
ਅਗਸਤ ਵਿਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ ਹੈ। ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿਚ ਇਸ ਤੋਂ ਘੱਟ 7.43 ਫ਼ੀਸਦੀ ਸੀ
ਨਵੀਂ ਦਿੱਲੀ : ਭਾਰਤ ਵਿਚ ਬੇਰੁਜ਼ਗਾਰੀ ਦਰ ਦੇ ਅੰਕੜਿਆਂ 'ਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਜੁਲਾਈ ਦੇ ਮੁਕਾਬਲੇ ਅਗਸਤ ਵਿਚ ਅੰਕੜਿਆਂ ਨੇ ਫਿਰ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਵਿਸ਼ਵ ਵਿਚ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਹੈ। ਭਾਰਤ ਵਿਚ ਵੀ ਲੱਖਾਂ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਹਨ। ਭਾਰਤ ਵਿਚ ਬੇਰੁਜ਼ਗਾਰੀ ਦਰ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਫਿਰ ਇੱਕ ਵਾਰ ਵੱਧ ਗਈ।
Unemployment
ਅਗਸਤ ਵਿਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ ਹੈ। ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿਚ ਇਸ ਤੋਂ ਘੱਟ 7.43 ਫ਼ੀਸਦੀ ਸੀ। ਸੈਂਟਰ ਫ਼ਾਰ ਮਾਨਿਟਰਿੰਗ ਇੰਡੀਅਨ ਇਕੋਨਾਮੀ ਦੀ ਰਿਪੋਰਟ ਵਿਚ ਇਹ ਅੰਕੜੇ ਸਾਹਮਣੇ ਆਏ ਹਨ। ਸੀ ਐਮ ਆਈ ਈ (Centre of Monitoring Indian Economy - CMIE) ਦੇ ਅੰਕੜਿਆਂ ਮੁਤਾਬਿਕ ਅਗਸਤ ਵਿਚ ਬੇਰੁਜ਼ਗਾਰੀ ਦੀ ਦਰ ਵਧੀ ਹੈ।
Unemployment
ਅੰਕੜਿਆਂ ਅਨੁਸਾਰ ਭਾਰਤ ਵਿਚ ਓਵਰਆਲ ਅਗਸਤ ਵਿਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ। ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿਚ ਇਸ ਤੋਂ ਘੱਟ 7.43 ਫ਼ੀਸਦੀ ਸੀ। ਅਗਸਤ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 9.83 ਫ਼ੀਸਦੀ ਦਰਜ ਕੀਤੀ ਗਈ ਹੈ। ਜਦੋਂ ਕਿ ਪੇਂਡੂ ਇਲਾਕਿਆਂ ਵਿੱਚ ਬੇਰੁਜ਼ਗਾਰੀ ਦਰ 7.65 ਫ਼ੀਸਦੀ ਰਿਹਾ ਹੈ। ਜੁਲਾਈ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 9.15 ਫ਼ੀਸਦੀ ਸੀ ਅਤੇ ਪੇਂਡੂ ਬੇਰੁਜ਼ਗਾਰੀ ਦਰ 6.6 ਫ਼ੀਸਦੀ ਸੀ।
Unemployment
ਅਗਸਤ ਵਿਚ ਘੱਟ ਗਏ ਰੋਜ਼ਗਾਰ
ਅਗਸਤ ਵਿਚ ਰੋਜ਼ਗਾਰ ਦੀ ਹਾਲਤ ਬਿਹਤਰ ਹੋਣ ਦੀ ਬਜਾਏ ਘੱਟ ਗਈ ਹੈ। ਜੂਨ ਦੇ ਮੁਕਾਬਲੇ ਜੁਲਾਈ ਵਿਚ ਸ਼ਹਿਰੀ ਅਤੇ ਪੇਂਡੂ ਦੋਨਾਂ ਹੀ ਬੇਰੁਜ਼ਗਾਰੀ ਦਰਾਂ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ। ਜੁਲਾਈ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ ਘੱਟ ਕੇ 9.15 ਫ਼ੀਸਦੀ ਰਹਿ ਗਈ ਸੀ। ਜੋ ਜੂਨ ਵਿੱਚ 12.02 ਫ਼ੀਸਦੀ ਸੀ।ਜਦੋਂ ਕਿ ਪੇਂਡੂ ਬੇਰੁਜ਼ਗਾਰੀ ਦਰ ਜੂਨ ਵਿੱਚ 10.52 ਫ਼ੀਸਦੀ ਤੋਂ ਘੱਟ ਕਰ ਜੁਲਾਈ ਵਿੱਚ 6.66 ਫ਼ੀਸਦੀ ਰਹਿ ਗਈ ਸੀ।
Unemployment
ਮਾਹਿਰਾਂ ਦਾ ਕਹਿਣਾ ਹੈ ਕਿ ਐਗਰੀਕਲਚਰ ਸੈਕਟਰ ਵਿਚ ਕੰਮ ਦੀ ਕਮੀ ਦੇ ਕਾਰਨ ਪਰਵਾਸੀ ਮਜ਼ਦੂਰ ਸ਼ਹਿਰਾਂ ਵੱਲ ਪਰਤਣ ਲੱਗੇ ਹਨ ਪਰ ਮੈਨਿਉਫੈਕਚਰਿੰਗ ਅਤੇ ਟੈਕਸਟਾਈਲ ਸੈਕਟਰ ਦੀ ਧੀਮੀ ਚਾਲ ਨੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੋਰ ਵਧਾਇਆ ਹੈ।ਡਿਮਾਂਡ ਘੱਟ ਹੋਣ ਦੇ ਕਾਰਨ ਉਤਪਾਦਨ ਵਿਚ ਗਿਰਾਵਟ ਆਈ ਹੈ।