ਨੌਕਰੀਆਂ ਅਤੇ ਅਹੁਦਿਆਂ 'ਚ ਰਾਖਵੇਂਕਰਨ ਦਾ ਲਾਭ ਲੈਣ ਲਈ ਜਾਤਾਂ ਬਦਲਣ ਦਾ ਦੋਸ਼
Published : Oct 31, 2019, 9:27 am IST
Updated : Oct 31, 2019, 9:27 am IST
SHARE ARTICLE
Accused of changing caste to take advantage of reservation in jobs and positions
Accused of changing caste to take advantage of reservation in jobs and positions

ਪਿੰਡ ਆਲਮਪੁਰ ਦੇ ਰਾਜਪੂਤ ਸਰਪੰਚ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫ਼ੀਕੇਟ ਦੇ ਸਹਾਰੇ ਰਾਖਵੇਂ ਹਲਕੇ ਤੋਂ ਚੋਣ ਲੜੀ

 ਇਕ ਹੋਰ ਪਿੰਡ ਦੀ ਜਨਸੰਖਿਆ ਮਰਦਮਸ਼ੁਮਾਰੀ ਵਿਚ 48 ਘਟੀ ਪਰ ਰਾਖਵੇਂ ਵਰਗ ਦੇ 401 ਲੋਕ ਵਧੇ

ਚੰਡੀਗੜ੍ਹ (ਕੰਵਲਜੀਤ ਸਿੰਘ ਬਨਵੈਤ): ਪੰਜਾਬ ਦੇ ਪਿੰਡਾਂ ਵਿਚ ਉਚ ਜਾਤੀ ਦੇ ਲੋਕ ਚਾਹੇ ਰਾਮਦਾਸੀਆ ਨੂੰ ਨੇੜੇ ਨਾ ਢੋਕਣ ਦੇਣ ਪਰ ਸਰਕਾਰੀ ਨੌਕਰੀਆਂ ਅਤੇ ਅਹੁਦਿਆਂ ਵਿਚ ਰਾਖਵੇਂਕਰਨ ਦਾ ਲਾਭ ਲੈਣ ਲਈ ਕਥਿਤ ਤੌਰ 'ਤੇ ਜਾਅਲੀ ਅਨੁਸੂਚਿਤ ਜਾਤੀ ਦਾ ਸਰਟੀਫ਼ੀਕੇਟ ਸਹਾਰਾ ਲੈਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਮਰਦਮਸ਼ੁਮਾਰੀ 201 ਤੋਂ ਬਾਅਦ 2011 ਦੀ ਮਰਦਮਸ਼ੁਮਾਰੀ ਵਿਚ ਪੰਜਾਬ ਦੇ ਇਕ ਪਿੰਡ ਦੀ ਕੁਲ ਅਬਾਦੀ ਵਿਚ 593 ਦਾ ਵਾਧਾ ਹੋਇਆ ਹੈ ਜਦਕਿ ਰੀਪੋਰਟ ਵਿਚ ਅਨੁਸੂਚਿਤ ਜਾਤੀ ਦੀ ਵਸੋਂ 657 ਉਪਰ ਗਈ ਹੈ।

Rozana SpokesmanRozana Spokesman

ਪੈਗ਼ਾਮ ਨਾਂ ਦੀ ਇਕ ਸੰਸਥਾ ਵਲੋਂ ਸਪੋਕਸਮੈਨ ਨੂੰ ਵਿਸ਼ੇਸ਼ ਤੌਰ 'ਤੇ ਦਿਤੀ ਰੀਪੋਰਟ ਵਿਚ ਇਹ ਸੱਚ ਉਭਰ ਕੇ ਸਾਹਮਣੇ ਆਇਆ ਹੈ। ਪੈਗ਼ਾਮ ਦੀ ਟੀਮ ਪਿੰਡਾਂ ਵਿਚ ਸਰਵੈ ਲਈ ਪੁਲਿਸ ਸੁਰੱਖਿਆ ਹੇਠ ਪੁੱਜੀ। ਟੀਮ ਵਿਚ ਸਾਬਕਾ ਆਈ.ਏ.ਐਸ. ਐਸ.ਆਰ. ਲੱਧੜ, ਰੁਪੀਤ ਕੌਰ ਅਤੇ ਸੇਵਾ ਮੁਕਤ ਆਈ.ਆਰ.ਐਸ. ਅਮਰਜੀਤ ਸਿੰਘ ਘੱਗਾ ਸ਼ਾਮਲ ਹਨ। ਟੀਮ ਨੇ ਪਿੰਡਆਲਮਪੁਰ ਵਿਚ ਪੁੱਜ ਕੇ ਇਕ ਉਚ ਬਰਾਦਰੀ ਦੇ ਲੋਕਾਂ ਵਲੋਂ ਰਾਖਵੇਂਕਰਨ ਦੇ ਸਰਟੀਫ਼ੀਕੇਟ ਦਾ ਸਹਾਰਾ ਲੈ ਕੇ ਅਹੁਦੇ ਹਥਿਆਉਣ ਵਾਲਿਆਂ ਦਾ ਪਿਛੋਕੜ ਜਾਣਨ ਲਈ 11 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ।

