
ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਗਿਆ ਅਜਿਹਾ ਆਟੋ
ਪੁਣੇ: ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਟੋ ਵਾਲੇ ਕੀ-ਕੀ ਨਹੀਂ ਕਰਦੇ। ਅਜਿਹੀ ਹੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਜਨਤਕ ਹੋ ਰਹੀ ਹੈ। ਮਹਾਰਾਸ਼ਟਰ ਦੀ ਸਾਇਬਰ ਸਿਟੀ ਪੁਣੇ ਵਿਚ ਇਕ ਆਟੋ ਮਾਲਕ ਨੇ ਅਪਣੀ ਆਟੋ ਨੂੰ ਆਰਟੀਫੀਸ਼ੀਅਲ ਘਾਹ ਅਤੇ ਫੁੱਲਾਂ ਨਾਲ ਕੁੱਝ ਇਸ ਤਰ੍ਹਾਂ ਸਜਾਇਆ ਕਿ ਉਹ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਰਹੀ ਹੈ। ਸਰਕਾਰੀ ਦਸਤਾਵੇਜ਼ਾਂ ਮੁਤਾਬਕ MH12QE0261 ਨੰਬਰ ਦੇ ਇਸ ਆਟੋ ਦੇ ਮਾਲਕ ਇਬਰਾਹਿਮ ਇਸਮਾਇਲ ਤੰਬੋਲੀ ਹੈ।
Auto
ਉਹਨਾਂ ਨੇ ਪਿਛਲੇ ਸਾਲ ਇਹ ਆਟੋ ਰਜਿਸਟਰ ਕਰਾਇਆ ਸੀ। ਇਹ ਆਟੋ ਪੈਟਰੋਲ ਨਾਲ ਚਲਦਾ ਹੈ ਅਤੇ ਸਾਰੇ ਨਿਯਮਾਂ ਦਾ ਪਾਲਣ ਵੀ ਕਰਦਾ ਹੈ। ਇਸ ਪੂਰੇ ਆਟੋ ਨੂੰ ਇੰਨਾ ਸਜਾਇਆ ਗਿਆ ਹੈ ਕਿ ਪਹਿਲੀ ਨਜ਼ਰ ਵਿਚ ਇਹ ਆਟੋ ਹਰੇ ਭਰੇ ਘਰ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਸ ਆਟੋ ਦੀਆਂ ਸਾਰੀਆਂ ਸੀਟਾਂ ਨੂੰ ਆਰਟੀਫੀਸ਼ੀਅਲ ਘਾਹ ਨਾਲ ਸਜਾਇਆ ਗਿਆ ਹੈ।
ਆਟੋ ਦੇ ਅੰਦਰ ਅਤੇ ਬਾਹਰ ਰੰਗ ਬਿਰੰਗੇ ਫੁੱਲ ਲਗਾਏ ਗਏ ਹਨ। ਆਟੋ ਮਾਲਕ ਦੀ ਕੋਸ਼ਿਸ਼ ਹਰਿਆਲੀ ਦੇ ਜ਼ਰੀਏ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਸ ਆਟੋ ਦੀ ਤਸਵੀਰ ਜਨਤਕ ਹੋ ਗਈ ਹੈ। ਇਸ ’ਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਹਰਿਆਲੀ ਦੇ ਚੱਕਰ ਵਿਚ ਗਾਂ ਉਸ ਨੂੰ ਖਾਣ ਲਈ ਪਿੱਛੇ ਦੋੜੀ ਤਾਂ ਕੀ ਹੋਵੇਗਾ।
ਦਸ ਦਈਏ ਕਿ ਪਿਛਲੇ ਦਿਨਾਂ ਵਿਚ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿਚ ਇਕ ਕਾਰ ਮਾਲਕਨ ਨੇ ਅਪਣੀ ਗੱਡੀ ਨੂੰ ਠੰਡਾ ਰੱਖਣ ਲਈ ਗਾਂ ਦੇ ਗੋਹੇ ਨਾਲ ਲਿਪ ਦਿੱਤਾ ਸੀ। ਇਸ ’ਤੇ ਲੋਕਾਂ ਨੇ ਹਾਸੇ ਵਾਲੇ ਕਮੈਂਟ ਵੀ ਕੀਤੇ ਹਨ।