ਅਲਵਰ ਮੋਬ ਲਿੰਚਿੰਗ ਮਾਮਲੇ 'ਤੇ ਰਾਹੁਲ ਦਾ ਗੁੱਸਾ ਨਿਕਲਿਆ ਮੋਦੀ 'ਤੇ
Published : Jul 23, 2018, 2:10 pm IST
Updated : Jul 23, 2018, 2:11 pm IST
SHARE ARTICLE
Rahul's anger on Modi
Rahul's anger on Modi

ਰਾਜਸਥਾਨ ਦੇ ਅਲਵਰ ਵਿਚ ਇੱਕ 31 ਸਾਲ ਦੇ ਜਵਾਨ ਰਕਬਰ ਦੀ ਕਥਿਤ ਤੌਰ 'ਤੇ ਗਊ ਰੱਖਿਆ ਦਲ ਦੀ ਭੀੜ ਵਲੋਂ ਕੁੱਟ - ਕੁੱਟ ਕੇ ਹੱਤਿਆ

ਨਵੀਂ ਦਿੱਲੀ, ਰਾਜਸਥਾਨ ਦੇ ਅਲਵਰ ਵਿਚ ਇੱਕ 31 ਸਾਲ ਦੇ ਜਵਾਨ ਰਕਬਰ ਦੀ ਕਥਿਤ ਤੌਰ 'ਤੇ ਗਊ ਰੱਖਿਆ ਦਲ ਦੀ ਭੀੜ ਵਲੋਂ ਕੁੱਟ - ਕੁੱਟ ਕੇ ਹੱਤਿਆ ਦੇ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਨਿਊਜ਼ ਰਿਪੋਰਟ ਨੂੰ ਸ਼ੇਅਰ ਕਰਦੇ ਹੋਏ ਰਾਜਸਥਾਨ ਪੁਲਿਸ ਉੱਤੇ ਸਵਾਲ ਚੁੱਕਦਿਆਂ ਪੀਐਮ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਹੈ। ਵਿਰੋਧੀ ਪੱਖ ਨੇ ਸੋਮਵਾਰ ਨੂੰ ਸੰਸਦ ਵਿਚ ਵੀ ਅਲਵਰ ਮਾਬ ਲਿੰਚਿੰਗ ਦਾ ਮਾਮਲਾ ਚੁੱਕਿਆ ਅਤੇ ਕੇਂਦਰ ਉੱਤੇ ਨਿਸ਼ਾਨਾ ਸਾਧਿਆ ਸੀ। 

Rahul's anger on ModiRahul's anger on Modiਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਅਲਵਰ ਵਿਚ ਪੁਲਿਸ ਵਾਲਿਆਂ ਨੇ ਮਾਬ ਲਿੰਚਿੰਗ ਦੇ ਸ਼ਿਕਾਰ ਰਕਬਰ ਖਾਨ ਨੂੰ ਸਿਰਫ਼ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਸਪਤਾਲ ਪਹੁੰਚਾਣ ਵਿਚ 3 ਘੰਟੇ ਲਗਾਏ, ਜਦੋਂ ਕਿ ਪੀੜਤ ਮਰਨ ਕਿਨਾਰੇ ਸੀ। ਕਿਉਂ ? ਉਨ੍ਹਾਂ ਨੇ ਇਕ ਵਿਅੰਗਮਈ ਤਰੀਕੇ ਨਾਲ ਇਸ ਮਾਮਲੇ ਤੇ ਗੁੱਸਾ ਪ੍ਰਗਟਾਉਂਦੇ ਹੋਏ ਕਿਹਾ ਕਿ 'ਰਸਤੇ ਵਿਚ ਕੀ ਉਨ੍ਹਾਂ ਨੇ ਟੀ - ਬ੍ਰੇਕ ਵੀ ਲਿਆ??? ਉਨ੍ਹਾਂ ਲਿਖਿਆ ਕਿ ਇਹ ਮੋਦੀ ਦਾ ਬੇਰਹਿਮ ਨਵਾਂ ਭਾਰਤ ਹੈ, ਜਿੱਥੇ ਮਨੁੱਖਤਾ ਦੀ ਜਗ੍ਹਾ ਨਫਰਤ ਨੇ ਲੈ ਲਈ ਹੈ ਅਤੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਪੈਰਾਂ ਹੇਠ ਕੁਚਲਿਆ ਜਾ ਰਿਹਾ ਹੈ, ਮਰਨ ਲਈ ਛੱਡਿਆ ਜਾ ਰਿਹਾ ਹੈ।

Rahul Gandhi hugs PM ModiRahul Gandhi hugs PM Modiਦੂਜੇ ਪਾਸੇ, ਰਾਜਸਥਾਨ ਦੇ ਗ੍ਰਹ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਮੀਡੀਆ ਰਿਪੋਰਟਸ ਦੀ ਜਾਣਕਾਰੀ ਲਈ ਹੈ ਜਿਸ ਵਿਚ ਅਲਵਰ ਪੁਲਿਸ ਦੀ ਵੱਡੀ ਲਾਪਰਵਾਹੀ ਦੀ ਗੱਲ ਕਹੀ ਗਈ ਹੈ। ਕਟਾਰੀਆ ਨੇ ਕਿਹਾ ਕਿ ਕੁੱਝ ਮੀਡੀਆ ਰਿਪੋਰਟਸ ਦੇ ਮੁਤਾਬਕ ਪੁਲਿਸ ਨੇ ਪੀੜਤ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਸੂਚਨਾਵਾਂ ਦੀ ਸਚਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਹ ਸੱਚ ਨਿਕਲਿਆ ਤਾਂ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Narendra ModiNarendra Modiਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀ ਅਲਵਰ ਮਾਬ ਲਿੰਚਿੰਗ ਮਾਮਲੇ ਨੂੰ ਲੈਕੇ ਮੋਦੀ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਖੜਗੇ ਨੇ ਕਿਹਾ ਕਿ ਸਰਕਾਰ ਦੇਸ਼ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਧਾਵਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਵਿਚ ਹਾਲਾਤ ਚੰਗੇ ਬਣਨ। AIMIM ਨੇਤਾ ਅਸਦੁੱਦੀਨ ਓਵੈਸੀ ਨੇ ਵੀ ਰਾਜਸਥਾਨ ਪੁਲਿਸ ਉੱਤੇ ਹਮਲਾ ਬੋਲਦੇ ਹੋਏ ਉਸਦੇ ਹਿੰਸਕ ਗਾਉ ਰੱਖਿਅਕਾਂ ਨਾਲ ਗਠਜੋੜ ਦਾ ਇਲਜ਼ਾਮ ਲਗਾਇਆ ਹੈ।

Alwar PoliceAlwar Mob Linching 

ਅਲਵਰ ਕਾਂਡ 'ਤੇ ਓਵੈਸੀ ਨੇ ਕਿਹਾ ਕਿ ਰਾਜਸਥਾਨ ਪੁਲਿਸ ਦੀ ਕਰਤੂਤ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਉਨ੍ਹਾਂ ਨੇ ਪਹਲੂ ਖਾਨ ਮਰਡਰ ਕੇਸ ਵਿਚ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਿਸ ਗਊ ਰੱਖਿਅਕਾਂ ਦਾ ਸਮਰਥਨ ਕਰ ਰਹੀ ਹੈ। ਦੱਸ ਦਈਏ ਕਿ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਪੁਲਿਸ ਨੇ ਜ਼ਖਮੀ ਰਕਬਰ ਉਰਫ ਅਕਬਰ ਖਾਨ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰ ਕੀਤੀ, ਜਦਕਿ ਮੌਕੇ 'ਤੇ ਮਿਲੀਆਂ ਗਊਆਂ ਨੂੰ ਸਭ ਤੋਂ ਪਹਿਲਾਂ ਗਊ ਸ਼ਾਲਾ ਪਹੁੰਚਾਇਆ ਗਿਆ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement