹਿਬੂਬ ਮੁਫਤੀ 'ਤੇ ਹਮਲਾ ਬੋਲ ਦਿਤਾ। ਤੁਹਾਨੂੰ ਦਸ ਦਈਏ ਕਿ ਇਸ ਮਾਮਲੇ ਤੇ ਹਾਲੇ ਤਕ ਮੁੱਖ ਮੰਤਰੀ ਵਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਜਦਕਿ ਨੈਸ਼ਨਲ ਕਾੰਨਫਰੰਸ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਰਾਹੀਂ ਤੰਜ ਕਸਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਕ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹ ਕੇ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਲਈ ਉਸ ਇਲਾਕੇ ਵਿਚ ਚਾਰੇ ਪਾਸੇ ਘੁਮਾਇਆ ਸੀ ਤੇ ਹੁਣ ਪ੍ਰਦਰਸ਼ਨਕਾਰੀਆਂ ਉਪਰ ਸਿੱਧੀ ਜੀਪ ਚੜ੍ਹਾ ਰਹੇ ਹਨ। ਕੀ ਇਹ ਤੁਹਾਡਾ ਨਵਾਂ ਤਰੀਕਾ ਹੈ ਮੁੱਖ ਮੰਤਰੀ ਸਾਹਿਬਾ? ਸੀਜ਼ਫਾਯਰ ਦਾ ਮਤਲਬ ਨੋ ਗੰਨਸ,ਇਸਦਾ ਮਤਲਬ ਹੁਣ ਜੀਪ ਦੀ ਵਰਤੋਂ ਹੋਏਗੀ?
CRPFਨੈਸ਼ਨਲ ਕਾਨਫਰੰਸ ਦੇ ਬੁਲਾਰੇ ਜੁਨੈਦ ਅਜ਼ੀਮ ਨੇ ਟਵੀਟ ਕਰ ਕੇ ਕਿਹਾ ਕੀ ਸੀਅਰਪੀਐਫ ਦੀ ਗੱਡੀ 'ਤੇ ਹਮਲਾ ਕੀਤਾ ਗਿਆ ਹੈ, ਹਾਂ ਇਹ ਸਹੀ ਹੈ। ਹਾਲਾਂਕਿ ਇਹ ਉੱਥੇ ਦੀ ਪੁਲਿਸ ਦੀ ਨਾਕਾਮਯਾਬੀ ਹੈ ਕਿ ਉਨ੍ਹਾਂ ਨੇ ਸੀਅਰਪੀਐਫ ਦੀ ਗੱਡੀ ਨੂੰ ਲਗਭੱਗ 200 ਲੋਕਾਂ ਦੀ ਭੜਕੀ ਭੀੜ ਵਿਚੋਂ ਲੰਘਣ ਦੀ ਇਜਾਜ਼ਤ ਦੇ ਦਿਤੀ।