ਹੈਦਰਾਬਾਦ 'ਚ ਵੱਡੇ ਸੈਕਸ ਰੈਕੇਟ ਦਾ ਭਾਂਡਾ ਫੁੱਟਿਆ, ਬੱਚੀਆਂ ਨੂੰ ਦਿਤੇ ਜਾਂਦੇ ਸੀ ਹਾਰਮੋਨ ਇੰਜੈਕਸ਼ਨ
Published : Aug 2, 2018, 12:22 pm IST
Updated : Aug 2, 2018, 12:22 pm IST
SHARE ARTICLE
Hyderabad Police
Hyderabad Police

ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਵੱਡੇ ਸੈਕਸ ਰੈਕੇਟ ਦਾ ਪਰਦਫਾਸ਼ ਹੋਇਆ ਹੈ। ਇਸ ਵਿਚ ਪੁਲਿਸ ਨੇ 11 ਲੜਕੀਆਂ ਨੂੰ ਬਚਾਇਆ ਹੈ। ਇਨ੍ਹਾਂ ਲੜਕੀਆਂ ਵਿਚੋਂ ਚਾਰ...

ਹੈਦਰਾਬਾਦ : ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਵੱਡੇ ਸੈਕਸ ਰੈਕੇਟ ਦਾ ਪਰਦਫਾਸ਼ ਹੋਇਆ ਹੈ। ਇਸ ਵਿਚ ਪੁਲਿਸ ਨੇ 11 ਲੜਕੀਆਂ ਨੂੰ ਬਚਾਇਆ ਹੈ। ਇਨ੍ਹਾਂ ਲੜਕੀਆਂ ਵਿਚੋਂ ਚਾਰ ਬੱਚੀਆਂ ਦੀ ਉਮਰ ਸੱਤ ਸਾਲ ਤੋਂ ਵੀ ਘੱਟ ਹੈ। ਇਨ੍ਹਾਂ ਮਾਸੂਮ ਬੱਚੀਆਂ ਨੂੰ ਹਾਰਮੋਨ ਦਾ ਇੰਜੈਕਸ਼ਨ ਲਗਾ ਕੇ ਜਲਦੀ ਮੈਚਓਰ ਕੀਤਾ ਜਾ ਰਿਹਾ ਸੀ ਤਾਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੇਹ ਵਪਾਰ ਦੇ ਧੰਦੇ ਵਿਚ ਧੱਕਿਆ ਜਾ ਸਕੇ। ਇਸ ਸਿਲਸਿਲੇ ਵਿਚ ਇਕ ਹੀ ਪਰਵਾਰ ਦੇ 8 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੈਕਸ ਰੈਕੇਟ ਚਲਾਉਣ ਵਾਲੇ ਬੱਚੀਆਂ ਨੂੰ ਕਰੀਬ ਡੇਢ ਲੱਖ ਰੁਪਏ ਵਿਚ ਖ਼ਰੀਦਦੇ ਸਨ।

hyderabad sex rackethyderabad sex racketਇਸ ਤੋਂ ਬਾਅਦ ਉਨ੍ਹਾਂ ਨੂੰ ਹਾਰਮੋਨ ਵਧਾਉਣ ਦਾ ਇੰਜੈਕਸ਼ਨ ਲਗਾ ਕੇ ਵੱਡੀਆਂ ਕਰਦੇ ਸਨ, ਫਿਰ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਂਦੇ ਸਨ। ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿਚੋਂ ਛੇ ਤਸਕਰ ਹਨ। ਤਸਕਰ ਲੜਕੀਆਂ ਨੂੰ ਵੱਡਾ ਕਰਨ ਲਈ ਇਕ ਡਾਕਟਰ ਰੱਖਦੇ ਸਨ, ਜੋ ਬੱਚੀਆਂ ਨੂੰ ਹਾਰਮੋਨ ਦੇ ਇੰਜੈਕਸ਼ਨ ਲਗਾਉਂਦਾ ਸੀ। ਪੁਲਿਸ ਵੱਲੋਂ ਸਾਰੀਆਂ ਬੱਚੀਆਂ ਨੂੰ ਬਾਲਿਕਾ ਗ੍ਰਹਿ ਭੇਜ ਦਿਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਹੈਦਰਾਬਾਦ ਦੇ ਗਣੇਸ਼ ਨਗਰ ਕਾਲੋਨੀ ਵਿਚ ਪੁਲਿਸ ਨੇ ਛਾਪਾ ਮਾਰਿਆ ਸੀ, ਜਿਥੋਂ ਬੱਚੀਆਂ ਮਿਲੀਆਂ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

Girls Girlsਇਹ ਵੀ ਪੜ੍ਹੋ : ਇਸ ਤੋਂ ਪਹਿਲਾਂ ਬਿਹਾਰ ਦੇ ਮੁਜੱਫਰਪੁਰ ਦੇ ਇਕ ਸ਼ੇਲਟਰ ਹੋਮ ਵਿੱਚ ਲੜਕੀਆਂ ਨਾਲ ਰੇਪ ਦੇ ਮਾਮਲਾ ਸਾਹਮਣੇ ਆਇਆ ਸੀ, ਜੋ ਹਾਲੇ ਵੀ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ। ਬਿਹਾਰ ਨਾਲ  ਸਬੰਧਤ ਮਾਮਲੇ ਵਿਚ ਸੀਬੀਆਈ ਨੇ ਰਾਜ ਸਰਕਾਰ ਦੇ ਸਿਫਾਰਿਸ਼ 'ਤੇ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿਚ ਬਾਲਗ ਗ੍ਰਹਿ ਜੋ ਕੇ ਸਾਹੁ ਰੋਡ 'ਤੇ ਸਥਿਤ ਹੈ, ਉਥੋਂ ਦੇ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕੇ ਇਲਜ਼ਾਮ ਹੈ ਕਿ ਬਾਲ ਗ੍ਰਹਿ ਵਿਚ ਰਹਿ ਰਹੀਆਂ ਕੁੜੀਆਂ ਦਾ ਸਰੀਰਕ, ਮਾਨਸਿਕ ਅਤੇ ਯੋਨ ਸ਼ੋਸ਼ਣ ਕੀਤਾ ਜਾਂਦਾ ਸੀ।

