
ਲਖਨਊ: ਯੂ.ਪੀ. ਦੇ ਲਖਨਊ-ਆਗਰਾ ਐਕਸਪ੍ਰੈਸ-ਵੇ ਤੇ ਲੜਾਕੂ ਜਹਾਜ਼ ਅੱਜ ਆਪਣਾ ਜਲਵਾ ਵਿਖੇਰਦੇ ਨਜ਼ਰ ਆਉਣਗੇ। ਇਸ ਦੀ ਤਿਆਰੀ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸਦੇ ਚਲਦਿਆਂ ਪਿਛਲੇ ਚਾਰ-ਪੰਜ ਦਿਨਾਂ ਤੋਂ ਇੱਥੋ ਗੱਡੀਆਂ ਦੇ ਆਉਣ-ਜਾਣ ‘ਤੇ ਵੀ ਰੋਕ ਲਾਈ ਹੋਈ ਹੈ।
ਲੜਾਕੂ ਜਹਾਜ਼ਾਂ ਦੀ ਪ੍ਰਦਰਸ਼ਨੀ ਵਿਖਾਉਣ ਲਈ ਵਿਸ਼ੇਸ਼ ਰੂਪ ਤੋਂ ਚੀਨ ਅਤੇ ਪਾਕਿਸਤਾਨ ਸੀਮਾਵਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਦੇਸ਼ਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਦੱਸ ਦੇਈਏ ਐਕਸਪ੍ਰੈਸ-ਵੇ ‘ਤੇ ਲੜਾਕੂ ਜਹਾਜ਼ਾਂ ਦੀ ਪ੍ਰਦਰਸ਼ਨੀ ‘ਚ ਮੁੱਖ ਰੂਪ ਤੋਂ ਮਿਰਾਜ਼ 2000, ਜਗੁਆਰ, ਸੁਖੋਈ 30 ਅਤੇ ਏਐਨ-32 ਟ੍ਰਾਂਸਪੋਰਟ ਜਹਾਜ਼ਾਂ ਸਮੇਤ ਕੁਲ 20 ਜਹਾਜ਼ ਟੱਚਡਾਊਨ ਹੋਣਗੇ।
ਪੂਰੀਆਂ ਹਨ ਤਿਆਰਿਆਂ
ਤਿਆਰੀਆਂ ‘ਚ ਸੜਕ ਨੂੰ ਏਅਰਪੋਰਟ ਦਾ ਰੂਪ ਦਿੱਤਾ ਗਿਆ ਹੈ। ਜਿਸ ਲਈ ਵਿਸ਼ੇਸ਼ ਮਾਰਕਿੰਗ ਵੀ ਕੀਤੀ ਗਈ ਹੈ। ਨਾਲ ਹੀ ਸਵੇਰੇ ਅਤੇ ਸ਼ਾਮ ਦੇ ਸਮੇਂ ਮਸ਼ੀਨਾਂ ਰਾਹੀ ਧੂੜ-ਮਿੱਟੀ ਹਟਾਉਣ ਦਾ ਵੀ ਖਾਸ ਧਿਆਨ ਰੱਖਿਆ ਗਿਆ ਸੀ।ਐਕਸਪ੍ਰੈਸ-ਵੇ ਨੂੰ ਸ਼ਾਨਦਾਰ ਰੂਪ ਤੋਂ ਤਿਆਰ ਕਰਨ ਦਾ ਧਿਆਨ ਰੱਖਣ ਲਈ ਛੋਟੇ ਤੋਂ ਛੋਟੇ ਪਾੜ ਨੂੰ ਵੀ ਸੀਮੇਂਟ ਅਤੇ ਮਸਾਲਿਆਂ ਨਾਲ ਭਰਿਆ ਗਿਆ ਹੈ ਤਾਂ ਜੋ ਜਹਾਜ਼ਾਂ ਨੂੰ ਲੈਂਡਿਗ ਕਰਨ ਅਤੇ ਉਡਾਣ ਭਰਨ ‘ਚ ਕਿਸੇ ਤਰ੍ਹਾਂ ਦੀ ਮੁਸ਼ਿਕਲਾਂ ਨਾ ਆਵੇ।
ਨਾਲ ਹੀ ਐਕਸਪ੍ਰੈਸ-ਵੇ ਦੀ ਸਟਰੀਪ ਉੱਤੇ ਟਰਾਂਸਪੋਰਟ ਏਅਰਕਰਾਫ਼ਟ ਹਰਕਿਉਲੈਸ ਸੀ-17 ਦੀ ਵੀ ਲੈਂਡਿਗ ਕਰਾਈ ਜਾਣ ਦੀ ਗੱਲ ਕਹੀ ਜਾ ਰਹੀ ਹੈ।ਇਸ ਟੱਚਡਾਊਨ ਦੌਰਾਨ ਕਈ ਵਾਰ ਜਹਾਜ਼ਾਂ ਨੂੰ ਲੈਂਡ ਕਰਾਇਆ ਜਾਵੇਗਾ। ਪਹਿਲਾ ਟੱਚਡਾਊਨ ਸਵੇਰੇ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ।ਕਾਨਪੁਰ ਤੋਂ ਲਖਨਉ ਤੱਕ ਐਕਸਪ੍ਰੈਸ-ਵੇ ‘ਤੇ ਟਰੈਫਿਕ ਬੰਦ ਹੋਣ ਨਾਲ ਐਕਸਪ੍ਰੈਸ-ਵੇ ‘ਤੇ ਆਉਣ ਵਾਲੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਦੌਰਾਨ ਗੱਡੀਆਂ ਦੇ ਆਉਣ-ਜਾਣ ਲਈ ਅੰਡਰਗ੍ਰਾਊਂਡ ਰਸਤਾ ਵੀ ਬਣਾਇਆ ਗਿਆ ਹੈ। ਆਗਰਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਕਾਨਪੁਰ ਦੇ ਅਰੌਲ ‘ਚ ਐਕਸਪ੍ਰੈਸ-ਵੇ ਦੇ ਥੱਲੋਂ ਕੱਢਿਆ ਜਾ ਰਿਹਾ ਹੈ।ਸੋਚ-ਵਿਚਾਰ ਕਰਦਿਆਂ ਦੇਸ਼ ‘ਚ ਅਜਿਹਾ ਪਹਿਲੀ ਵਾਰ 2015 ‘ਚ ਹੋਇਆ ਸੀ, ਜਦੋਂ ਹਵਾਈ ਸੈਨਾ ਦੇ ਲੜਾਕੂ ਜਹਾਜ਼ ਮਿਰਾਜ਼ ਨੇ ਕਿਸੇ ਰਾਸ਼ਟਰੀ ਰਾਜ਼ਮਾਰਗ ‘ਤੇ ਟੱਚਡਾਊਨ ਕੀਤਾ ਸੀ।
ਦੂਜੀ ਵਾਰ ਅਜਿਹਾ ਪ੍ਰਯੋਗ ਪਿਛਲੇ ਸਾਲ ਲਖਨਊ ਕੋਲ ਇਸੇ ਥਾਂ ਉੱਤੇ ਕੀਤਾ ਗਿਆ ਸੀ, ਜੋ ਪੂਰੀ ਤਰ੍ਹਾਂ ਨਾਲ ਸਫ਼ਲ ਪਰੀਖਣ ਰਿਹਾ ਸੀ। ਪਰ ਹਾਂ ਇੰਨੇ ਵੱਡੇ ਲੈਵਲ ‘ਤੇ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋ ਇੱਕੋ ਸਮੇਂ ਇੰਨੇ ਸਾਰੇ ਲੜਾਕੂ ਜਹਾਜ਼ ਇੱਕਠਿਆਂ ਉਡਾਣ ਭਰਨਗੇ।