ਮੁੰਬਈ ਦੇ ਮਰੀਨ ਡਰਾਈਵ 'ਤੇ ਉਸਾਰਿਆ 90 ਲੱਖ ਦਾ ਜਨਤਕ ਪਖਾਨਾ
Published : Oct 2, 2018, 5:45 pm IST
Updated : Oct 2, 2018, 5:45 pm IST
SHARE ARTICLE
Public Toilet at Marine Drive
Public Toilet at Marine Drive

ਮੁੰਬਈ ਮਰੀਨ ਡਰਾਈਵ ਤੇ ਸੌਰ ਪੈਨਲ ਅਤੇ ਪਾਣੀ ਬਚਾਉਣ ਵਾਲੀ ਵੈਲਕਿਊਮ ਤਕਨੀਕ ਵਾਲਾ ਇਕ ਸ਼ਾਨਦਾਰ ਜਨਤਕ ਪਖਾਨਾ ਉਸਾਰਿਆ

ਮੁੰਬਈ  : ਦੱਖਣੀ ਮੁੰਬਈ ਦੇ ਮਰੀਨ ਡਰਾਈਵ ਤੇ ਸੌਰ ਪੈਨਲ ਅਤੇ ਪਾਣੀ ਬਚਾਉਣ ਵਾਲੀ ਵੈਲਕਿਊਮ ਤਕਨੀਕ ਵਾਲਾ ਇਕ ਸ਼ਾਨਦਾਰ ਜਨਤਕ ਪਖਾਨਾ ਉਸਾਰਿਆ ਗਿਆ ਹੈ। ਖ਼ਾਸ ਗਲ ਇਹ ਹੈ ਕਿ ਇਹ ਪਖਾਨਾ ਵਾਤਾਵਰਣ ਦੇ ਅਨੁਕੂਲ ਹੈ। ਨਗਰ ਨਿਗਮ ਦੇ ਅਧਿਕਾਰੀ ਨੇ ਦਸਿਆ ਕਿ ਇਸ ਪਖਾਨੇ ਦੀ ਉਸਾਰੀ 90 ਲੱਖ ਰੁਪਏ ਵਿਚ ਕੀਤੀ ਗਈ ਹੈ। ਇਸ ਪਖਾਨੇ ਨਾਲ ਸਰੀਰਕ ਕਸਰਤ ਕਰਨ ਵਾਲਿਆਂ ਲੋਕਾਂ ਅਤੇ ਸਾਈਕਲ ਚਾਲਕਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲਾਭ ਹੋਵੇਗਾ। ਇਸਨੂੰ ਮੁੰਬਈ ਦਾ ਸੱਭ ਤੋਂ ਮਹਿੰਗਾ ਪਖਾਨਾ ਦਸਿਆ ਜਾ ਰਿਹਾ ਹੈ।

Marine Drive Public Toilet Inside and outside ViewMarine Drive Public Toilet Inside and outside View

ਬੀਐਮਸੀ ਦੀ ਯੋਜਨਾ ਇਹ ਹੈ ਕਿ ਵਰਤਮਾਨ ਸਮੇਂ ਵਿਚ ਤਾਂ ਇਸ ਪਖਾਨੇ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ ਪਰ ਦੋ ਮਹੀਨੇ ਬਾਅਦ ਫੀਸ ਲਗਾਈ ਜਾ ਸਕਦੀ ਹੈ। ਸ਼ਿਵਸੇਨਾ ਦੀ ਯੂਵਾ ਸ਼ਾਖਾ ਦੇ ਨੇਤਾ ਆਦਿੱਤਯਾ ਠਾਕਰੇ ਨੇ ਛੇ ਬਲਾਕ ਦੇ ਇਸ ਪਖਾਨੇ ਦਾ ਉਦਘਾਟਨ ਕੀਤਾ। ਇਸਦਾ ਨਿਰਮਾਣ ਮਿਸ਼ਰ-ਧਾਤੂ ਨਿਰਮਾਤਾ ਪ੍ਰਮੁਖ ਕੰਪਨੀ ਜੇਐਸਡਬਲਊ ਸਟੀਲ, ਸਮਾਟੇਕ ਕੰਪਨੀ ਦੀ ਸਮਾਜਿਕ ਵਿਕਾਸ ਸ਼ਾਖਾ ਸਮਾਟੇਕ ਫਾਉਂਡੇਸ਼ਨ ਅਤੇ ਨਰੀਮਨ ਪੁਆਇੰਟ ਚਰਚਗੇਟ ਸਿਟੀਜਨਸ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਹੈ।

ਜੇਐਸਡਬਲਊ ਦੇ ਇਕ ਅਧਿਕਾਰੀ ਨੇ ਦਸਿਆ ਕਿ ਪਖਾਨੇ ਵਿਚ ਆਮਤੌਰ ਤੇ ਇਕ ਵਾਰ ਫਲਸ਼ ਕਰਨ ਲਈ ਅੱਠ ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਪਰ ਇਸ ਪਖਾਨੇ ਨੂੰ ਫਲਸ਼ ਕਰਨ ਲਈ ਕੇਵਲ 800 ਮਿਲੀਲੀਟਰ ਪਾਣੀ ਦੀ ਹੀ ਲੋੜ ਪਵੇਗੀ। ਇਸ ਪਖਾਨੇ ਦੀ ਛਤ ਤੇ ਸੌਰ ਪੈਨਲ ਲਗਾ ਹੋਇਆ ਹੈ। ਇਸਤੋਂ ਬਣਨ ਵਾਲੀ ਬਿਜਲੀ ਨਾਲ ਪਖਾਨੇ ਦੀ ਲੋੜ ਪੂਰੀ ਹੋਵੇਗੀ। ਇਸ ਤੋਂ ਇਲਾਵਾ ਇਸਦੀ ਵੈਕਊਮ ਤਕਨੀਕ ਹਰ ਸਾਲ ਕੁਝ ਮਿਲੀਅਨ ਰਾਅ ਸੀਵਰੇਜ਼ ਨੂੰ ਮਰੀਨ ਡਰਾਈਵ 'ਤੇ ਜਾਣ ਤੋ ਰੋਕੇਗੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement