ਭਾਰਤ ਆਈ ਰੇਂਜ ਰੋਵਰ ਦੀ ਕੰਵਰਟਿਬਲ SUV Evoque, ਜਾਣੋ ਖੂਬੀਆਂ
Published : Mar 27, 2018, 4:32 pm IST
Updated : Mar 27, 2018, 4:32 pm IST
SHARE ARTICLE
Range Rover
Range Rover

ਜੈਗਵਾਰ ਲੈਂਡ ਰੋਵਰ ਨੇ ਅਪਣੀ ਸੱਭ ਤੋਂ ਜ਼ਿਆਦਾ ਲੋਕਾਂ ਨੂੰ ਐਸਯੂਵੀ ਰੇਂਜ ਰੋਵਰ ਇਵੋਕ ਦਾ ਕੰਵਰਟਿਬਲ ਵਰਜ਼ਨ ਭਾਰਤ 'ਚ ਲਾਂਚ ਕਰ ਦਿਤਾ ਹੈ। ਇਸ ਦੀ ਕੀਮਤ..

ਨਵੀਂ ਦਿੱਲੀ: ਜੈਗਵਾਰ ਲੈਂਡ ਰੋਵਰ ਨੇ ਅਪਣੀ ਸੱਭ ਤੋਂ ਜ਼ਿਆਦਾ ਲੋਕਾਂ ਨੂੰ ਐਸਯੂਵੀ ਰੇਂਜ ਰੋਵਰ ਇਵੋਕ ਦਾ ਕੰਵਰਟਿਬਲ ਵਰਜ਼ਨ ਭਾਰਤ 'ਚ ਲਾਂਚ ਕਰ ਦਿਤਾ ਹੈ। ਇਸ ਦੀ ਕੀਮਤ 69.53 ਲੱਖ ਰੁਪਏ ਹੈ।

Range Rover EvoqueRange Rover Evoque

ਇੰਜਨ
ਇਸ 'ਚ 2.0 ਲਿਟਰ ਦਾ ਪਟਰੋਲ ਇੰਜਨ ਦਿਤਾ ਗਿਆ ਹੈ ਜੋ 240 ਐਚਪੀ ਦੀ ਪਾਵਰ ਅਤੇ 340 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ ਨੌਂ-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਤੋਂ ਲੈਸ ਕੀਤਾ ਗਿਆ ਹੈ ਜੋ ਸਾਰੇ ਚਾਰਾਂ ਪਹੀਆਂ ਨੂੰ ਪਾਵਰ ਭੇਜਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ਼ 8.1 ਸਕਿੰਟ 'ਚ 0-100 ਕਿਮੀ. ਪ੍ਰਤੀ ਘੰਟਿਆ ਦੀ ਰਫ਼ਤਾਰ ਫੜ ਲਵੇਗੀ ਅਤੇ ਇਸ ਦੀ ਟਾਪ ਸਪੀਡ 217 ਕਿਮੀ. ਪ੍ਰਤੀ ਘੰਟਾ ਹੈ।  

Range Rover EvoqueRange Rover Evoque

ਫ਼ੀਚਰਜ਼
ਇਸ 'ਚ ਨੈਵੀਗੇਸ਼ਨ ਸਪੋਰਟ ਕਰਨ ਵਾਲਾ 10 ਇੰਚ ਟਚ-ਸਕਰੀਨ ਸਿਸਟਮ, 360 ਡਿਗਰੀ ਕੈਮਰਾ, ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ 12 ਤਰ੍ਹਾਂ ਨਾਲ ਇਲੈਕਟਰਿਕ ਅਡਜਸਟ ਹੋਣ ਵਾਲੀ ਫ਼ਰੰਟ ਸੀਟਾਂ ਦਿਤੀਆਂ ਗਈਆਂ ਹਨ। ਇਹ ਐਚਐਸਈ ਡਾਈਨੈਮਿਕ ਵੇਰੀਏੰਟ 'ਚ ਉਪਲਬਧ ਹੈ। ਇਸ 'ਚ ਅਡੈਪਟਿਵ ਐਲਈਡੀ ਹੈੱਡਲਾਈਟਸ, ਲੈਦਰ ਦੀਆਂ ਸੀਟਾਂ, ਨੈਵੀਗੇਸ਼ਨ ਅਤੇ ਐਂਬਿਅੰਟ ਲਾਇਟਿੰਗ ਆਦਿ ਫ਼ੀਚਰਜ਼ ਹੋਣਗੇ। ਇਸ ਨਾਲ ਰੇਨ ਸੈਂਸਿੰਗ ਵਿੰਡਸਕਰੀਨ ਵਾਈਪਰਜ਼, ਫ਼ਰੰਟ ਪਾਰਕਿੰਗ ਏਡ ਆਦਿ ਫ਼ੀਚਰਜ਼ ਵੀ ਦਿਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM
Advertisement