
32 ਮੈਂਬਰੀ ਵਿਧਾਨ ਸਭਾ ਵਿਚ ਜਿੱਤੀਆਂ 31 ਸੀਟਾਂ
Sikkim Assembly Election Result 2024: ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨੇ ਐਤਵਾਰ ਨੂੰ ਸਿੱਕਮ ਵਿਚ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਵਾਪਸੀ ਕੀਤੀ ਅਤੇ 32 ਮੈਂਬਰੀ ਵਿਧਾਨ ਸਭਾ ਵਿਚ 31 ਸੀਟਾਂ ਜਿੱਤੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਰਹੀਨੋਕ ਸੀਟ 7,000 ਤੋਂ ਵੱਧ ਵੋਟਾਂ ਨਾਲ ਜਿੱਤੀ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦਸਿਆ ਕਿ 2019 ਤਕ ਲਗਾਤਾਰ 25 ਸਾਲ ਰਾਜ ਕਰਨ ਵਾਲੇ ਸਿੱਕਮ ਡੈਮੋਕ੍ਰੇਟਿਕ ਫਰੰਟ (SDF) ਨੇ ਸਿਰਫ ਇਕ ਸੀਟ ਜਿੱਤੀ ਹੈ।
SDF ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੋਵੇਂ ਸੀਟਾਂ 'ਤੇ ਹਾਰ ਗਏ ਹਨ। ਉਨ੍ਹਾਂ ਨੇ ਦੋ ਸੀਟਾਂ 'ਤੇ ਚੋਣ ਲੜੀ ਸੀ। ਸਿੱਕਮ 'ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਨਾਲ ਹੀ 19 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸੀ।
(For more Punjabi news apart from Sikkim Assembly Election Result 2024; SKM retains power , stay tuned to Rozana Spokesman)