ਮੁੰਬਈ ਦੇ ਜੇ.ਜੇ. ਹਸਪਤਾਲ ‘ਚ ਕਿਡਨੀ ਟਰਾਂਸਪਲਾਂਟ ਘਪਲਾ, ਦੋ ਗ੍ਰਿਫ਼ਤਾਰ
Published : Oct 2, 2018, 1:32 pm IST
Updated : Oct 2, 2018, 1:32 pm IST
SHARE ARTICLE
J.J Hospital Scam
J.J Hospital Scam

ਰਾਜਧਾਨੀ ਮੁੰਬਈ ਦੇ ਇਕ ਵੱਡੇ ਨਿਜੀ ਹਸਪਤਾਲ ਵਿਚ ਇਕ ਆਰਗਨ ਤਸਕਰੀ ਰੈਕਿਟ ਦਾ ਖੁਲਾਸਾ ਹੋਣ ਤੋਂ ਦੋ ਸਾਲ ਬਾਅਦ, ਮਹਾਂਰਾਸ਼ਟਰ ਵਿਚ ਸਭ ਤੋਂ ਵੱਡੇ...

ਮੁੰਬਈ : ਰਾਜਧਾਨੀ ਮੁੰਬਈ ਦੇ ਇਕ ਵੱਡੇ ਨਿਜੀ ਹਸਪਤਾਲ ਵਿਚ ਇਕ ਆਰਗਨ ਤਸਕਰੀ ਰੈਕਿਟ ਦਾ ਖੁਲਾਸਾ ਹੋਣ ਤੋਂ ਦੋ ਸਾਲ ਬਾਅਦ, ਮਹਾਂਰਾਸ਼ਟਰ ਵਿਚ ਸਭ ਤੋਂ ਵੱਡੇ ਰਾਜ ਸੰਚਾਲਿਤ ਹਸਪਤਾਲਾਂ ਵਿਚੋਂ ਇਕ ਜੇ.ਜੇ. ਹਸਪਤਾਲ ਵਿਚ ਸੋਮਵਾਰ ਨੂੰ ਇਕ ਅਜਿਹਾ ਹੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੋਗੀ ਜਮਾਲੁੱਦੀਨ ਦੇ ਪਰਿਵਾਰ ਨੇ ਏ.ਸੀ.ਬੀ. ਦੀ ਮਦਦ ਲਈ ਕਿਉਂਕਿ ਉਸ ਦੀ ਹਾਲਤ ਅਜਿਹੀ ਸੀ ਕਿ ਉਸ ਨੂੰ ਤੱਤਕਾਲ ਕਿਡਨੀ ਟਰਾਂਸਪਲਾਂਟ ਦੀ ਲੋੜ ਸੀ।

JamaludinJamaludin Khan ​ਪਰਿਵਾਰ ਨੂੰ ਉਂਮੀਦ ਸੀ ਕਿ ਅਧਿਕਾਰੀ ਘੋਟਾਲੇ ਨੂੰ ਨਿਗ੍ਹਾ ‘ਚ ਲਿਆਉਣ ਵਿਚ ਉਨ੍ਹਾਂ ਦੀ ਮਦਦ ਜ਼ਰੂਰ ਕਰਣਗੇ। ਕਈ ਹਸਪਤਾਲਾਂ ਵਿਚ ਫੈਲੇ ਇਸ ਰੈਕਿਟ ਦੀ ਪਹੁੰਚ ਇਥੇ ਤੱਕ ਹੈ ਕਿ ਹਸਪਤਾਲ ਦੇ ਕਰਮਚਾਰੀ ਅਤੇ ਏਜੰਟ ਵੀ ਇਸ ਦਾ ਹਿੱਸਾ ਹਨ। ਰਾਜ ਦੀ ਭ੍ਰਿਸ਼ਟਾਚਾਰ ਨਿਰੋਧਕ ਸ਼ਾਖਾ (ਏਸੀਬੀ)  ਦੀ ਮੁੰਬਈ ਸ਼ਾਖਾ ਨੇ ਸੋਮਵਾਰ ਨੂੰ ਜੇ.ਜੇ. ਹਸਪਤਾਲ ਦੇ ਇਕ ਕਰਮਚਾਰੀ ਤੁਸ਼ਾਰ ਸਾਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਤੁਸ਼ਾਰ ਟਰਾਂਸਪਲਾਂਟ ਆਥਰਾਈਜ਼ੇਸ਼ਨ ਕਮੇਟੀ ਦੇ ਮੁੰਬਈ ਜੋਨ ਦੇ ਕੋਆਰਡੀਨੇਟਰਸ ਵਿਚੋਂ ਇਕ ਸੀ।

