ਮਨਜੀਤ ਸਿੰਘ ਜੀ. ਕੇ. ਨੇ ਕੀਤਾ ਨਵੀਂ ਪਾਰਟੀ 'ਜਾਗੋ' ਦਾ ਐਲਾਨ
Published : Oct 2, 2019, 3:27 pm IST
Updated : Oct 2, 2019, 3:37 pm IST
SHARE ARTICLE
Manjeet singh gk
Manjeet singh gk

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਅੱਜ ਬੁੱਧਵਾਰ ਨੂੰ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ।

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ ਜਾਗੋ (ਜਗ ਆਸਰਾ ਗੁਰੂ ਓਟ) ਰੱਖਿਆ ਹੈ। ਇਸ ਲਈ ਬਕਾਇਦਾ ਉਨ੍ਹਾਂ ਨੇ ਪਾਰਟੀ ਦਾ ਲੋਗੋ ਵੀ ਜਾਰੀ ਕੀਤਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ 'ਜਾਗੋ' ਸੁੱਤਿਆ ਨੂੰ ਜਗਾਉਣ ਆ ਗਈ ਹੈ। ਇਸ ਦੀ ਟੈੱਗ ਲਾਈਨ ਹੋਵੇਗੀ 'ਨੀਹਾਂ ਤੋਂ ਲੀਹਾਂ ਤੱਕ'। ਇਹ ਪਾਰਟੀ ਡੇਰਿਆਂ ਨੂੰ ਮਿਟਾਉਣ ਅਤੇ ਬੱਚਿਆਂ ਦੇ ਭਵਿੱਖ ਲਈ ਲੜੇਗੀ।

Manjeet singh gkManjeet singh gk

ਉਨ੍ਹਾਂ ਕਿਹਾ ਕਿ ਪਾਰਟੀ ਦਾ ਗਠਨ ਅਸੀਂ ਬਹੁਤ ਸੋਚ-ਸਮਝ ਕੇ ਕੀਤਾ ਹੈ। ਇਸ 'ਚ ਗੁਰਦੁਆਰਿਆਂ 'ਚ ਸੁਧਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਉੱਤਮ ਹੋਵੇਗੀ, ਅਕਾਲ ਤਖ਼ਤ ਸਾਹਿਬ ਦੀ ਬਹਾਲੀ ਉੱਤਮ ਹੋਵੇਗੀ। ਇਹ ਡੇਰੇ ਜੋ ਆਪਣੇ-ਆਪ ਨੂੰ ਮੱਥੇ ਟਕਾਉਂਦੇ ਹਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹਨ। ਅਜਿਹੇ ਡੇਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਅਸੀਂ ਸਾਰੀ ਕੌਮ ਵਾਸਤੇ ਖੜ੍ਹੇ ਹਾਂ।  ਜੀ. ਕੇ. ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਦੇ ਕੇਸ ਮੇਰੇ 'ਤੇ ਪਾਏ ਗਏ ਅਤੇ ਅੱਗੇ ਤਿਆਰੀਆਂ ਹੋ ਰਹੀਆਂ ਹਨ।

Manjeet singh gknew party

25-25, 50-50 ਲੱਖ ਰੁਪਏ ਦੇ ਕੇ ਕੰਪਨੀਆਂ ਨੂੰ ਆਖਿਆ ਜਾ ਰਿਹਾ ਹੈ ਮਨਜੀਤ ਸਿੰਘ ਦਾ ਨਾਂ ਲੈ ਦਿਉ। ਦਿੱਲੀ ਗੁਰਦੁਆਰਾ ਕਮੇਟੀ 'ਚ ਕਦੇ ਪ੍ਰਧਾਨ, ਕਦੇ ਸੈਕਟਰੀ ਇਕੱਲਾ ਕੁਝ ਨਹੀਂ ਕਰ ਸਕਦਾ। ਇਕ ਸਿਸਟਮ ਹੈ, ਜਿਸ ਦੇ ਤਹਿਤ ਇਹ ਕੰਮ ਹੋਇਆ, ਜਿਨ੍ਹਾਂ ਜ਼ਰੀਏ ਅੱਜ ਸਟਾਫ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਜੀ. ਕੇ. ਵਿਰੁੱਧ ਗਵਾਹੀ ਨਹੀਂ ਦਿੰਦੇ ਹੋ ਤਾਂ ਤੁਹਾਡੀਆਂ ਨੌਕਰੀਆਂ ਜਾਣਗੀਆਂ ਪਰ ਅੱਜ ਮੈਂ ਕਿਸੇ ਕੁਰਸੀ 'ਤੇ ਨਹੀਂ ਹਾਂ, ਤੁਸੀਂ ਅੱਜ ਇਸ ਗਰੀਬ ਕੋਲ ਆਏ ਹੋ ਅਤੇ ਮੈਂ ਹਰ ਕੰਮ ਲਈ ਤਿਆਰ ਹਾਂ। 

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement