ਭਾਰਤੀ ਹਵਾਈ ਫੌਜ ਦੇ 'ਗਰੁੱਪ ਵਾਈ' 'ਚ 6 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਭਰਤੀ ਰੈਲੀ ਪਟਿਆਲਾ 'ਚ 1 ਤੋਂ
Published : Sep 30, 2018, 6:29 pm IST
Updated : Sep 30, 2018, 6:29 pm IST
SHARE ARTICLE
 Indian Air Force
Indian Air Force

ਭਾਰਤੀ ਹਵਾਈ ਫੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) ਵਿੱਚ ਭਰਤੀ ਲਈ ਪਟਿਆਲਾ, ਫਤਿਹਗੜ ਸਾਹਿਬ, ਨਵਾਂਸ਼ਹਿਰ, ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ...

ਚੰਡੀਗੜ੍ਹ : ਭਾਰਤੀ ਹਵਾਈ ਫੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) ਵਿੱਚ ਭਰਤੀ ਲਈ ਪਟਿਆਲਾ, ਫਤਿਹਗੜ ਸਾਹਿਬ, ਨਵਾਂਸ਼ਹਿਰ, ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ ਦੇ ਨੌਜਵਾਨ ਲੜਕਿਆਂ ਲਈ ਡੀ.ਐਮ.ਡਬਲਿਊ ਪਟਿਆਲਾ ਵਿਖੇ 1 ਤੋਂ 7 ਅਕਤੂਬਰ 2018 ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਇਥੇ ਬਿਨੇਕਾਰ ਸਵੇਰੇ 6 ਵਜੇ ਤੋਂ ਸਵੇਰੇ 10 ਤੱਕ ਹੀ ਰਿਪੋਰਟ ਕਰ ਸਕਣਗੇ।

ਪਹਿਲੇ ਏਅਰਮੈਨ ਸਿਲੈਕਸ਼ਨ ਸੈਂਟਰ ਏਅਰ ਫੋਰਸ ਤੋਂ ਪ੍ਰਾਪਤ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 2 ਅਕਤੂਬਰ ਨੂੰ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ਦੇ ਨੌਜਵਾਨਾਂ ਦਾ ਸਰੀਰਕ ਅਤੇ ਲਿਖਤੀ ਟੈਸਟ ਹੋਵੇਗਾ ਜਦਕਿ 4 ਅਕਤੂਬਰ ਨੂੰ ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ ਦੇ ਨੌਜਵਾਨਾਂ ਦਾ ਸਰੀਰਕ ਤੇ ਲਿਖਤੀ ਟੈਸਟ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਵਿੱਦਿਅਕ ਯੋਗਤਾ 12ਵੀਂ ਕਿਸੇ ਵੀ ਸਟਰੀਮ 'ਚ 50 ਫੀਸਦੀ ਕੁਲ ਅੰਕਾਂ ਸਮੇਤ 50 ਫੀਸਦੀ ਅੰਕ ਅੰਗਰੇਜੀ 'ਚ ਵੀ ਹੋਣੇ ਲਾਜਮੀ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ 'ਚ ਸ਼ਾਮਿਲ ਹੋਣ ਲਈ ਮਰਦ ਉਮੀਦਵਾਰ ਦੀ ਜਨਮ ਤਾਰੀਖ 14 ਜੁਲਾਈ 1998 ਤੋਂ 26 ਜੂਨ 2002 ਤੱਕ (ਦੋਵੇਂ ਦਿਨਾਂ ਸਮੇਤ) ਹੋਣੀ ਚਾਹੀਦੀ ਹੈ ਅਤੇ ਬਿਨੈਕਾਰ ਵਿਆਹਿਆ ਨਹੀਂ ਹੋਣਾ ਚਾਹੀਦਾ। ਚਾਹਵਾਨ ਉਮੀਦਵਾਰ ਹੋਰ ਵੇਰਵਿਆਂ, ਯੋਗਤਾਵਾਂ, ਨਿਯਮਾਂ ਆਦਿ ਦੀ ਜਾਣਕਾਰੀ ਵੈਬ ਪੋਰਟਲ www.airmenselection.cdac.in  ਦੇਖ ਸਕਦੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement