
ਮਾਤਾ ਸੀਤਾ ਨੂੰ 'ਟੈਸਟ ਟਿਊਬ ਬੇਬੀ' ਦੱਸਣ 'ਤੇ ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਵਿਰੁਧ ਬਿਹਾਰ ਦੀ ਇਕ ਅਦਾਲਤ ਵਿਚ ਮਾਮਲਾ ਦਰਜ.....
ਪਟਨਾ : ਮਾਤਾ ਸੀਤਾ ਨੂੰ 'ਟੈਸਟ ਟਿਊਬ ਬੇਬੀ' ਦੱਸਣ 'ਤੇ ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਵਿਰੁਧ ਬਿਹਾਰ ਦੀ ਇਕ ਅਦਾਲਤ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ 'ਤੇ ਧਾਰਮਿਕ ਅਫਵਾਹਾਂ ਫੈਲਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਬਿਹਾਰ ਦੇ ਸੀਤਾਮੜੀ ਅਦਾਲਤ ਵਿਚ ਸਥਾਨਕ ਵਕੀਲ ਚੰਦਨ ਕੁਮਾਰ ਸਿੰਘ ਵਲੋਂ ਦਾਇਰ ਕੇਸ ਵਿਚ ਕਿਹਾ ਗਿਾ ਹੈ ਕਿ ਦਿਨੇਸ਼ ਸ਼ਰਮਾ ਦਾ ਇਹ ਬਿਆਨ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਬਲਕਿ ਦੇਸ਼ ਵਿਚ ਧਾਰਮਿਕ ਅਫ਼ਵਾਹ ਫੈਲਾਉਣ ਦੀ ਸਾਜਿਸ਼ ਦਾ ਹਿੱਸਾ ਨਜ਼ਰ ਆਉਂਦਾ ਹੈ।
CM Dinesh Sharmaਉਨ੍ਹਾਂ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿਚ ਦੋਸ਼ੀ ਵਿਰੁਧ ਅਪਰਾਧਕ ਮਾਮਲਾ ਦਰਜ ਕਰਨ ਦਾ ਆਦੇਸ਼ ਕੇ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦਾਇਰ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮਾਤਾ ਸੀਤਾ ਜਗਤ ਜਨਨੀ ਮਾਤਾ ਹਨ। ਅਜਿਹੇ ਵਿਚ ਉਪ ਮੁੱਖ ਮੰਤਰੀ ਦਾ ਇਹ ਬਿਆਨ ਸਾਰੇ ਲੋਕਾਂ ਦੀ ਮਾਤਾ ਦਾ ਅਪਮਾਨ ਹੈ।
CM Dinesh Sharmaਉਨ੍ਹਾਂ ਦਸਿਆ ਕਿ ਸਨਿਚਵਾਰ ਨੂੰ ਮੁੱਖ ਨਿਆਂਇਕ ਅਧਿਕਾਰੀ ਸਰੋਜ਼ ਕੁਮਾਰੀ ਦੀ ਅਦਾਲਤ ਵਿਚ ਇਸ ਮਾਮਲੇ 'ਤੇ ਸੁਣਵਾਈ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ ਅੱਠ ਜੂਨ ਨੂੰ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਵੇਗੀ। ਦੋਸ਼ ਹੈ ਕਿ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਇਕ ਪ੍ਰੋਗਰਾਮ ਵਿਚ ਮਾਂ ਸੀਤਾ ਨੂੰ ਇਕ ਘੜੇ ਤੋਂ ਜਨਮ ਲੈਣ ਦੀ ਤੁਲਨਾ ਟੈਸਟ ਟਿਊਬ ਬੇਬੀ ਨਾਲ ਕਰ ਦਿਤੀ ਸੀ। ਮਾਨਤਾ ਹੈ ਕਿ ਮਾਂ ਸੀਤਾ ਦਾ ਜਨਮ ਸੀਤਾਮੜੀ ਵਿਚ ਹੀ ਹੋਇਆ ਸੀ।