ਬਿਆਨ ਦੇਣ ਵਾਲਿਆਂ ਵਿਚ ਊਧਮ ਸਿੰਘ, ਸੁਖਵਿੰਦਰ ਸਿੰਘ, ਬਲਬੀਰ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਸੁਖਬੀਰ ਸਿੰਘ, ਹਰਚੰਦ ਸਿੰਘ, ਲਖਵਿੰਦਰ ਸਿੰਘ, ਸੁਖਦੇਵ ਸਿੰਘ ਪੰਚ ਅਤੇ ਮਨਜੀਤ ਸਿੰਘ ਪੰਚ ਸ਼ਾਮਲ ਹਨ। ਗਵਾਹਾਂ ਵਿਚ ਜੱਟ, ਰਾਜਪੂਤ, ਰਾਮਦਾਸੀਏ ਭਾਈਚਾਰੇ ਆਦਿ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ।
ਦਿਲਚਸਪ ਗੱਲ ਇਹ ਹੈ ਕਿ ਪਿੰਡ ਦੇ ਰਾਜਪੂਤ ਜਾਤੀ ਨਾਲ ਸਬੰਧਤ ਹਰਚੰਦ ਸਿੰਘ ਨੇ ਅਨੁਸੂਚਿਤ ਜਾਤੀ ਦਾ ਸਰਟੀਫ਼ੀਕੇਟ ਬਣਾ ਕੇ ਸਰਪੰਚੀ ਦੀ ਚੋਣ ਲੜੀ ਹੈ। ਪਿੰਡ ਵਿਚ ਸਿਰਕੀਬੰਦ ਭਾਈਚਾਰੇ ਦਾ ਕੋਈ ਘਰ ਨਹੀਂ ਪਰ ਕਈ ਲੋਕਾਂ ਨੇ ਅਪਣਾ ਸਬੰਧ ਇਸ ਜਾਤ ਨਾਲ ਲਿਖਵਾਇਆ ਹੋਇਆ ਹੈ।

ਇਥੇ ਹੀ ਬਸ ਨਹੀਂ ਪਿੰਡ ਦੇ ਸਰਪੰਚ ਹਰਚੰਦ ਸਿੰਘ ਨੇ ਅਪਣੇ ਬਿਆਨਾਂ ਵਿਚ ਮੰਨਿਆ ਹੈ ਕਿ ਉਸ ਨੇ 28 ਪਿੰਡ ਵਾਸੀਆਂ ਨੂੰ ਸਿਰਕੀਬੰਦ ਹੋਣ ਦੇ ਸਰਟੀਫ਼ੀਕੇਟ ਬਣਾ ਕੇ ਦਿਤੇ। ਰੀਪੋਰਟ ਅਨੁਸਾਰ ਮਾਮਲਾ ਟੀਮ ਦੇ ਧਿਆਨ ਵਿਚ ਲਿਆਉਣ ਤੋਂ ਪਹਿਲਾਂ ਸ਼ਿਕਾਇਤਕਰਤਾ ਨੇ ਪੰਜਾਬ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਐਸ.ਸੀ. ਕਮਿਸ਼ਨ ਕੋਲ ਉਠਾਇਆ ਸੀ ਪਰ ਕਿਸੇ ਨੇ ਗੌਰ ਨਹੀਂ ਕੀਤਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement