ਅਲਵਰ ਵਿਚ ਬੀਫ ਰੱਖਣ ਦੇ ਜੁਰਮ ਵਿਚ 3 ਔਰਤਾਂ ਸਮੇਤ 4 ਗਿਰਫਤਾਰ, 221 ਗਊਆਂ ਦੀਆਂ ਖੱਲਾਂ ਬਰਾਮਦ
Published : Aug 2, 2018, 12:23 pm IST
Updated : Aug 2, 2018, 12:23 pm IST
SHARE ARTICLE
3 Women Arrested In Rajasthan's Alwar With 40 Kg Of Beef
3 Women Arrested In Rajasthan's Alwar With 40 Kg Of Beef

ਰਾਜਸਥਾਨ ਦੇ ਅਲਵਰ ਵਿਚ ਗੋਵਿੰਦਗੜ੍ਹ ਥਾਣਾ ਖੇਤਰ ਵਿਚ ਇੱਕ ਬੁੱਚੜਖਾਨੇ ਤੋਂ ਪੁਲਿਸ ਨੇ ਗਊਆਂ ਦੀਆਂ 221 ਖੱਲਾਂ ਬਰਾਮਦ ਕੀਤੀਆਂ ਹਨ

ਅਲਵਰ, ਰਾਜਸਥਾਨ ਦੇ ਅਲਵਰ ਵਿਚ ਗੋਵਿੰਦਗੜ੍ਹ ਥਾਣਾ ਖੇਤਰ ਵਿਚ ਇੱਕ ਬੁੱਚੜਖਾਨੇ ਤੋਂ ਪੁਲਿਸ ਨੇ ਗਊਆਂ ਦੀਆਂ 221 ਖੱਲਾਂ ਬਰਾਮਦ ਕੀਤੀਆਂ ਹਨ।ਅਲਵਰ ਦੇ ਗੋਵਿੰਦਗੜ੍ਹ ਕਸਬੇ ਤੋਂ ਬੀਫ਼ ਰੱਖਣ ਦੇ ਜੁਰਮ ਵਿਚ ਸਥਾਨਕ ਪੁਲਿਸ ਨੇ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲੋਂ 40 ਕਿੱਲੋ ਬੀਫ ਅਤੇ 221 ਗਊਆਂ ਦੀਆਂ ਖੱਲਾਂ ਬਰਾਮਦ ਹੋਈਆਂ ਹਨ। ਨਾਲ ਹੀ 82 ਝੋਟੇ ਅਤੇ 45 ਬਕਰੀਆਂ ਦੇ ਪਿੰਜਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ, ਫੜਿਆ ਗਿਆ ਦੋਸ਼ੀ ਪੇਸ਼ੇ ਤੋਂ ਕਸਾਈ ਹੈ। 

3 Women Arrested In Rajasthan's Alwar With 40 Kg Of Beef3 Women Arrested In Rajasthan's Alwar With 40 Kg Of Beefਥਾਣਾ ਮੁਖੀ ਦਾਰਾ ਸਿੰਘ ਨੇ ਦੱਸਿਆ ਕਿ ਗਊ ਤਸਕਰੀ ਦੇ ਸਿਲਸਿਲੇ ਵਿਚ ਗਿਰਫਤਾਰ ਕੀਤੇ ਗਏ ਆਰੋਪੀ ਸ਼ਕੀਲ ਕੁਰੈਸ਼ੀ ਦੀ ਸੂਚਨਾ 'ਤੇ ਕੀਤੀ ਗਈ ਕਾਰਵਾਈ ਵਿਚ ਇਹ ਖੱਲ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਬੁੱਚੜਖਾਨੇ ਤੋਂ ਗਊਆਂ ਦੀਆਂ 220 ਖੱਲਾਂ, ਝੋਟਿਆਂ ਦੀਆਂ 82 ਖੱਲਾਂ ਅਤੇ ਬਕਰੀਆਂ ਦੀਆਂ 45 ਖੱਲਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇੱਕ ਗਾਂ ਦੀ ਹੱਤਿਆ ਦੇ ਮਾਮਲੇ ਵਿਚ ਕੁਰੈਸ਼ੀ, ਉਸ ਦੀ ਪਤਨੀ, ਮਾਂ ਅਤੇ ਭਰਜਾਈ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ ਪਿਛਲੀ 30 ਜੁਲਾਈ ਨੂੰ ਇਨ੍ਹਾਂ ਕੋਲੋਂ 40 ਕਿੱਲੋ ਗਊਮਾਸ ਬਰਾਮਦ ਕੀਤਾ ਸੀ।  

3 Women Arrested In Rajasthan's Alwar With 40 Kg Of Beef3 Women Arrested In Rajasthan's Alwar With 40 Kg Of Beefਸਿੰਘ ਦੇ ਅਨੁਸਾਰ ਕੁਰੈਸ਼ੀ ਨੇ ਪੁੱਛਗਿਛ ਵਿੱਚ ਦੱਸਿਆ ਕਿ ਸਲੀਮ ਨਾਮ ਦੇ ਵਿਅਕਤੀ ਵਲੋਂ ਗੋਵਿੰਦਗੜ ਵਿਚ ਚਲਾਏ ਜਾ ਰਹੇ ਲਾਇਸੈਂਸ ਪ੍ਰਾਪਤ ਬੁੱਚੜਖਾਨੇ ਵਿਚ ਗ਼ੈਰ ਕਾਨੂੰਨੀ ਰੂਪ ਵਿਚ ਗਊਆਂ ਵੱਢੀਆਂ ਜਾਂਦੀਆਂ ਹਨ। ਕੁਰੈਸ਼ੀ ਦੀ ਗਿਰਫਤਾਰੀ ਤੋਂ ਬਾਅਦ ਸਲੀਮ ਫਰਾਰ ਹੋ ਗਿਆ ਸੀ। ਉਸ ਨੇ ਦੱਸਿਆ ਕਿ ਸਲੀਮ ਅਤੇ ਉਸ ਦਾ ਸਾਥੀ ਸੱਤਾਰ ਉੱਤਰ ਪ੍ਰਦੇਸ਼ ਦੇ ਹਾਪੁੜ ਵਿਚ ਗਊਆਂ ਦੀ ਖੱਲ ਵੇਚਦਾ ਹੈ। ਪੁਲਿਸ ਨੇ ਸਲੀਮ ਅਤੇ ਸੱਤਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

Location: India, Rajasthan, Alwar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement