ਅੱਜ ਵੀ ਰਾਸ਼ਟਰੀ ਰਾਜਧਾਨੀ ਦੀ ਹਵਾ ਜ਼ਹਿਰੀਲੀ
Published : Nov 26, 2025, 11:02 am IST
Updated : Nov 26, 2025, 11:02 am IST
SHARE ARTICLE
Even today, the air in the national capital is toxic
Even today, the air in the national capital is toxic

ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ

ਨਵੀਂ ਦਿੱਲੀ: ਅੱਜ ਵੀ ਰਾਜਧਾਨੀ ਦਿੱਲੀ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਬਹੁਤ ਸਾਰੇ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ ਕੀਤਾ ਗਿਆ ਹੈ। ਸਵੇਰ ਤੋਂ ਹੀ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਛਾਈ ਹੋਈ ਦਿਖਾਈ ਦੇ ਰਹੀ ਹੈ। ਇਸ ਕਾਰਨ ਲੋਕਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈਣ ਦਾ ਖ਼ਤਰਾ ਵੱਧ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਵੇਰੇ 7 ਵਜੇ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦਿੱਲੀ ਦੇ ਆਨੰਦ ਵਿਹਾਰ ਵਿਚ 363, ਅਸ਼ੋਕ ਵਿਹਾਰ 361, ਅਲੀਪੁਰ 345, ਆਯਾ ਨਗਰ 306, ਬਵਾਨਾ 382, ​​ਬੁਰਾੜੀ 346, ਚਾਂਦਨੀ ਚੌਕ 345, ਦਵਾਰਕਾ 359 ਹਵਾ ਗੁਣਵੱਤਾ ਸੂਚਾਂਕ ਦਰਜ ਕੀਤਾ ਗਿਆ।

ਦੂਜੇ ਪਾਸੇ ਅੰਤਰਰਾਸ਼ਟਰੀ ਏਅਰਪੋਰਟ ਖੇਤਰ ਵਿਚ 298, ਜਹਾਂਗੀਰਪੁਰੀ 367, ਲੋਧੀ ਰੋਡ 300, ਮੁੰਡਕਾ 371, ਨਜਫਗੜ੍ਹ 316, ਪੰਜਾਬੀ ਬਾਗ 368, ਰੋਹਿਣੀ 380, ਵਿਵੇਕ ਵਿਹਾਰ 365, ਸੋਨੀਆ ਵਿਹਾਰ 338, ਆਰਕੇ ਪੁਰਮ 348, ਵਜ਼ੀਰਪੁਰ 377 ਹਵਾ ਗੁਣਵੱਤਾ ਸੂਚਾਂਕ ਦਰਜ ਹੋਇਆ। ਏਮਜ਼ ਦੇ ਆਲੇ-ਦੁਆਲੇ ਦੇ ਖੇਤਰ ਨੂੰ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਨੇ ਢੱਕ ਲਿਆ ਹੈ। ਸੀ.ਪੀ.ਸੀ.ਬੀ. ਦੇ ਅਨੁਸਾਰ ਇਲਾਕੇ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਾਂਕ 348 ਹੈ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement