
ਉੱਤਰ ਪ੍ਰਦੇਸ਼ ਦੇ ਆਗਰਾ - ਲਖਨਊ ਐਕਸਪ੍ਰੈਸਵੇਅ 'ਤੇ ਅੱਜ ਸਵੇਰੇ ਅਚਾਨਕ ਸਰਵਿਸ ਲੇਨ ਧੱਸ ਗਈ ਹੈ ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਐਸਯੂਵੀ ਸਰਵਿਸ ਲੇਨ ਵਿਚ ਜਾ ਡਿੱਗੀ........
ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ - ਲਖਨਊ ਐਕਸਪ੍ਰੈਸਵੇਅ 'ਤੇ ਅੱਜ ਸਵੇਰੇ ਅਚਾਨਕ ਸਰਵਿਸ ਲੇਨ ਧੱਸ ਗਈ ਹੈ ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਐਸਯੂਵੀ ਸਰਵਿਸ ਲੇਨ ਵਿਚ ਜਾ ਡਿੱਗੀ। ਸਰਵਿਸ ਲੇਨ ਦਾ ਇਹ ਟੋਆ 50 ਫ਼ੁਟ ਡੂੰਘਾ ਸੀ ਅਤੇ ਕਾਰ ਵਿਚਾਲੇ ਜਾ ਕੇ ਫਸ ਗਈ। ਕਾਰ ਸਿੱਧੀ ਖੱਡ ਵਿਚ ਡਿੱਗਣ ਦੀ ਬਜਾਏ ਉਸ ਵਿਚ ਬਣੀ ਜਗ੍ਹਾ ਵਿਚ ਜਾ ਕੇ ਫਸ ਗਈ ਜਿਸ ਨਾਲ ਕਾਰ ਵਿਚ ਬੈਠੇ ਲੋਕ ਸੁਰੱਖਿਅਤ ਬਾਹਰ ਕੱਢੇ ਜਾ ਸਕੇ।
ਹਾਦਸਾ ਸਵੇਰੇ ਡੌਕੀ ਇਲਾਕੇ ਦੇ ਵਜ਼ੀਦਪੁਰ ਪੁਲ ਉਤੇ ਵਾਪਰਿਆ। ਕਾਰ ਵਿਚ ਚਾਰ ਜਣੇ ਸਵਾਰ ਸਨ ਅਤੇ ਉਹ ਮੁੰਬਈ ਤੋਂ ਕੰਨੌਜ ਆ ਰਹੇ ਸਨ। ਇਹ ਸਾਰੇ ਮੁੰਬਈ ਤੋਂ ਕਾਰ ਖ਼ਰੀਦ ਕੇ ਆ ਰਹੇ ਸਨ। ਕਾਰ ਸਵਾਰ ਰਚਿਤ ਨੇ ਦਸਿਆ ਕਿ ਉਹ ਰਸਤੇ ਤੋਂ ਜਾਣੂ ਨਹੀਂ ਸਨ ਅਤੇ ਜੀਪੀਐਸ ਦੀ ਮਦਦ ਨਾਲ ਐਕਸਪ੍ਰੈੱਸਵੇਅ 'ਤੇ ਚੱਲ ਰਹੇ ਸਨ। ਇਸ ਦੌਰਾਨ ਅਚਾਨਕ ਨੈੱਟਵਰਕ ਚਲਾ ਗਿਆ ਅਤੇ ਜੀਪੀਐਸ ਬੰਦ ਹੋ ਗਿਆ। (ਏਜੰਸੀ)