
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਰਿਜ਼ਰਵ ਬੈਂਕ ਅਤੇ ਆਮਦਨ ਕਰ ਵਿਭਾਗ ਨੂੰ ਜਲਦੀ ਇਹ ਤੈਅ ਕਰਨਾ ਚਾਹੀਦਾ ਹੈ ਕਿ ਨੋਟਬੰਦੀ ਤੋਂ ਬਾਅਦ...
ਨਵੀਂ ਦਿੱਲੀ : ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਰਿਜ਼ਰਵ ਬੈਂਕ ਅਤੇ ਆਮਦਨ ਕਰ ਵਿਭਾਗ ਨੂੰ ਜਲਦੀ ਇਹ ਤੈਅ ਕਰਨਾ ਚਾਹੀਦਾ ਹੈ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਗਿਆ ਧਨ ਕਾਲਾ ਸੀ ਜਾਂ ਸਫ਼ੈਦ। ਉਨ੍ਹਾਂ ਕਿਹਾ ਕਿ ਅਜਿਹਾ ਹੋਣ 'ਤੇ ਹੀ ਇਸ ਸੁਧਾਰ ਦੀ ਭਰੋਸੇਯੋਗਤਾ ਕਾਇਮ ਰਹਿ ਸਕੇਗੀ।
Note Banਸਰਕਾਰ ਨੇ ਨਵੰਬਰ 2016 ਵਿਚ ਉਸ ਸਮੇਂ ਚੱਲ ਰਹੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿਤਾ ਸੀ। ਨਾਇਡੂ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਲੋਕ ਅਪਣੇ ਡਰਾਈਵਰਾਂ, ਰਸੋਈਆਂ ਜਾਂ ਘਰ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਖ਼ਾਤਿਆਂ ਦੇ ਬਾਰੇ ਵਿਚ ਪੁੱਛਗਿਛ ਕਰ ਰਹੇ ਸਨ। ਕੁੱਝ ਨੇ ਅਪਣਾ ਕਾਲਾ ਧਨ ਇਨ੍ਹਾਂ ਲੋਕਾਂ ਦੇ ਬੈਂਕ ਖ਼ਾਤਿਆਂ ਵਿਚ ਰੱਖਣ ਦੀ ਬੇਨਤੀ ਕੀਤੀ ਸੀ। ਨਾਇਡੂ ਨੇ ਕਿਹਾ ਕਿ ਨੋਟਬੰਦੀ ਨੂੰ ਲੈ ਕੇ ਇਕ ਤਰ੍ਹਾਂ ਦਾ ਨਿਰਾਸ਼ਾਵਾਦ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਜਦੋਂ ਸਾਰਾ ਪੈਸਾ ਬੈਂਕਾਂ ਵਿਚ ਪਹੁੰਚ ਗਿਆ ਹੈ ਤਾਂ ਫਾਇਦਾ ਕੀ ਹੋਇਆ।
Income Taxਨਿਊ ਇੰਡੀਆ ਇੰਸ਼ੋਰੈਂਸ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਨੋਟਬੰਦੀ ਦਾ ਮਕਸਦ ਕੀ ਸੀ? ਜਾਅਲੀ ਨੋਟਾਂ ਤੋਂ ਇਲਾਵਾ ਇਸ ਦਾ ਉਦੇਸ਼ ਪੈਸਿਆਂ ਨੂੰ ਲਿਆਉਣਾ ਸੀ। ਹੁਣ ਪੈਸਾ ਬੈਂਕਾਂ ਵਿਚ ਪਤੇ ਦੇ ਨਾਲ ਪਹੁੰਚ ਚੁੱਕਿਆ ਹੈ। ਇਸ ਤੋਂ ਜ਼ਿਆਦਾ ਤੁਸੀਂ ਕੀ ਚਾਹੁੰਦੇ ਹੋ। ਉਪ ਰਾਸ਼ਟਰਪਤੀ ਨਾਇਡੂ ਨੇ ਕਿਹਾ ਕਿ ਹੁਣ ਇਹ ਰਿਜ਼ਰਵ ਬੈਂਕ ਅਤੇ ਆਮਦਨ ਕਰ ਵਿਭਾਗ ਨੂੰ ਸਾਬਤ ਕਰਨਾ ਚਾਹੀਦਾ ਹੈ ਕਿ ਇਹ ਕਾਲਾ ਧਨ ਸੀ ਜਾਂ ਚਿੱਟਾ।
RBIਉਨ੍ਹਾਂ ਕਿਹਾ ਕਿ ਇਹ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸੁਧਾਰ ਦੀ ਭਰੋਸੇਯੋਗਤਾ ਬਣੀ ਰਹੇ। ਇਹ ਮੇਰੀ ਰਿਜ਼ਰਵ ਬੈਂਕ ਅਤੇ ਹੋਰ ਏਜੰਸੀਆਂ ਜੋ ਇਸ ਵਿਚ ਸ਼ਾਮਲ ਹਨ, ਨੂੰ ਇਹ ਸਲਾਹ ਹੈ। ਪਿਛਲੇ ਸਾਲ ਰਿਜ਼ਰਵ ਬੈਂਕ ਨੇ ਖ਼ੁਲਾਸਾ ਕੀਤਾ ਸੀ ਕਿ 8 ਨਵੰਬਰ 2016 ਤੋਂ 30 ਜੂਨ 2017 ਤਕ ਬੰਦ ਕੀਤੇ ਗਏ 15.44 ਲੱਖ ਕਰੋੜ ਰੁਪਏ ਦੇ ਨੋਕਟਾਂ ਵਿਚੋਂ 99 ਫ਼ੀਸਦੀ ਯਾਨੀ 15.28 ਲੱਖ ਕਰੋੜ ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆ ਗਏ ਹਨ।