
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਿਕਲਪਿਕ ਬਾਲਣ ਦੀ ਵਰਤੋਂ ਨੂੰ ਵਧਾ...
ਨਵੀਂ ਦਿੱਲੀ: ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਿਕਲਪਿਕ ਬਾਲਣ ਦੀ ਵਰਤੋਂ ਨੂੰ ਵਧਾ ਰਹੀ ਹੈ। ਦੇਸ਼ ਵਿਚ ਪਹਿਲੀ ਵਾਰ ਅਜਿਹੀਆਂ ਬੱਸਾਂ 100 ਪ੍ਰਤੀਸ਼ਤ ਵਿਕਲਪਿਕ ਬਾਲਣ ਮੀਥਾਨੇਲ ਉਤੇ ਚੱਲਣਗੀਆਂ। ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਇਸ ਨੂੰ ਗੁਵਾਹਟੀ, ਮੁੰਬਈ ਅਤੇ ਪੂਨੇ ਵਿਚ ਚਲਾਇਆ ਜਾਏਗਾ। ਇਸ ਤੋਂ ਬਾਅਦ ਦੇਸ਼ ਦੇ ਦੂਜੇ ਹਿੱਸਿਆਂ ਵਿਚ ਯੋਜਨਾ ਲਾਗੂ ਕੀਤੀ ਜਾਏਗੀ। ਅਗਲੇ ਸਾਲ ਜਨਵਰੀ ਵਿਚ ਕੁੰਭ ਦੇ ਦੌਰਾਨ ਵਾਰਾਣਸੀ-ਇਲਾਹਾਬਾਦ ਦੇ ਵਿਚ ਗੰਗਾ ਨਦੀ ਵਿਚ ਪਾਣੀ ਦੇ ਜਹਾਜ਼ ਵੀ 100 ਪ੍ਰਤੀਸ਼ਤ ਮੀਥਾਨੇਲ ਬਾਲਣ ‘ਤੇ ਚੱਲਣਗੇ।
Methanol busesਨੀਤੀ ਆਯੋਗ ਦੀ ਮੋਹਰ ਤੋਂ ਬਾਅਦ ਜਨਵਰੀ 2019 ਵਿਚ ਬੱਸਾਂ-ਜਹਾਜ਼ ਮੀਥਾਨੇਲ ਉਤੇ ਚੱਲਣ ਲੱਗ ਜਾਣਗੇ। ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ, ਨੀਤੀ ਆਯੋਗ ਦੇ ਮੈਂਬਰ, ਸੁਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ ਸਰਸਵਤ ਦੇ ਵਿਚ ਇਸ ਹਫ਼ਤੇ ਇਕ ਮਹੱਤਵਪੂਰਨ ਬੈਠਕ ਹੋਈ ਹੈ। ਬੈਠਕ ਵਿਚ ਸ਼ਾਮਿਲ ਮੰਤਰਾਲੇ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ 100 ਪ੍ਰਤੀਸ਼ਤ ਵਿਕਲਪਿਕ ਬਾਲਣ ਮੀਥਾਨੇਲ ਉਤੇ 30 ਅਜਿਹੀਆਂ ਬੱਸਾਂ ਅਤੇ ਪਾਣੀ ਦੇ ਜਹਾਜ਼ ਨੂੰ ਚਲਾਉਣ ਉਤੇ ਸਹਿਮਤੀ ਬਣ ਗਈ ਹੈ।
Nitin Gadkariਫ਼ੈਸਲੇ ਦੇ ਮੁਤਾਬਿਕ ਨੀਤੀ ਆਯੋਗ ਰਾਜਾਂ ਨੂੰ 30 ਅਜਿਹੀਆਂ ਬੱਸਾਂ ਮਹੱਈਆ ਕਰਵਾਉਣਗੇ ਜੋ ਮੀਥਾਨੇਲ ਉਤੇ ਚੱਲਣਗੀਆਂ। ਇਹ ਬੱਸਾਂ ਮੁੰਬਈ, ਪੂਨੇ ਅਤੇ ਗੁਵਾਹਟੀ ਦੇ ਕੋਲ ਮੁੱਖ ਸ਼ਹਿਰਾਂ ਦੇ ਵਿਚ ਚਲਾਈਆਂ ਜਾਣਗੀਆਂ। ਸੀਨੀਅਰ ਅਫ਼ਸਰ ਨੇ ਦੱਸਿਆ ਕਿ ਵਰਤਮਾਨ ਵਿਚ ਮੀਥਾਨੇਲ ਸਟੋਰੇਜ ਦੇ ਲਈ ਢਾਂਚਾਗਤ ਵਿਕਾਸ ਕਰਨ ਦੀ ਬਜਾਏ ਵੱਡੇ ਟੈਕਰਾਂ ਵਿਚ ਮੀਥਾਨੇਲ ਬਾਲਣ ਹੋਵੇਗਾ। ਜਿਸ ਨਾਲ ਬੱਸਾਂ ਦਾ ਸੰਚਾਲਨ ਬਿਨਾਂ ਕਿਸੇ ਰੁਕਾਵਟ ਤੋਂ ਕੀਤਾ ਜਾ ਸਕੇ। ਪਾਇਲਟ ਪ੍ਰਜੈਕਟ ਸਫ਼ਲ ਹੋਣ ‘ਤੇ ਬਾਲਣ ਦੀ ਸਟੋਰੇਜ ਲਈ ਪੈਟਰੋਲ ਅਤੇ ਸੀ.ਐੱਨ.ਜੀ. ਪੰਪ ਦੀ ਤਰਜ਼ ਉਤੇ ਵੱਡੇ-ਵੱਡੇ ਬੰਕਰ ਬਣਾਏ ਜਾਣਗੇ।
Methanol pilot projectਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਨਵਰੀ ਮਹੀਨੇ ਵਿਚ ਕੁੰਭ ਦੇ ਦੌਰਾਨ ਵਾਰਾਣਸੀ-ਇਲਾਹਾਬਾਦ ਦੇ ਵਿਚ ਵਿਕਲਪਿਕ ਬਾਲਣ ਮੀਥਾਨੇਲ ਨਾਲ ਪਾਣੀ ਦੇ ਜਹਾਜ਼ ਚਲਾਏ ਜਾਣਗੇ। ਜਹਾਜ਼ ਦੇ ਡੀਜ਼ਲ ਇੰਜਨ ਨੂੰ ਮੀਥਾਨੇਲ ਤਕਨੀਕ ਵਿਚ ਬਦਲਣ ਲਈ ਵਿਦੇਸ਼ੀ ਕੰਪਨੀ ਨਾਲ ਸਮਝੌਤਾ ਹੋ ਗਿਆ ਹੈ। ਕੁੰਭ ਵਿਚ ਭੀੜ ਦੇ ਲਈ ਪਾਣੀ ਦੇ ਜਹਾਜ਼ ਨਾਲ ਵਾਰਾਣਸੀ-ਇਲਾਹਾਬਾਦ ਦੇ ਵਿਚ ਆਵਾਜਾਈ ਆਸਾਨ ਅਤੇ ਸਸਤੀ ਹੋ ਜਾਏਗੀ।