
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਵੈਂਕਈਆ ਨਾਇਡੂ ਦੀ ਪਹਿਲੀ ਪੁਸਤਕ 'ਮੂਵਿੰਗ ਆਨ ਮੂਵਿੰਗ ਫਾਰਵਰਡ, ਏ ਈਅਰ ਇਨ ਆਫਿਸ' ਦੀ ਘੁੰਡ...
ਨਵੀਂ ਦਿੱਲੀ : ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਵੈਂਕਈਆ ਨਾਇਡੂ ਦੀ ਪਹਿਲੀ ਪੁਸਤਕ 'ਮੂਵਿੰਗ ਆਨ ਮੂਵਿੰਗ ਫਾਰਵਰਡ, ਏ ਈਅਰ ਇਨ ਆਫਿਸ' ਦੀ ਘੁੰਡ ਚੁਕਾਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਮੌਜੂਦ ਰਹੇ। ਪੁਸਤਕ ਦੀ ਘੁੰਡ ਚੁਕਾਈ ਸਮਾਰੋਹ ਦੌਰਾਨ ਸਾਬਕਾ ਪੀਐਮ ਮਨਮੋਹਨ ਸਿੰਘ ਸ਼ਾਇਰਾਨਾ ਅੰਦਾਜ਼ ਵਿਚ ਨਜ਼ਰ ਆਏ। ਅਪਣੇ ਸੰਬੋਧਨ ਦੇ ਦੌਰਾਨ ਸਾਬਕਾ ਪੀਐਮ ਮਨਮੋਹਨ ਸਿੰਘ ਨੇ ਇਕ ਕਵਿਤਾ ਸੁਣਾਈ 'ਸਿਤਾਰੋਂ ਕੇ ਆਗੇ ਜਹਾਂ ਔਰ ਵੀ ਹੈਂ, ਅਭੀ ਇਸ਼ਕ ਦੇ ਇਮਤਿਹਾਂ ਔਰ ਭੀ ਹੈਂ।'
Manmohan Singh
ਦਸ ਦਈਏ ਕਿ ਉਪ ਰਾਸ਼ਟਰਪਤੀ ਨਾਇਡੂ ਨੇ ਪਿਛਲੇ ਇਕ ਸਾਲ ਵਿਚ ਅਪਣੇ ਤਜ਼ਰਬਿਆਂ ਦਾ ਜ਼ਿਕਰ 245 ਪੰਨਿਆਂ ਦੀ ਇਸ ਪੁਸਤਕ ਵਿਚ ਸ਼ਬਦਾਂ ਅਤੇ ਚਿੱਤਰਾਂ ਦੇ ਜ਼ਰੀਏ ਕੀਤਾ ਹੈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅਪਣੇ ਪਹਿਲੇ ਸਾਲ ਦੇ ਕਾਰਜਕਾਲ ਦੇ ਤਜ਼ਰਬਿਆਂ ਨੂੰ ਪੁਸਤਕ ਦੇ ਰੂਪ ਵਿਚ ਬਿਆਨ ਕੀਤਾ ਹੈ।
He brings to office of VP,political&administrative experience&that is amply reflected in his 1 year in office. But best is yet to come. As a poet has said, "Sitaron ke aage jahan aur bhi hain, abhi ishq ke imtehaan aur bhi hain": Dr. Manmohan Singh at Venkaiah Naidu's book launch pic.twitter.com/KhXU82WIsX
— ANI (@ANI) September 2, 2018
ਅਪਣੇ ਸੰਬੋਧਨ ਦੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਦਫ਼ਤਰ ਵਿਚ ਅਪਣੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਤਜ਼ਰਬੇ ਨੂੰ ਸ਼ਾਮਲ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਇਕ ਸਾਲ ਦੇ ਕਾਰਜਕਾਲ ਵਿਚ ਕਾਫ਼ੀ ਹੱਦ ਤਕ ਕੇਂਦਰਤ ਕਰਦਾ ਹੈ ਪਰ ਸਭ ਤੋਂ ਚੰਗਾ ਅਜੇ ਵੀ ਆਉਣ ਵਾਲਾ ਹੈ।
Dr. Manmohan Singh
ਦਸ ਦਈਏ ਕਿ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਨੇ ਪੁਸਤਕ ਵਿਚ 465 ਚਿੱਤਰਾਂ ਦੇ ਜ਼ਰੀਏ ਵੱਖ-ਵੱਖ ਪ੍ਰੋਗਰਾਮਾਂ, ਯਾਤਰਾ ਵੇਰਵਿਆਂ ਅਤੇ ਵੱਖ-ਵੱਖ ਸੰਮੇਲਨਾਂ ਦੇ ਅਨੁਭਵ ਸਾਂਝੇ ਕੀਤੇ ਹਨ। ਜ਼ਿਕਰਯੋਗ ਹੈ ਕਿ ਨਾਇਡੂ ਨੇ ਬੀਤੇ ਸਾਲ 11 ਅਗੱਸਤ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਬੀਤੇ 10 ਅਗੱਸਤ ਨੂੰ ਉਨ੍ਹਾਂ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਉਚ ਸਦਨ ਦੀ ਸਮਾਪਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਸਿਆ ਸੀ ਕਿ ਉਹ ਅਪਣੇ ਪਹਿਲੇ ਸਾਲ ਦੇ ਕਾਰਜਕਾਲ ਦੇ ਤਜ਼ਰਬਿਆਂ 'ਤੇ ਇਕ ਪੁਸਤਕ ਲਿਖ ਰਹੇ ਹਨ।
M Venkaya Naidu
ਪੁਸਤਕ ਵਿਚ ਨਾਇਡੂ ਨੇ ਅਪਣੀ ਨਵੀਂ ਭੂਮਿਕਾ ਦੇ ਬਾਰੇ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਦੇਸ਼ ਦੇ ਇਤਿਹਾਸ ਦੇ ਇਕ ਰੌਚਕ ਮੋੜ 'ਤੇ ਉਪ ਰਾਸ਼ਟਰਪਤੀ ਅਹੁਦਾ ਗ੍ਰਹਿਣ ਕੀਤਾ ਹੈ। ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਅਪਣੇ ਤਜ਼ਰਬਿਆਂ ਦੇ ਬਾਰੇ ਵਿਚ ਨਾਇਡੂ ਨੇ ਪੁਸਤਕ ਵਿਚ ਪਹਿਲੇ ਦੋ ਸੈਸ਼ਨਾਂ ਵਿਚ ਲੋੜ ਮੁਤਾਬਕ ਕੰਮਕਾਜ ਨਹੀਂ ਹੋ ਸਕਣ ਦੇ ਕਾਰਨ ਨਿਰਾਸ਼ਾ ਜ਼ਾਹਿਰ ਕੀਤੀ ਹੈ ਪਰ ਮਾਨਸੂਨ ਸੈਸ਼ਨ ਵਿਚ ਇਸ ਵਾਰ ਬਿਹਤਰ ਕੰਮਕਾਜ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਵਿੱਖ ਦੇ ਨਵੀਂ ਸ਼ੁਰੂਆਤ ਹੋਣ ਦੀ ਉਮੀਦ ਪ੍ਰਗਟਾਈ ਹੈ।