ਮਨਜੀਤ ਸਿੰਘ ਜੀ ਕੇ 'ਤੇ ਇਕ ਲੱਖ ਡਾਲਰ ਖੁਰਦ ਬੁਰਦ ਕਰਨ ਦੇ ਦੋਸ਼
Published : Sep 25, 2019, 8:29 am IST
Updated : Sep 25, 2019, 8:29 am IST
SHARE ARTICLE
Manjit Singh GK
Manjit Singh GK

ਜੀ.ਕੇ. 'ਤੇ ਇਕ ਲੱਖ ਕੈਨੇਡੀਅਨ ਡਾਲਰ ਨੂੰ ਖੁਰਦ ਬੁਰਦ ਕਰਨ ਤੇ ਹੋਰ ਆਰਥਕ ਬੇਨਿਯਮੀਆਂ ਦੇ ਦੋਸ਼ ਹਨ। 

ਨਵੀਂ ਦਿੱਲੀ (ਅਮਨਦੀਪ ਸਿੰਘ) : ਚੀਫ਼ ਮੈਟਰੋਪਾਲੀਟੇਨ ਮੈਜਿਸਟ੍ਰੇਟ ਮਨੀਸ਼ ਖ਼ੁਰਾਣਾ ਦੀ ਅਦਾਲਤ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੇ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਤੋਂ 8 ਨਵੰਬਰ ਤੱਕ ਸੀਲ ਬੰਦ ਲਿਫ਼ਾਫ਼ੇ ਵਿਚ ਰੀਪੋਰਟ ਤਲਬ ਕੀਤੀ ਹੈ। ਜੀ.ਕੇ. 'ਤੇ ਇਕ ਲੱਖ ਕੈਨੇਡੀਅਨ ਡਾਲਰ ਨੂੰ ਖੁਰਦ ਬੁਰਦ ਕਰਨ ਤੇ ਹੋਰ ਆਰਥਕ ਬੇਨਿਯਮੀਆਂ ਦੇ ਦੋਸ਼ ਹਨ। 

Patiala House CourtPatiala House Court

ਪਟਿਆਲਾ ਹਾਊਸ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਪਟੀਸ਼ਨਰ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ.ਗੁਰਮੀਤ ਸਿੰਘ ਸ਼ੰਟੀ ਦੇ ਵਕੀਲ ਰਾਜਿੰਦਰ ਛਾਬੜਾ ਨੇ ਕਿਹਾ ਇਸ ਮਾਮਲੇ ਵਿਚ ਬਾਬਾ ਹਰਨਾਮ ਸਿੰਘ ਧੁੰਮਾ ਤੇ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਰਵਿੰਦਰ ਕੌਰ, ਚੀਫ਼ ਅਕਾਊਂਟੈਂਟ ਜਗਮੋਹਨ ਸਿੰਘ ਅਤੇ ਧਰਮਿੰਦਰ ਸਿੰਘ ਤੋਂ ਸਹੀ ਢੰਗ ਨਾਲ ਪੁਛ ਪੜਤਾਲ ਨਹੀਂ ਕੀਤੀ।

Manjit Singh GKManjit Singh GK

ਜਦਕਿ ਪੜਤਾਲੀਆ ਅਫ਼ਸਰ ਨੇ ਕਿਹਾ ਕਿ ਛੇਤੀ ਹੀ ਇਨ੍ਹਾਂ ਸਾਰਿਆਂ ਨੂੰ ਪੁਛ ਪੜਤਾਲ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਚੀਫ਼ ਅਕਾਊਂਟੈਂਟ ਤੋਂ ਪੜਤਾਲ ਕੀਤੀ ਗਈ ਹੈ ਤੇ ਉਸ ਨੇ ਮੰਗੇ ਗਏ ਵੇਰਵੇ ਦੇਣ ਲਈ ਕੁੱਝ ਸਮਾਂ ਮੰਗਿਆ ਹੈ। ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ ਵਲੋਂ ਦਿੱਲੀ ਪੁਲਿਸ 'ਤੇ ਮਾਮਲੇ ਦੀ ਸਹੀ ਢੰਗ ਨਾਲ ਪੜਤਾਲ ਨਾ ਕਰਨ ਦੇ ਦੋਸ਼ ਲਾਉਣ ਪਿਛੋਂ ਬੀਤੇ ਦਿਨੀਂ ਹੀ ਇਹ  ਮਾਮਲਾ ਮੈਟਰੋਪਾਲੀਟੇਨ ਮੈਜਿਸਟ੍ਰੇਟ ਪ੍ਰੀਤੀ ਪਰੇਵਾ ਵਲੋਂ ਕ੍ਰਾਈਮ ਬ੍ਰਾਂਚ ਹਵਾਲੇ ਕੀਤਾ ਗਿਆ ਸੀ। ਅਦਾਲਤੀ ਸੁਣਵਾਈ ਪਿਛੋਂ ਸ.ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਅੱਜ ਦੀ ਸੁਣਵਾਈ ਨਾਲ ਉਹ ਸੰਤੁਸ਼ਟ ਹਨ ਤੇ ਉਮੀਦ ਹੈ ਕਿ ਮਾਮਲੇ ਵਿਚ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਦੇ ਬਿਆਨ ਕਲਮਬੰਦ ਹੋਣ ਪਿਛੋਂ ਜੀ ਕੇ ਨੂੰ ਜੇਲ ਜਾਣਾ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement