
ਅਲਵਰ ਮੋਬ ਲਿੰਚਿੰਗ ਮਾਮਲੇ ਵਿਚ ਹੁਣ 4 ਪੁਲਿਸਕਰਮੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ
ਅਲਵਰ, ਅਲਵਰ ਮੋਬ ਲਿੰਚਿੰਗ ਮਾਮਲੇ ਵਿਚ ਹੁਣ 4 ਪੁਲਿਸਕਰਮੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਵੀ ਜ਼ਿਲ੍ਹਾ ਪੁਲਿਸ ਦੇ ਹੱਥੋਂ ਲੈ ਲਈ ਗਈ ਹੈ। ਦੱਸ ਦਈਏ ਕਿ ਰਕਬਰ ਦੀ ਆਖਰੀ ਸਮੇਂ ਦੀ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਉਹ ਪੁਲਿਸ ਦੀ ਗੱਡੀ ਵਿਚ ਵੀ ਜਿਉਂਦਾ ਸੀ। ਉਥੇ ਹੀ ਅਲਵਰ ਦੀ ਮੋਬ ਲਿੰਚਿੰਗ ਨੇ ਫਿਰ ਦੇਸ਼ ਦੀ ਰਾਜਨੀਤੀ ਵਿਚ ਇਕ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਕਾਂਗਰਸ ਅਤੇ ਬੀਜੇਪੀ ਦੇ ਵਿਚਕਰ ਦੋਸ਼ 'ਤੇ ਦੋਸ਼ ਦਾ ਸਿਲਸਿਲਾ ਜਾਰੀ ਹੈ। ਇਸ ਵਿਚ ਸਰਕਾਰ ਨੇ ਭੀੜ ਦੀ ਹਿੰਸਾ ਨੂੰ ਲੈ ਕੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ।
Alwar lynching: Attackers claimed they had MLA’s supportਇਹ ਰਕਬਰ ਦੀਆਂ ਸ਼ਾਇਦ ਆਖਰੀ ਤਸਵੀਰਾਂ ਹਨ ਅਤੇ ਇਹ ਤਸਵੀਰਾਂ ਪੁਲਿਸ ਦੀ ਗੱਡੀ ਵਿਚ ਲਈਆਂ ਗਈਆਂ ਸਨ ਜਦੋਂ ਪੁਲਿਸ ਉਸਨੂੰ ਬਚਾਕੇ ਲਿਆ ਰਹੀ ਸੀ। ਰਕਬਰ ਦੀ ਇਹ ਆਖਰੀ ਫੋਟੋ ਪੁਲਿਸ ਦੀ ਗੱਡੀ ਵਿਚ ਲਈ ਗਈ ਹੈ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਪੁਲਿਸ 3 ਵਜਕੇ 47 ਮਿੰਟ ਤੱਕ ਉਸਨੂੰ ਸੜਕ 'ਤੇ ਹੀ ਘੁਮਾ ਰਹੀ ਸੀ। ਇਸ ਮਾਮਲੇ ਵਿਚ ਹੁਣ 4 ਪੁਲਿਸ ਵਾਲਿਆਂ ਉੱਤੇ ਕਾਰਵਾਈ ਕੀਤੀ ਗਈ ਹੈ। ਰਕਬਰ ਦੇ ਭਰਾ ਦਾ ਕਹਿਣਾ ਹੈ ਕਿ ਰਾਕਬਰ ਨਾਲ ਬਹੁਤ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਗਈ ਸੀ।
Alwar lynching: Attackers claimed they had MLA’s supportਉਥੇ ਹੀ ਪੋਸਟਮਾਰਟਮ ਰਿਪੋਰਟ ਮੁਤਾਬਕ ਰਕਬਰ ਦੀ ਮੌਤ ਮਾਰ ਕੁਟਾਈ ਕਾਰਨ ਅੰਦਰੂਨੀ ਖੂਨ ਵਗਣ ਨਾਲ ਹੋਈ ਹੈ। ਦੱਸ ਦਈਏ ਕਿ ਇਕ ਪੰਚਨਾਮਾ ਸਾਹਮਣੇ ਆਇਆ ਹੈ ਜੋ ਰਕਬ ਦੇ ਸਾਥੀ ਅਸਲਮ ਨੇ ਪੁਲਿਸ ਨੂੰ ਲਿਖਵਾਇਆ ਹੈ। ਇਸ ਪੰਚਨਾਮੇ ਅਨੁਸਾਰ ਅਸਲਮ ਨੇ ਜੋ ਖੁਲਾਸੇ ਕੀਤਾ ਹਨ ਉਹ ਬਹੁਤ ਹੈਰਾਨੀਜਨਕ ਹਨ। ਅਸਲਮ ਦਾ ਕਹਿਣਾ ਹੈ ਕਿ ਪੰਜ ਆਦਮੀ ਉਸ ਸਮੇਂ ਮੌਜੂਦ ਸਨ ਜੋ ਆਪਸ ਵਿਚ ਨਾਮ ਲੈ ਰਹੇ ਸਨ। ਸੁਰੇਸ਼, ਵਿਜੇ, ਪਰਮਜੀਤ, ਨਿਰੇਸ਼, ਧਰਮੇਂਦਰ ਕਹਿਕੇ ਇਕ ਦੂਜੇ ਨੂੰ ਪੁਕਾਰ ਰਹੇ ਸਨ।
Alwar lynchingਅਸਲਮ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਫੜ ਲਿਆ ਅਤੇ ਰਕਬਰ ਨੂੰ ਖੇਤ ਵਿਚ ਲਿਜਾਕੇ ਸੁੱਟ ਦਿੱਤਾ। ਰਕਬਰ ਦੇ ਨਾਲ ਖੇਤ ਵਿਚ ਲਾਠੀਆਂ - ਡੰਡਿਆਂ ਨਾਲ ਕੁੱਟ ਮਾਰ ਕੀਤੀ ਜਾ ਰਹੀ ਸੀ। ਅਸਲਮ ਦਾ ਕਹਿਣਾ ਹੈ ਕਿ ਕੁੱਟ ਮਾਰ ਦੌਰਾਨ ਉਹ ਲੋਕ ਕਹਿ ਰਹੇ ਸਨ ਕਿ ਸਾਡੇ ਨਾਲ MLA ਸਾਹਿਬ ਹਨ ਅਤੇ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨੂੰ ਅੱਗ ਲਗਾ ਦਵੋ। ਹਾਲਾਂਕਿ ਇਹ ਪੰਚਨਾਮਾ ਅਦਾਲਤ ਵਿਚ ਸਬੂਤ ਦੇ ਤੌਰ 'ਤੇ ਮੰਨਣਯੋਗ ਨਹੀਂ ਹੈ। ਪਰ ਫਿਰ ਅਸਲਮ ਨੇ ਮੀਡੀਆ ਦੇ ਸਾਹਮਣੇ ਦਿੱਤੇ ਆਪਣੇ ਬਿਆਨ ਵਿਚ ਇਹ ਸਾਰਾ ਕੁਝ ਕਿਉਂ ਨਹੀਂ ਕਿਹਾ ਸੀ।
Alwar lynching: Attackers claimed they had MLA’s supportਪਰ ਇਸ ਬਿਆਨ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੂੰ ਕੁੱਝ ਸੁਰਾਗ ਮਿਲ ਸਕਦੇ ਹਨ। ਕਈ ਲੋਕਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਰਕਬਰ ਨੂੰ ਭੀੜ ਤੋਂ ਬਾਅਦ ਪੁਲਿਸ ਨੇ ਵੀ ਮਾਰਿਆ ਹੈ। ਪਰ ਇਸ ਬਿਆਨ ਦੀ ਸਚਾਈ ਦਾ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਇਹ ਸਾਫ਼ ਹੈ ਕਿ ਰਕਬਰ ਦੀ ਮੋਬ ਲਿੰਚਿੰਗ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਹੁਣ ਤੱਕ ਪੁਲਿਸ ਨੇ ਜੋ ਰਵੱਈਆ ਅਪਣਾਇਆ ਉਹ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿਚ ਖੜ੍ਹਾ ਕਰ ਰਿਹਾ ਹੈ।