
ਬੰਬ ਦਾ ਵੀ ਨਹੀਂ ਹੁੰਦਾ ਕੋਈ ਅਸਰ
ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪੀਐਮ ਮੋਦੀ ਦੀ ਲੋਕਪ੍ਰਿਯਤਾ ਪੂਰੀ ਦੁਨੀਆ ਵਿਚ ਹੋ ਗਈ ਹੈ। ਉਹ ਅਕਸਰ ਅਪਣੇ ਪਹਿਰਾਵੇ ਨੂੰ ਲੈ ਕੇ ਵੀ ਕਾਫ਼ੀ ਟ੍ਰੈਂਡ ਵਿਚ ਰਹਿੰਦੇ ਹਨ ਪਰ ਇਨ੍ਹੀਂ ਦਿਨੀਂ ਉਨ੍ਹਾਂ ਦੀ ਨਵੀਂ ਲਗਜ਼ਰੀ ਅਤੇ ਪਾਵਰਫੁੱਲ ਕਾਰ ਰੇਂਜ ਰੋਵਰ ਸੈਂਟੀਨੇਲ ਕਾਫ਼ੀ ਸੁਰਖ਼ੀਆਂ ਵਿਚ ਹੈ ਆਓ ਜਾਣਦੇ ਆਂ ਇਸ ਕਾਰ ਦੀਆਂ ਖ਼ੂਬੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਰੇਂਜ ਰੋਵਰ ਸੈਂਟੀਨੇਲ ਬੇਹੱਦ ਖ਼ਾਸ ਕਾਰ ਹੈ।
ਉਹ ਅੱਜਕੱਲ੍ਹ ਸਭ ਤੋਂ ਜ਼ਿਆਦਾ ਸਫ਼ਰ ਇਸੇ ਕਾਰ ਵਿਚ ਕਰਦੇ ਹਨ। ਇਸ ਵਿਚ ਸੇਫ਼ਟੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਹ ਇਕ ਸਾਲਿਡ ਅਤੇ ਕਾਫ਼ੀ ਦਮਦਾਰ ਸਵਾਰੀ ਹੈ। ਗੱਲ ਇਸ ਦੇ ਇੰਜਣ ਦੀ ਕਰੀਏ ਤਾਂ ਇਸ ਵਿਚ 5.0 ਲੀਟਰ ਦਾ ਸੁਪਰਚਾਰਜਡ ਵੀ8 ਪੈਟਰੌਲ ਇੰਜਣ ਦਿੱਤਾ ਗਿਆ ਹੈ ਜੋ 375 ਬੀਐਚਪੀ ਦੀ ਪਾਵਰ ਜਨਰੇਟ ਕਰਦਾ ਹੈ। ਇਸ ਦੀ ਸਪੀਡ 218 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਰੇਂਜ ਰੋਵਰ ਸੈਂਟੀਨੇਲ ਵਿਚ ਵੀਆਰ8 ਬੈਲਿਸਟਿਕ ਸੁਰੱਖਿਆ ਦਿੱਤੀ ਗਈ ਹੈ ਜੋ ਆਈਈਡੀ ਵਿਸਫ਼ੋਟਕ ਸਮੇਤ ਵਾਹਨ ਨੂੰ ਜ਼ਿਆਦਾ ਤਰ੍ਹਾਂ ਹਮਲਿਆਂ ਤੋਂ ਸੁਰੱਖਿਅਤ ਰੱਖ ਸਕਦੀ ਹੈ।
PM MOdi's New Range Rover, Equipped With Qualities
ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ ਅਤੇ ਇਸ ਵਿਚ ਸਿਰਫ਼ 5 ਲੋਕਾਂ ਦੇ ਬੈਠਣ ਦੀ ਜਗ੍ਹਾ ਦਿੱਤੀ ਗਈ ਹੈ। ਇਸ ਵਿਚ ਬਲਾਈਂਡ ਸਪਾਟ ਮਾਨੀਟਰਿੰਗ, ਕਲੋਜਿੰਗ ਵ੍ਹੀਕਲ ਸੈਂਸਿੰਗ ਅਤੇ ਟੀ-ਜੰਕਸ਼ਨ ਵਾਲਾ ਸਕਿਓਰਟੀ ਸਰਾਊਂਡ ਕੈਮਰਾ ਲੱਗਾ ਹੋਇਆ। ਪੀਐਮ ਮੋਦੀ ਦੀ ਇਸ ਕਾਰ ਨੂੰ ਐਂਬੂਲੈਂਸ ਦੀ ਤਰ੍ਹਾਂ ਮੌਡੀਫਾਈ ਕੀਤਾ ਗਿਆ ਹੈ। ਇੰਨਾ ਹੀ ਨਹੀਂ ਐਮਰਜੈਂਸੀ ਦੀ ਸਥਿਤੀ ਵਿਚ ਇਹ ਕਾਰ ਕਾਫ਼ੀ ਕਾਰਗਰ ਹੈ।
ਕਾਰ ਦੇ ਹੇਠਾਂ ਅਤੇ ਉਪਰ 15 ਕਿਲੋਗ੍ਰਾਮ ਟੀਐਨਟੀ ਬਲਾਸਟ ਅਤੇ ਡੀਐਮ 51 ਗ੍ਰਨੇਡ ਐਕਸਪਲੋਜਨ ਦਾ ਵੀ ਅਸਰ ਨਹੀਂ ਹੁੰਦਾ। ਇਸ ਨੂੰ ਸੁਪਰ ਹਾਈ ਸਟ੍ਰੈਂਥ ਸਟੀਲ ਨਾਲ ਬਣਾਇਆ ਗਿਆ ਹੈ ਜੋ ਹਮਲੇ ਦੇ ਵਿਰੁਧ ਵਰਲਡ ਕਲਾਸ ਪ੍ਰੋਟੈਕਸ਼ਨ ਦਿੰਦਾ ਹੈ। ਇਸ ਤੋਂ ਇਲਾਵਾ ਗੱਡੀ ਦੇ ਅੰਦਰ ਸਾਰੇ ਤਰ੍ਹਾਂ ਦੇ ਇਲਾਜ ਦੇ ਉਪਕਰਨ ਵੀ ਮੌਜੂਦ ਹੁੰਦੇ ਹਨ। ਇਹ ਕਾਰ ਬਲਾਸਟਿਕ ਹਮਲਿਆਂ ਦੇ ਵਿਰੁੱਧ ਪੂਰੀ ਤਰ੍ਹਾਂ ਨਾਲ ਵੀਆਰ8 ਸਟੈਂਡਰਡ ਲੈਵਲ ਸਰਟੀਫਾਈਡ ਹੈ। ਵਿਸ਼ਵ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਵੀ ਅਪਣੀ ਸੁਰੱਖਿਆ ਦੇ ਮੱਦੇਨਜ਼ਰ ਇਸ ਗੱਡੀ ਦੀ ਵਰਤੋਂ ਕਰਦੀਆਂ ਹਨ। ਦੇਖੋ ਵੀਡੀਓ...........