ਮਹਾਰਾਸ਼ਟਰ: ਨਾਂਦੇੜ ਦੇ ਹਸਪਤਾਲ ’ਚ 24 ਘੰਟਿਆਂ ਦੌਰਾਨ 24 ਲੋਕਾਂ ਦੀ ਮੌਤ
Published : Oct 2, 2023, 10:02 pm IST
Updated : Oct 2, 2023, 10:02 pm IST
SHARE ARTICLE
Nander Hospital
Nander Hospital

ਮ੍ਰਿਤਕਾਂ ’ਚ 12 ਨਵਜੰਮੇ ਬੱਚਿਆਂ ਵੀ ਸ਼ਾਮਲ, ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ

ਨਾਂਦੇੜ: ਮਹਾਰਾਸ਼ਟਰ ਦੇ ਨਾਂਦੇੜ ਦੇ ਇਕ ਸਰਕਾਰੀ ਹਸਪਤਾਲ ਵਿਚ ਪਿਛਲੇ 24 ਘੰਟਿਆਂ ਦੌਰਾਨ 12 ਬੱਚਿਆਂ ਸਮੇਤ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ’ਤੇ ਵਿਰੋਧੀ ਧਿਰ ਮਹਾ ਵਿਕਾਸ ਅਗਾੜੀ (ਐੱਮ.ਵੀ.ਏ.) ਨੇ ਸੋਮਵਾਰ ਨੂੰ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿਚ ਘੱਟੋ-ਘੱਟ 12 ਬੱਚੇ ਹਨ ਜਿਨ੍ਹਾਂ ਦੀ ਉਮਰ 2 ਤੋਂ 4 ਦਿਨਾਂ ਦੇ ਵਿਚਕਾਰ ਹੈ, ਜਦਕਿ ਬਾਕੀ ਬਾਲਗ ਹਨ ਜੋ ‘ਜ਼ਹਿਰ’ ਦੇ ਕੁਝ ਮਾਮਲਿਆਂ ’ਚ ਡਾ. ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਭਰਤੀ ਸਨ। 

ਹਾਲਾਂਕਿ ਹਸਪਤਾਲ ਦੇ ਅਧਿਕਾਰੀ ਏਨੇ ਥੋੜੇ ਸਮੇਂ ’ਚ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਨੂੰ ਲੈ ਕੇ ਟਾਲ-ਮਟੋਲ ਕਰ ਰਹੇ ਹਨ, ਪਰ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰ ’ਤੇ ਹਮਲਾ ਕਰਦੇ ਹੋਏ ਸਿਹਤ ਮੰਤਰੀ ਤਾਨਾਜੀ ਸਾਵੰਤ ਨੂੰ ਬਰਖਾਸਤ ਕਰਨ/ਅਸਤੀਫੇ ਦੀ ਮੰਗ ਕੀਤੀ ਹੈ। ਹਸਪਤਾਲ ਦੇ ਡੀਨ, ਐਸ. ਵਾਕੋਡੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਛੇ ਨਰ ਅਤੇ ਛੇ ਮਾਦਾ ਬੱਚਿਆਂ ਨੇ ਵੱਖ-ਵੱਖ ਕਾਰਨਾਂ ਕਾਰਨ ਦਮ ਤੋੜਿਆ, ਜਦੋਂ ਕਿ ਹੋਰ 12 ਬਾਲਗਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਜ਼ਿਆਦਾਤਰ ਸੱਪ ਦੇ ਕੱਟਣ ਨਾਲ ਕਾਰਨ ਮਰੇ। 

ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਸਾਰੇ ਮਰੀਜ਼ ਦੂਰ-ਦੁਰਾਡੇ ਤੋਂ ਆਏ ਸਨ ਅਤੇ ਹਸਪਤਾਲ ਨੂੰ ਬਜਟ ਦੀਆਂ ਕਮੀਆਂ ਅਤੇ ਹੋਰ ਮੁੱਦਿਆਂ ਦੇ ਵਿਚਕਾਰ ਸਮੇਂ ਸਿਰ ਉਨ੍ਹਾਂ ਲਈ ਸਹੀ ਦਵਾਈਆਂ ਦੀ ਖਰੀਦ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਬਕਾ ਮੁੱਖ ਮੰਤਰੀ ਅਤੇ ਨਾਂਦੇੜ ਦੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚਵਾਨ ਨੇ ਕਿਹਾ ਕਿ ਇਨ੍ਹਾਂ ਮੌਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪ੍ਰਾਈਵੇਟ ਹਸਪਤਾਲਾਂ ਤੋਂ ਰੈਫਰ ਕੀਤੇ ਗਏ 70 ਹੋਰ ਮਰੀਜ਼ ‘ਗੰਭੀਰ’ ਦੱਸੇ ਜਾਂਦੇ ਹਨ। ”ਚਵਾਨ ਨੇ ਕਿਹਾ, ‘‘ਮੈਂ ਹਸਪਤਾਲ ਦੇ ਡੀਨ ਨਾਲ ਗੱਲ ਕੀਤੀ ਜਿਸ ਨੇ ਕਿਹਾ ਕਿ ਨਰਸਿੰਗ ਅਤੇ ਮੈਡੀਕਲ ਸਟਾਫ ਦੀ ਘਾਟ ਹੈ, ਕੁਝ ਉਪਕਰਣ ਕੰਮ ਨਹੀਂ ਕਰ ਰਹੇ ਹਨ ਅਤੇ ਕੁਝ ਵਿਭਾਗ ਵੱਖ-ਵੱਖ ਕਾਰਨਾਂ ਕਰਕੇ ਕੰਮ ਨਹੀਂ ਕਰ ਰਹੇ ਹਨ। ਇਹ ਬਹੁਤ ਗੰਭੀਰ ਮੁੱਦਾ ਹੈ।’’

ਸ਼ਿਵ ਸੈਨਾ (ਯੂ.ਬੀ.ਟੀ.) ਦੀ ਉਪ ਨੇਤਾ ਸੁਸ਼ਮਾ ਅੰਧਾਰੇ ਨੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਅਗੱਸਤ ਦੇ ਅੱਧ ’ਚ ਠਾਣੇ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਸਰਕਾਰੀ ਹਸਪਤਾਲ ’ਚ 18 ਮਰੀਜ਼ਾਂ ਦੀਆਂ ਇਸੇ ਤਰ੍ਹਾਂ ਦੀਆਂ ਮੌਤਾਂ ਦਾ ਹਵਾਲਾ ਦਿੱਤਾ। ਅੰਧਾਰੇ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਸਿਹਤ ਮੰਤਰੀ ਸਾਵੰਤ ਬੇਅਸਰ ਹਨ ਅਤੇ ਮੁੱਖ ਮੰਤਰੀ ਨੂੰ ਜਾਂ ਤਾਂ ਉਨ੍ਹਾਂ ਦਾ ਅਸਤੀਫਾ ਲੈਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਸਰਕਾਰ ਦੀ ਆਲੋਚਨਾ ਕਰਦੇ ਹੋਏ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਸਮੂਹਿਕ ਮੌਤਾਂ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ: ‘‘ਇਹ ਤਿੰਨ-ਇੰਜਣ ਸਰਕਾਰ ਸਾਰੇ 24 ਨਿਰਦੋਸ਼ ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਹੈ।’’

ਐਨ.ਸੀ.ਪੀ. ਦੇ ਬੁਲਾਰੇ ਵਿਕਾਸ ਲਵਾਂਡੇ ਨੇ ਕਿਹਾ ਕਿ ਇਹ ਮੌਤਾਂ ਸਰਕਾਰ ਦੀ ਲਾਪਰਵਾਹੀ ਅਤੇ ਡਾਕਟਰੀ ਸਪਲਾਈ ਦੀ ਘਾਟ ਕਾਰਨ ਹੋਈਆਂ ਹਨ ਅਤੇ ‘‘ਤਿਉਹਾਰਾਂ ਅਤੇ ਸਮਾਗਮਾਂ ਦੀ ਮਸ਼ਹੂਰੀ ਕਰਨ ਵਾਲੀ ਸਰਕਾਰ ਲਈ ਅਫ਼ਸੋਸ ਹੈ।’’

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement