
ਉਤਰ ਪ੍ਰਦੇਸ਼ ਏਟੀਐਸ ਦੇ ਐਡੀਸ਼ਨਲ ਐਸਪੀ ਰਾਜੇਸ਼ ਸਾਹਨੀ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਏਡੀਜੀ ...
ਲਖਨਊ : ਉਤਰ ਪ੍ਰਦੇਸ਼ ਏਟੀਐਸ ਦੇ ਐਡੀਸ਼ਨਲ ਐਸਪੀ ਰਾਜੇਸ਼ ਸਾਹਨੀ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਏਡੀਜੀ ਕਾਨੂੰਨ ਵਿਵਸਕਾ ਆਨੰਦ ਕੁਮਾਰ ਨੇ ਦਸਿਆ ਕਿ ਪੁਲਿਸ ਟੀਮ ਏਟੀਐਸ ਮੁੱਖ ਦਫ਼ਤਰ ਸਥਿਤ ਸਾਹਨੀ ਦੇ ਕਮਰੇ ਵਿਚ ਪਹੁੰਚੀ ਤਾਂ ਉਹ ਜ਼ਮੀਨ 'ਤੇ ਡਿਗੇ ਹੋਏ ਮਿਲੇ ਅਤੇ ਉਨ੍ਹਾਂ ਦੇ ਸਿਰ ਵਿਚ ਗੋਲੀ ਲੱਗੀ ਹੋਈ ਸੀ।
uttar pradesh policeਇਹ ਘਟਨਾ ਮੰਗਲਵਾਰ ਨੂੰ ਦੁਪਹਿਰ ਕਰੀਬ ਇਕ ਵਜੇ ਹੋਈ। ਮੌਕੇ ਤੋਂ ਕੋਈ ਖ਼ੁਦਕੁਸ਼ੀ ਪੱਤਰ ਬਰਾਮਦ ਨਹੀਂ ਹੋਇਆ ਹੈ। ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਦਸ ਦਈਏ ਕਿ ਏਟੀਐਸ ਵਿਚ ਰਹਿੰਦੇ ਹੋਏ ਸਾਹਨੀ ਨੇ ਅਤਿਵਾਦੀਆਂ ਵਿਰੁਧ ਕਈ ਵੱਡੇ ਅਪਰੇਸ਼ਨਾਂ ਨੂੰ ਲੀਡ ਕੀਤਾ ਸੀ।ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਪੁਲਿਸ ਵਿਚ ਰਾਜੇਸ਼ ਸਾਹਨੀ ਦੀ ਗਿਣਤੀ ਕਾਬਲ ਪੁਲਿਸ ਅਫ਼ਸਰਾਂ ਵਿਚ ਹੁੰਦੀ ਸੀ। ਉਹ 23 ਮਈ ਨੂੰ ਆਈਐਸਆਈ ਏਜੰਟ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕਰਨ ਵਾਲੇ ਅਪਰੇਸ਼ਨ ਵਿਚ ਸ਼ਾਮਲ ਸਨ। ਇਸ ਤੋਂ ਇਲਾਵਾ ਏਟੀਐਸ ਵਿਚ ਰਹਿੰਦੇ ਹੋਏ ਸਾਹਨੀ ਨੇ ਕਈ ਵੱਡੇ ਅਪਰੇਸ਼ਨਜ਼ ਨੂੰ ਅੰਜ਼ਾਮ ਦਿਤਾ ਸੀ।
ips officer rajesh sahniਦਸ ਦਈਏ ਕਿ ਰਾਜੇਸ਼ ਸਾਹਨੀ 1992 ਵਿਚ ਪੀਪੀਐਸ ਸੇਵਾ ਵਿਚ ਸ਼ਾਮਲ ਹੋਏ ਸਨ। 2013 ਵਿਚ ਉਹ ਐਡੀਸ਼ਨਲ ਐਸਪੀ ਦੇ ਅਹੁਦੇ 'ਤੇ ਪ੍ਰਮੋਟ ਹੋਏ ਸਨ। 2014 ਤੋਂ ਏਟੀਐਸ ਦੇ ਨਾਲ ਕੰਮ ਕਰ ਰਹੇ ਸਨ। ਫਿਲਹਾਲ ਏਟੀਐਸ ਮੁੱਖ ਦਫ਼ਤਰ ਵਿਚ ਤਾਇਨਾਤ ਸਨ। ਪੁਲਿਸ ਸੂਤਰਾਂ ਮੁਤਾਬਕ ਸਾਹਨੀ ਕਰੀਬ 11:30 ਵਜੇ ਦਫ਼ਤਰ ਆਏ ਸਨ।
rajesh sahni with akhilesh yadavਉਨ੍ਹਾਂ ਨੇ ਅਪਣੇ ਡਰਾਈਵਰ ਤੋਂ ਪਿਸਤੌਲ ਮੰਗਵਾਈ ਅਤੇ ਅਪਣੇ ਆਪ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਜਾਨ ਦੇਣ ਦਾ ਫ਼ੈਸਲਾ ਕਿਉਂ ਕੀਤਾ, ਇਸ ਨੂੰ ਲੈ ਕੇ ਅਜੇ ਕੋਈ ਸੁਰਾਗ਼ ਨਹੀਂ ਮਿਲਿਆ ਹੈ। ਸਾਹਨੀ ਲੰਬੇ ਸਮੇਂ ਤੋਂ ਅਤਿਵਾਦੀ ਸੰਗਠਨਾਂ ਦੇ ਸਲੀਪਰ ਮਾਡਿਊਲ ਦੇ ਵਿਰੁਧ ਕੰਮ ਕਰ ਰਹੇ ਸਨ। ਮਾਰਚ 2016 ਵਿਚ ਲਖਨਊ ਵਿਚ ਮਾਰੇ ਗਏ ਅਤਿਵਾਦੀ ਦੇ ਅਪਰੇਸ਼ਨ ਵਿਚ ਉਨ੍ਹਾਂ ਨੇ ਲੀਡ ਕੀਤਾ ਸੀ।