
ਸ੍ਰੀਨਗਰ :ਊਧਮਪੁਰ ਨੇੜੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ ਹੋ ਗਿਆ ਹੈ, ਜਿਸ ਕਾਰਨ ਬਹੁਤ ਸਾਰੇ ਰਸਤੇ ਵਿਚਕਾਰ ਫਸ ਗਏ ਹਨ। ਰਾਜ ਦੇ ਊਧਮਪੁਰ ਜ਼ਿਲ੍ਹੇ ’ਚ ਭਾਰੀ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਨਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਦੇ ਬੰਦ ਹੋ ਜਾਣ ਦੇ ਕਾਰਨ ਅੱਜ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ।
ਰਾਸ਼ਟਰੀ ਰਾਜ ਮਾਰਗ ਦੇ ਆਵਾਜਾਈ ਐਸਐਸਪੀ ਸੰਜੇ ਕੋਤਵਾਲ ਨੇ ਦੱਸਿਆ ਕਿ ਭਾਰੀ ਬਾਰਿਸ਼ ਦੇ ਕਾਰਨ ਕੱਲ੍ਹ ਦੇਰ ਰਾਤ ਉਧਮਪੁਰ ਜ਼ਿਲ੍ਹੇ ਦੇ ਉਖੇੜੀ ‘ਚ 300 ਕਿੱਲੋਮੀਟਰ ਲੰਬੇ ਜੰਮੂ – ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ‘ਤੇ ਜ਼ਮੀਨ ਖਿਸਕਣ ਦੀ ਕਾਰਨ ਅਧਿਕਾਰੀਆਂ ਨੇ ਜੰਮੂ ਆਧਾਰ ਕੈਂਪਾਂ ਤੋਂ ਅਮਰਨਾਥ ਦੀ ਯਾਤਰਾ ਵੀ ਰੋਕ ਦਿੱਤੀ ਹੈ।
ਹੋਰ ਵਾਹਨਾਂ ਨੂੰ ਵੀ ਰਾਜ ਮਾਰਗ ‘ਤੇ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਰਸਤੇ ਨੂੰ ਸਾਫ਼ ਕਰਨ ਦਾ ਕੰਮ ਜਾਰੀ ਹੈ ਤੇ ਅੱਜ ਸ਼ਾਮ ਤਕ ਰਾਜ ਮਾਰਗ ਨੂੰ ਖ਼ੋਲ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਮਾਰਗ ਦੇ ਦੋਵਾਂ ਪਾਸੇ ਅਨੇਕ ਵਾਹਨ ਫਸੇ ਹੋਏ ਹਨ।