J.J. HospitalJ.J. Hospitalਉਥੇ ਹੀ ਦੂਜਾ ਦੋਸ਼ੀ ਸਚਿਨ ਸਾਲਵੇ ਮਾਹਿਮ ਦੇ ਐੱਸ.ਐੱਲ. ਰਹੇਜਾ ਹਸਪਤਾਲ ਵਿਚ ਟਰਾਂਸਪਲਾਂਟ ਕੋਆਰਡੀਨੇਟਰ ਸੀ। ਇਨ੍ਹਾਂ ਦੋਨਾਂ ਨੂੰ ਮਲਾਡ ਦੇ ਇਕ ਜਵਾਨ ਵਲੋਂ ਰਹੇਜਾ ਹਸਪਤਾਲ ਵਿਚ ਕਿਡਨੀ ਟਰਾਂਸਪਲਾਂਟ ਨੂੰ ਮਨਜ਼ੂਰੀ ਦੇਣ ਦੇ ਬਦਲੇ 1.5 ਲੱਖ ਰੁਪਏ ਮੰਗਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਏ.ਸੀ.ਬੀ. ਸੂਤਰਾਂ ਨੇ ਕਿਹਾ ਹੈ ਕਿ ਰਿਸ਼ਵਤ ਦੀ ਇਸ ਰਕਮ ਨੂੰ ਲੈ ਕੇ ਸਾਵਰਕਰ ਅਤੇ ਸਾਲਵੇ ਵਲੋਂ ਲੰਮੀ ਗੱਲਬਾਤ ਦੇ ਬਾਅਦ ਰੋਗੀ ਦੇ ਰਿਸ਼ਤੇਦਾਰਾਂ ਨੇ 28 ਸਤੰਬਰ ਨੂੰ ਏ.ਸੀ.ਬੀ. ਨੂੰ ਸੰਪਰਕ ਕੀਤਾ ਸੀ।

ScamScamਏ.ਸੀ.ਬੀ. ਦੇ ਸੂਤਰਾਂ ਦੇ ਮੁਤਾਬਕ, ਰੋਗੀ ਜਮਾਲੁੱਦੀਨ ਖ਼ਾਨ (40) ਨੂੰ ਕਿਡਨੀ ਟਰਾਂਸਪਲਾਂਟ ਦੀ ਤੱਤਕਾਲ ਲੋੜ ਹੈ ਅਤੇ ਜੇ.ਜੇ. ਹਸਪਤਾਲ ਦੀ ਆਰਗਨ ਟਰਾਂਸਪਲਾਂਟ ਕਮੇਟੀ ਨੇ ਇਹ ਪੱਕਾ ਕਰਨ ਲਈ ਕੁੱਝ ਸਵਾਲ ਕੀਤੇ ਸਨ ਕਿ ਜਾਣਕਾਰੀ ਰੋਗੀ ਨਾਲ ਸਬੰਧਤ ਹੈ ਜਾਂ ਨਹੀਂ। ਇਹੀ ਉਹ ਸਮਾਂ ਸੀ ਜਦੋਂ ਸਾਵਰਕਰ ਅਤੇ ਸਾਲਵੇ ਨੇ ਰਿਸ਼ਤੇਦਾਰਾਂ ਨੂੰ ਸੰਪਰਕ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ 1.5 ਲੱਖ ਰੁਪਏ ਦੇਣੇ ਪੈਣਗੇ ਅਤੇ ਇਸ ਦੇ ਬਦਲੇ ਫਾਈਲ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਏ.ਸੀ.ਬੀ. ਦੁਆਰਾ ਸੂਤਰਾਂ ਨੇ ਦੱਸਿਆ ਕਿ ਏ.ਸੀ.ਬੀ. ਨੇ ਸੋਮਵਾਰ ਦੁਪਹਿਰ ਦੋਨਾਂ ਨੂੰ ਰੰਗੇ ਹੱਥ ਫੜਿਆ ਜਦੋਂ ਉਹ ਰੋਗੀ ਦੇ ਰਿਸ਼ਤੇਦਾਰਾਂ ਕੋਲੋਂ 80,000 ਰੁਪਏ ਦਾ ਪਹਿਲਾ ਹਿੱਸਾ ਲੈਣ ਪੁੱਜੇ ਸਨ।

J.J Kidney Hospital ScamJ.J Kidney Hospital Scamਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਰਾਜ ਵਿਚ ਆਰਗਨ ਟਰਾਂਸਪਲਾਂਟ ਫਿਰ ਚਾਹੇ ਉਹ ਨਿਜੀ ਹਸਪਤਾਲ ਹੀ ਕਿਉਂ ਨਾ ਹੋਵੇ,  ਨੂੰ ਜੇ.ਜੇ. ਹਸਪਤਾਲ ਦੀ ਟਰਾਂਸਪਲਾਂਟ ਕਮੇਟੀ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਜਮਾਲੁੱਦੀਨ ਦੇ ਭਰਾ ਜਾਕੀਰ ਹੁਸੈਨ ਨੇ ਦੱਸਿਆ ਕਿ ਉਸ ਦਾ ਭਰਾ ਤਿੰਨ ਸਾਲ ਤੱਕ ਗੁਰਦੇ ਦੇ ਰੋਗ ਤੋਂ ਪੀੜਤ ਸੀ, ਅਤੇ ਚਾਰ ਮਹੀਨੇ ਪਹਿਲਾਂ ਉਸ ਦੀ ਕਿਡਨੀ ਫ਼ੇਲ ਹੋ ਗਈ, ਜਦੋਂ ਉਸ ਨੂੰ ਨੇਮੀ ਡਾਇਲਸਿਸ ਉਤੇ ਰੱਖਿਆ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement