ਬ੍ਰੇਨ ਟਿਊਮਰ ਸਰਜਰੀ ਦੌਰਾਨ ਮਰੀਜ਼ ਪਰਿਵਾਰਕ ਮੈਂਬਰਾਂ ਨਾਲ ਕਰਦਾ ਰਿਹਾ ਵੀਡੀਓ ਚੈਟ
Published : Aug 2, 2019, 2:02 pm IST
Updated : Aug 2, 2019, 2:02 pm IST
SHARE ARTICLE
Patient keeps doing video chat-brain tumor surgery
Patient keeps doing video chat-brain tumor surgery

ਅਪੋਲੋ ਮੈਡੀਕਸ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਇੱਕ 20 ਸਾਲਾ ਨੌਜਵਾਨ ਦੇ ਬਰੇਨ ਟਿਊਮਰ ਦੀ ਸਰਜਰੀ ਆਪਣੇ....

ਲਖਨਊ : ਅਪੋਲੋ ਮੈਡੀਕਸ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਇੱਕ 20 ਸਾਲਾ ਨੌਜਵਾਨ ਦੇ ਬਰੇਨ ਟਿਊਮਰ ਦੀ ਸਰਜਰੀ ਆਪਣੇ ਪਰਿਵਾਰ ਦੇ ਨਾਲ ਵੀਡੀਓ ਚੈਟ ਕਰਦੇ ਹੋਏ ਕੀਤੀ ਗਈ। ਹਸਪਤਾਲ ਦੇ ਨਿਊਰੋ ਸਰਜਨ ਡਾ. ਰਵੀ ਸ਼ੰਕਰ ਨੇ ਦੱਸਿਆ ਕਿ 20 ਸਾਲਾ ਨੌਜਵਾਨ ਦੇ ਬਰੇਨ 'ਚ ਸੱਜੇ ਪਾਸੇ 5 ਸੈਮੀ ਦਾ ਟਿਊਮਰ ਸੀ, ਜਿਸਦੀ ਵਜ੍ਹਾ ਨਾਲ ਉਸਦਾ ਖੱਬਾ ਹੱਥ ਅਤੇ ਪੈਰ ਕਮਜ਼ੋਰ ਹੋ ਰਿਹਾ ਸੀ।  ਇਹ ਟਿਊਮਰ 1 ਲੱਖ 'ਚੋਂ 2 ਲੋਕਾਂ ਨੂੰ ਹੁੰਦਾ ਹੈ। ਇਸਦੀ ਸਰਜਰੀ ਮਰੀਜ਼ ਦੇ ਬਿਨ੍ਹਾਂ ਬੇਹੋਸ਼ ਹੋਏ ਵੀ ਹੋ ਜਾਂਦੀ ਹੈ।

patient keeps doing video chat brain tumor surgerypatient keeps doing video chat brain tumor surgery

ਮਰੀਜ਼ ਨੂੰ ਇਸਦੀ ਜਾਣਕਾਰੀ ਦੇਣ 'ਤੇ ਉਸਨੇ ਬੇਚੈਨੀ ਦੇ ਕਾਰਨ ਪਰਿਵਾਰ ਵਾਲਿਆਂ ਦੇ ਸਾਹਮਣੇ ਸਰਜਰੀ ਕਰਵਾਉਣ ਦੀ ਇੱਛਾ ਜਤਾਈ ਪਰ ਸਰਜਰੀ  ਦੇ ਦੌਰਾਨ ਪਰਿਵਾਰ ਦਾ ਆਪ੍ਰੇਸ਼ਨ ਥਿਏਟਰ 'ਚ ਰਹਿਣਾ ਸੰਭਵ ਨਹੀਂ ਸੀ। ਅਜਿਹੇ 'ਚ ਡਾਕਟਰ ਨੇ ਮਰੀਜ਼ ਨੂੰ ਸਰਜਰੀ ਦੇ ਦੌਰਾਨ ਵੀਡੀਓ ਚੈਟ ਕਰਨ ਦਾ ਪ੍ਰਸਤਾਵ ਦਿੱਤਾ, ਜਿਸ 'ਤੇ ਮਰੀਜ਼ ਵੀ ਰਾਜੀ ਹੋ ਗਿਆ। 4 ਘੰਟੇ ਤੱਕ ਚੱਲੇ ਇਸ ਆਪ੍ਰੇਸ਼ਨ ਦੇ ਦੌਰਾਨ ਮਰੀਜ਼ ਆਪਣੇ ਪਰਿਵਾਰ ਨਾਲ ਵੀਡੀਓ ਚੈਟ ਨਾਲ ਸੰਪਰਕ 'ਚ ਸੀ ਅਤੇ ਉਸਦੀ ਸਰਜਰੀ ਕਦੋਂ ਪੂਰੀ ਹੋ ਗਈ ਉਹਨੂੰ ਪਤਾ ਵੀ ਨਹੀਂ ਲੱਗਿਆ। 

patient keeps doing video chat brain tumor surgerypatient keeps doing video chat brain tumor surgery

ਡਾਕਟਰ ਰਵੀਸ਼ੰਕਰ ਨੇ ਦੱਸਿਆ ਕਿ ਮਰੀਜ਼ 2 ਸਾਲ ਤੋਂ ਸਰੀਰ 'ਚ ਕਮਜ਼ੋਰੀ ਕਾਰਨ ਪ੍ਰੇਸ਼ਾਨ ਸੀ। ਇਸ ਟਿਊਮਰ 'ਚ ਜਿਆਦਾਤਰ ਮਰੀਜ ਨੂੰ ਬਰੇਨ ਦੇ ਜਿਸ ਦਿਸ਼ਾ ਵਿੱਚ ਟਿਊਮਰ ਹੁੰਦਾ ਹੈ ਉਸਦੀ ਉਲਟੀ ਦਿਸ਼ਾ ਦਾ ਹੱਥ - ਪੈਰ ਕਾਫ਼ੀ ਕਮਜੋਰ ਹੋਣ ਲੱਗਦਾ ਹੈ ਅਤੇ ਕਮਜੋਰੀ ਇੰਨੀ ਵੱਧ ਜਾਂਦੀ ਹੈ ਕਿ ਮਰੀਜ਼ ਦੇ ਸਰੀਰ ਦਾ ਅੰਗ ਲਕਵਾਗ੍ਰਸਤ ਵੀ ਹੋ ਸਕਦਾ ਹੈ। ਸਰਜਰੀ ਤੋਂ ਬਾਅਦ ਹੁਣ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement