
ਵੱਖਵਾਦੀਆਂ ਦੇ ਬੰਦ ਦੇ ਐਲਾਨ ਦੇ ਤੀਜੇ ਦਿਨ ਸ੍ਰੀਨਗਰ ਦੇ ਕੁੱਝ ਹਿੱਸਿਆਂ 'ਚ ਮੰਗਲਵਾਰ ਵੀ ਪਾਬੰਦੀ ਜਾਰੀ ਰਹੀ। ਪਾਬੰਦੀ ਕਾਰਨ ਘਾਟੀ 'ਚ ਜਨਜੀਵਨ ਪ੍ਰਭਾਵਤ ਹੋਇਆ ਹੈ...
ਸ੍ਰੀਨਗਰ, 8 ਮਈ : ਵੱਖਵਾਦੀਆਂ ਦੇ ਬੰਦ ਦੇ ਐਲਾਨ ਦੇ ਤੀਜੇ ਦਿਨ ਸ੍ਰੀਨਗਰ ਦੇ ਕੁੱਝ ਹਿੱਸਿਆਂ 'ਚ ਮੰਗਲਵਾਰ ਵੀ ਪਾਬੰਦੀ ਜਾਰੀ ਰਹੀ। ਪਾਬੰਦੀ ਕਾਰਨ ਘਾਟੀ 'ਚ ਜਨਜੀਵਨ ਪ੍ਰਭਾਵਤ ਹੋਇਆ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਦੇ ਸੱਤ ਥਾਣੇ ਖੇਤਰਾਂ 'ਚ ਵਿਚ ਕ੍ਰਿਮੀਨਲ ਪ੍ਰੋਸੀਕਿਊਸ਼ਨ ਕੋਡ ਦੀ ਧਾਰਾ 144 ਦੇ ਤਹਿਤ ਪਾਬੰਦੀਆਂ ਜਾਰੀ ਹਨ। ਉਨ੍ਹਾਂ ਨੇ ਦਸਿਆ ਕਿ ਪ੍ਰਸ਼ਾਸਨ ਨੇ ਸ਼ਹਿਰ ਦੇ ਸੱਤ ਥਾਣਾ ਖੇਤਰਾਂ ਮਹਰਾਜਗੰਜ, ਰੈਨਵਾਰੀ, ਖ਼ਾਨਯਾਰ, ਨੌਹੱਟਾ ਅਤੇ ਸਫ਼ਾਕਦਲ 'ਚ ਸਖਤ ਪਾਬੰਦੀ ਅਤੇ ਮੈਸੂਮਾ ਅਤੇ ਕਰਾਲਖੁਦ 'ਚ ਅਧੂਰੀ ਪਾਬੰਦੀ ਲਗਾਈ ਹੈ।
Restrictions in some parts of Srinagar
ਅਧਿਕਾਰੀ ਨੇ ਦਸਿਆ ਕਿ ਦੱਖਣ ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਸ਼ਹਿਰਾਂ 'ਚ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ ਜਦਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਪੂਰੀ ਘਾਟੀ 'ਚ ਭਾਰੀ ਗਿਣਤੀ 'ਚ ਸੁਰੱਖਿਆ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਸਾਵਧਾਨੀ ਉਪਾਅ ਦੇ ਤੌਰ 'ਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।
Restrictions in some parts of Srinagar
ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫ਼ਾਰੂਕ ਅਤੇ ਮੁਹੰਮਦ ਯਾਸੀਨ ਮਲਿਕ ਦੇ ਅਗਵਾਈ 'ਚ ਵੱਖਵਾਦੀ ਸਮੂਹਾਂ ਦੇ ਇਕ ਸੰਗਠਨ ਜੁਆਇੰਟ ਰੈਜ਼ੀਸਟੈਂਸ ਲੀਡਰਸ਼ਿਪ (ਜੇਆਰਐਲ) ਨੇ ਸੁਰੱਖਿਆ ਜਵਾਨਾਂ ਨਾਲ ਸੰਘਰਸ਼ਾਂ ਦੌਰਾਨ ਹੋਈ ਨਾਗਰਿਕਾਂ ਦੀ ਮੌਤ ਦੇ ਵਿਰੋਧ 'ਚ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ।
Restrictions in some parts of Srinagar
ਇਹ ਸੰਘਰਸ਼ ਉਸ ਮੁਠਭੇੜ ਤੋਂ ਬਾਅਦ ਹੋਏ, ਜਿਸ ਵਿਚ ਕਸ਼ਮੀਰ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫ਼ੈਸਰ ਸਮੇਤ ਪੰਜ ਅਤਿਵਾਦੀ ਮਾਰੇ ਗਏ ਸਨ। ਜਿੱਥੇ ਗਿਲਾਨੀ ਅਤੇ ਮੀਰਵਾਈਜ਼ ਨੂੰ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ, ਉਥੇ ਹੀ ਮਲਿਕ ਨੂੰ ਸ਼ਨੀਵਾਰ ਤੋਂ ਸਾਵਧਾਨੀ ਨਾਲ ਹਿਰਾਸਤ 'ਚ ਰੱਖਿਆ ਗਿਆ ਹੈ। ਵੱਖਵਾਦੀਆਂ ਵਲੋਂ ਬੰਦ ਦੇ ਐਲਾਨ ਕਾਰਨ ਪੂਰੀ ਘਾਟੀ 'ਚ ਅਜ ਸਧਾਰਨ ਜਨਜੀਵਨ ਪ੍ਰਭਾਵਿਤ ਹੋਇਆ।
Restrictions in some parts of Srinagar
ਉਨ੍ਹਾਂ ਨੇ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਸਕੂਲ, ਕਾਲਜ ਅਤੇ ਹੋਰ ਸਿੱਖਿਅਕ ਸੰਸਥਾਨਾਂ ਨੂੰ ਸਾਵਧਾਨੀ ਤੌਰ 'ਤੇ ਬੰਦ ਕਰ ਦਿਤਾ ਗਿਆ ਹੈ। ਬੰਦ ਦੇ ਐਲਾਨ ਕਾਰਨ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰਿਹਾ ਜਦਕਿ ਜਨਤਕ ਟ੍ਰਾਂਸਪੋਰਟ ਵਾਹਨ ਸੜਕਾਂ 'ਤੇ ਨਹੀਂ ਉਤਰੇ। ਅਧਿਕਾਰੀ ਨੇ ਦਸਿਆ ਕਿ ਹੁਣ ਤਕ ਸਾਰੀ ਘਾਟੀ 'ਚ ਹਾਲਤ ਸ਼ਾਂਤੀਪੂਰਨ ਬਣੀ ਹੋਈ ਹੈ।