Hyderabad PoliceHyderabad Policeਉਥੇ ਹੀ ਮਾਮਲੇ ਦੀ ਐਫ.ਆਈ.ਆਰ ਲਿਖੇ ਜਾਣ ਦੇ ਦੋ ਮਹੀਨੇ ਬਾਅਦ ਡਾਕਟਰਾਂ ਦੀ ਇਕ ਟੀਮ ਨੇ ਉੱਥੇ ਪਹੁੰਚ ਕੇ ਇੱਕ ਕਮਰੇ ਦੀ ਜਾਂਚ ਕੀਤੀ। ਟੀਮ ਨੇ ਉੱਥੇ ਇਸਤੇਮਾਲ ਕੀਤੀਆਂ ਗਈਆਂ 63 ਦਵਾਈਆਂ ਅਤੇ ਡਰਗਸ ਦੇ ਰੈਪਰਸ ਦੀ ਇੱਕ ਲਿਸਟ ਬਣਾਈ ।ਮਾਹਿਰਾਂ ਨੇ ਸ਼ੇਲਟਰ ਹੋਮ ਤੋਂ ਬੱਚੀਆਂ ਦੇ ਕੱਪੜੇ ਅਤੇ ਇਕ ਕੰਪਿਊਟਰ ਵੀ ਬਰਾਮਦ ਕੀਤਾ। ਕਿਹਾ ਜਾ ਰਿਹਾ ਹੈ ਕੇ ਇਸ ਮਾਮਲੇ ਦੇ ਖੁਲਾਸੇ ਦੇ ਬਾਅਦ ਤੋਂ ਹੀ ਬਿਹਾਰ ਦੀ ਰਾਜਨੀਤੀ ਗਰਮਾਈ ਹੋਈ ਹੈ। ਤੁਹਾਨੂੰ ਦਸ ਦੇਈਏ ਕੇ ਅਜੇ ਤਕ ਦੀ ਮੈਡੀਕਲ ਜਾਂਚ ਵਿੱਚ ਘੱਟ ਤੋਂ ਘੱਟ 34 ਬੱਚੀਆਂ ਦੇ ਨਾਲ ਰੇਪ ਦੀ ਪੁਸ਼ਟੀ ਹੋਈ ਹੈ। ਕੁੱਝ ਪੀੜਤਾਂ ਨੇ ਕੋਰਟ ਨੂੰ ਦਸਿਆ ਕਿ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਦਿਤੇ ਜਾਂਦੇ ਸਨ ਅਤੇ ਮਾਰਿਆ- ਕੁੱਟਿਆ ਵੀ ਜਾਂਦਾ ਸੀ।

Hyderabad Sex RacketHyderabad Sex Racketਕਿਹਾ ਜਾ ਰਿਹਾ ਹੈ ਕੇ ਉਸ ਦੇ ਬਾਅਦ ਉਹਨਾਂ ਬੱਚੀਆਂ ਦਾ ਰੇਪ ਕੀਤਾ ਜਾਂਦਾ ਸੀ। ਕਈਆਂ ਨੂੰ ਢਿੱਡ ਵਿਚ ਦਰਦ ਦੀ ਸ਼ਿਕਾਇਤ ਬਣੀ ਰਹਿੰਦੀ ਸੀ।ਕਰੀਬ 44 ਪੀੜਤ ਆਪਣੇ ਆਪ ਨੂੰ ਸਵੇਰੇ ਉੱਠ ਕੇ ਨਿਰਵਸਤਰ ਪਾਉਂਦੀਆਂ ਸਨ। ਇਕ ਨਬਾਲਿਗ ਬੱਚੀ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਖਾਣੇ ਦੇ ਬਾਅਦ ਸਫੇਦ ਅਤੇ ਗੁਲਾਬੀ ਗੋਲੀਆਂ ਦਿਤੀਆਂ ਜਾਂਦੀਆਂ ਸਨ ਜਿਸਨੂੰ ਖਾ ਕੇ ਉਹ ਸੌਂ ਜਾਂਦੀਆਂ ਸਨ। ਇਸ ਮੌਕੇ ਮੁਜ਼ੱਫਰਪੁਰ ਦੀ ਐਸਐਸਪੀ ਹਰਪ੍ਰੀਤ ਕੌਰ ਨੇ ਦਸਿਆ ਕਿ ਡਾਕਟਰਾਂ ਦੀ ਟੀਮ ਨੇ ਉਸ ਕਮਰੇ ਵਿਚ ਰੱਖੀਆਂ ਦਵਾਈਆਂ ਦੀ ਜਾਂਚ ਕੀਤੀ ਹੈ, ਜਿੱਥੇ ਬੱਚੀਆਂ ਦਾ ਚੈਕਅਪ ਕੀਤਾ ਜਾਂਦਾ ਸੀ। ਐਫ.ਆਈ.ਆਰ ਦੇ ਬਾਅਦ ਇਸ ਕਮਰੇ ਵਿਚ ਤਾਲਾ ਲਗਾ ਦਿਤਾ ਗਿਆ ਸੀ ਅਤੇ ਇਸ ਦੀ ਜਾਂਚ ਨਹੀਂ ਹੋਈ।

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement