
ਬੀਤੇ ਹਫ਼ਤੇ ਵਿਚ ਅਲਵਰ ਵਿਚ ਗਊ ਤਸਕਰੀ ਦੇ ਸ਼ੱਕ ਵਿਚ ਕੁੱਟੇ ਗਏ ਅਕਬਰ ਖ਼ਾਨ ਉਰਫ਼ ਰਕਬਰ ਦੀ ਮੌਤ ਨੂੰ ਲੈ ਕੇ ਰਾਸ਼ਟਰੀ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਰਾਜਸਥਾਨ ਸਰਕਾਰ ...
ਅਲਵਰ : ਬੀਤੇ ਹਫ਼ਤੇ ਵਿਚ ਅਲਵਰ ਵਿਚ ਗਊ ਤਸਕਰੀ ਦੇ ਸ਼ੱਕ ਵਿਚ ਕੁੱਟੇ ਗਏ ਅਕਬਰ ਖ਼ਾਨ ਉਰਫ਼ ਰਕਬਰ ਦੀ ਮੌਤ ਨੂੰ ਲੈ ਕੇ ਰਾਸ਼ਟਰੀ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਰਾਜਸਥਾਨ ਸਰਕਾਰ ਨੂੰ ਨੋਟਿਸ ਭੇਜਿਆ ਹੈ। ਇਕ ਖ਼ਬਰ ਮੁਤਾਬਕ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਕਮਿਸ਼ਨ ਨੇ ਮਾਮਲੇ ਵਿਚ ਖ਼ੁਦ ਗੰਭੀਰਤਾ ਦਿਖਾਉਂਦੇ ਹੋਏ ਰਾਜ ਸਰਕਾਰ ਨੂੰ ਦੋ ਹਫ਼ਤੇ ਦੇ ਅੰਦਰ ਜਵਾਬ ਦੇਣ ਲਈ ਆਖਿਆ ਹੈ।
Alwar Lynchingਕਮਿਸ਼ਨ ਨੇ ਕਿਹਾ ਕਿ ਦਸਿਆ ਜਾ ਰਿਹਾ ਹੈ ਕਿ ਗਊ ਰੱÎਖਿਅਕਾਂ ਦਾ ਦੋਸ਼ ਹੈ ਕਿ ਪੀੜਤ ਦੀ ਮੌਤ ਪੁਲਿਸ ਹਿਰਾਸਤ ਵਿਚ ਹੋਈ ਹੈ ਨਾ ਕਿ ਭੀੜ ਦੀ ਹਿੰਸਾ ਵਲੋਂ, ਜਿਵੇਂ ਕਿ ਪ੍ਰਸ਼ਾਸਨ ਵਲੋਂ ਦਸਿਆ ਗਾ ਸੀ। ਪ੍ਰਿੰਟ ਮੀਡੀਆ ਵਿਚ ਅਜਿਹੀਆਂ ਰਿਪੋਰਟਾਂ ਹਨ, ਜਿੱਥੇ ਦਸਿਆ ਗਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਅਕਬਰ ਨੂੰ ਨੇੜੇ ਦੇ ਹਸਪਤਾਲ ਵਿਚ ਲਿਜਾਣ ਵਿਚ ਅਲਵਰ ਪੁਲਿਸ ਨੂੰ ਛੇ ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ 3 ਘੰਟੇ ਲੱਗੇ।
Alwar Lynchingਕਮਿਸ਼ਨ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਪੀੜਤ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਪੁਲਿਸ ਦੀ ਪਹਿਲ ਉਸ ਦੇ ਕੋਲੋਂ ਮਿਲੀਆਂ ਗਾਵਾਂ ਨੂੰ ਗਊਸ਼ਾਲਾ ਪਹੁੰਚਾਉਣ ਦੀ ਸੀ। ਕਮਿਸ਼ਨ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਖ਼ਬਰਾਂ ਵਿਚ ਸਚਾਈ ਹੈ ਤਾਂ ਇਹ ਪੀੜਤ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਇਸੇ ਦੇ ਅਨੁਸਾਰ ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਭੇਜ ਕੇ ਉਨ੍ਹਾਂ ਤੋਂ ਰਿਪੋਰਟ ਮੰਗੀ ਹੈ।
Akbar Khan Deathਦਸ ਦਈਏ ਕਿ ਅਲਵਰ ਦੇ ਰਾਮਗੜ੍ਹ ਥਾਣਾ ਖੇਤਰ ਵਿਚ ਬੀਤੇ ਸ਼ੁਕਰਵਾਰ-ਸਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਅਕਬਰ ਖ਼ਾਨ ਦੇ ਨਾਲ ਗਊ ਤਸਕਰੀ ਦੇ ਸ਼ੱਕ ਵਿਚ ਲੋਕਾਂ ਦੀ ਇਕ ਭੀੜ ਨੇ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਸੀ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦਾ ਸਾਥੀ ਅਸਲਮ ਇਸ ਹਮਲੇ ਤੋਂ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ। ਪੁਲਿਸ ਨੇ ਪੀੜਤ ਅਕਬਰ ਖ਼ਾਨ ਨੂੰ ਕਥਿਤ ਰੂਪ ਨਾਲ ਲਗਭਗ ਦੋ ਢਾਈ ਘੰਟੇ ਦੀ ਦੇਰੀ ਨਾਲ ਹਸਪਤਾਲ ਵਿਚ ਪਹੁੰਚਾਇਆ, ਜਿਥੇ ਉਸ ਨੂੰ ਮ੍ਰਿਤਕ ਲਿਆਂਦਾ ਗਿਆ ਐਲਾਨ ਕੀਤਾ ਗਿਆ।
Alwar Lynchingਮੀਡੀਆ ਰਿਪੋਰਟਾਂ ਵਿਚ ਇਹ ਸਾਹਮਣੇ ਆਇਆ ਕਿ ਜੇਕਰ ਪੁਲਿਸ ਅਕਬਰ ਨੂੰ ਸਮੇਂ ਸਿਰ ਹਸਪਤਾਲ ਲੈ ਗਈ ਹੁੰਦੀ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਮਾਮਲੇ ਵਿਚ ਪੁਲਿਸ ਦੀ ਲਾਪ੍ਰਵਾਹੀ ਉਭਰ ਕੇ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਚਾਰ ਪੁਲਿਸ ਕਰਮੀਆਂ ਦੇ ਵਿਰੁਧ ਕਾਰਵਾਈ ਕੀਤੀ ਗਈ। ਰਾਮਗੜ੍ਹ ਥਾਣੇ ਦੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ੰਿਤੰਨ ਕਾਂਸਟੇਬਲ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਇਹ ਹਿਰਾਸਤ ਵਿਚ ਮੌਤ ਦਾ ਮਾਮਲਾ ਨਹੀਂ ਹੈ, ਜੋ ਕੁੱੱਝ ਵੀ ਹੋਇਆ, ਉਹ ਸਥਾਨਕ ਪੁਲਿਸ ਦੀ ਸਥਿਤੀ ਨਾਲ ਨਿਪਟਣ ਵਿਚ ਕੀਤੇ ਗਏ ਫ਼ੈਸਲੇ ਦੀ ਗ਼ਲਤੀ ਦੇ ਕਾਰਨ ਹੋਇਆ।