
ਖੇਡਦਾ ਹੋਇਆ ਬਾਥਰੂਮ ਚ ਚਲਾ ਗਿਆ ਸੀ ਡੇਢ ਸਾਲ ਦਾ ਮਾਸੂਮ
ਪਾਲੀ : ਰਾਜਸਥਾਨ ਦੇ ਪਾਲੀ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ਦੀ ਬਾਲਟੀ 'ਚ ਮੂੰਹ ਦੇ ਭਾਰ ਡਿੱਗਣ ਨਾਲ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਫਗਵਾੜਾ ਤੋਂ ਵੱਡੀ ਖ਼ਬਰ, ਪਿਤਾ ਨੇ ਪ੍ਰਵਾਰ ਦੇ 5 ਮੈਂਬਰਾਂ ਨੂੰ ਦਿਤਾ ਜ਼ਹਿਰ
ਪਰਿਵਾਰ ਵਾਲੇ ਦੂਜੇ ਕਮਰੇ ਵਿਚ ਸਨ। ਬੱਚਾ ਖੇਡਦਾ ਹੋਇਆ ਬਾਥਰੂਮ ਚਲਾ ਗਿਆ। ਜਦੋਂ ਕਾਫੀ ਦੇਰ ਤੱਕ ਪਰਿਵਾਰ ਵਾਲਿਆਂ ਨੇ ਬੱਚੇ ਦੀ ਆਵਾਜ਼ ਨਹੀਂ ਸੁਣੀ ਤਾਂ ਉਨ੍ਹਾਂ ਨੇ ਬੱਚੇ ਦੀ ਭਾਲ ਕੀਤੀ ਤੇ ਵੇਖਿਆ ਕਿ ਬੱਚਾ ਬਾਲਟੀ ਵਿਚ ਡਿੱਗਿਆ ਪਿਆ ਹੈ।
ਇਹ ਵੀ ਪੜ੍ਹੋ: ਗਰਮੀ ਤੋਂ ਬੇਹਾਲ ਈਰਾਨ 'ਚ ਲਾਕਡਾਊਨ, ਦਫਤਰ, ਸਕੂਲ ਅਤੇ ਬੈਂਕ ਰਹਿਣਗੇ ਬੰਦ
ਮਾਪੇ ਜਲਦੀ-ਜਲਦੀ ਬੱਚੇ ਨੂੰ ਹਸਪਤਾਲ ਲੈ ਗਏ। ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਵਿਆਹ ਤੋਂ 6 ਸਾਲ ਬਾਅਦ ਹੋਏ ਮਾਸੂਮ ਦੀ ਮੌਤ ਤੋਂ ਪਰਿਵਾਰ ਸਦਮੇ 'ਚ ਹੈ। ਇਹ ਘਟਨਾ ਪਾਲੀ ਦੇ ਧੌਲਾ ਚੌਤਰਾ ਇਲਾਕੇ 'ਚ ਮੰਗਲਵਾਰ ਸ਼ਾਮ ਨੂੰ ਬੱਚੇ ਦੇ ਨਾਨਕੇ ਘਰ 'ਚ ਵਾਪਰੀ। ਬੱਚੇ ਦੀ ਮਾਂ ਰਾਧਾ ਪ੍ਰਜਾਪਤ ਸਿਹਤ ਖਰਾਬ ਹੋਣ ਕਾਰਨ ਆਪਣੇ ਡੇਢ ਸਾਲ ਦੇ ਬੇਟੇ ਵਿਦੂਰ ਨੂੰ ਲੈ ਕੇ ਆਪਣੇ ਪੇਕੇ ਘਰ ਆਈ ਹੋਈ ਸੀ। ਸਹੁਰਾ ਪਰਿਵਾਰ ਸ਼ਹਿਰ ਦੇ ਹੀ ਨਵੇਂ ਪਿੰਡ ਵਿਸ਼ਨੂੰ ਕਾਲੋਨੀ ਵਿਚ ਹੈ।