
ਮੁੰਬਈ ਨਗਰ ਨਿਗਮ (ਬੀਐਮਸੀ) ਨੇ ਪਾਟਹੋਲ ਚੈਲੇਂਜ 2019 ਸ਼ੁਰੂ ਕੀਤਾ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਇਹ ਚੈਲੇਂਜ ਇਕ ਹਫ਼ਤੇ ਤੱਕ ਚੱਲੇਗਾ।
ਮੁੰਬਈ: ਬ੍ਰਹਿਨਮੁੰਬਈ ਨਗਰ ਨਿਗਮ (ਬੀਐਮਸੀ) ਨੇ ਪਾਟਹੋਲ ਚੈਲੇਂਜ 2019 ਸ਼ੁਰੂ ਕੀਤਾ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਇਹ ਚੈਲੇਂਜ ਇਕ ਹਫ਼ਤੇ ਤੱਕ ਚੱਲੇਗਾ। ਹਾਲਾਂਕਿ ਬੀਐਮਸੀ ਦੀ ਇਸ ਪਹਿਲ ਦੀ ਸੂਬੇ ਦੀਆਂ ਸਾਰੀਆਂ ਪਾਰਟੀਆਂ ਅਲੋਚਨਾ ਕਰ ਰਹੀਆਂ ਹਨ। ਇਸ ਕਦਮ ਤਹਿਤ ਨਗਰ ਨਿਗਮ ਨੇ ਲੋਕਾਂ ਨੂੰ ਸ਼ਹਿਰ ਦੇ ਟੋਇਆਂ ਬਾਰੇ ਨਿਗਮ ਦੇ ਅਧਿਕਾਰਕ ‘ਫਿਕਸਟ ਐਪ’ ‘ਤੇ ਜਾਣਕਾਰੀ ਦੇਣ ਲਈ ਕਿਹਾ ਹੈ।
Mumbai’s municipal corporation starts ‘Pothole Challenge,’ offers rewardਇਸ ਦੇ ਤਹਿਤ ਜੇਕਰ ਸੂਚਿਤ ਕੀਤੇ ਗਏ ਟੋਏ ਦੀ 24 ਘੰਟਿਆਂ ਅੰਦਰ ਮੁਰੰਮਤ ਨਹੀਂ ਹੁੰਦੀ ਹੈ ਤਾਂ ਇਸ ਦੀ ਜਾਣਕਾਰੀ ਦੇਣ ਵਾਲੇ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਬਾਰੇ ਪ੍ਰੀਸ਼ਦਾਂ ਦਾ ਕਹਿਣਾ ਹੈ ਕਿ ਇਹ ਬੀਐਮਸੀ ਵੱਲੋਂ ‘ਹਾਸੋਹੀਣਾ ਆਈਡੀਆ’ ਹੈ। ਉਹਨਾਂ ਦਾ ਕਹਿਣਾ ਹੈ ਕਿ ਟੋਇਆਂ ਦੀ ਮੁਰੰਮਤ ਕਰਨਾ ਨਗਰ ਨਿਗਮ ਦਾ ਸ਼ੁਰੂਆਤੀ ਕੰਮ ਹੈ। ਮੌਜੂਦਾ ਸਮੱਸਿਆ ਨੂੰ ਲੈ ਕੇ ਇਸ ਤਰ੍ਹਾਂ ਦੇ ਐਲਾਨ ਦੇ ਜ਼ਰੀਏ ਨਗਰ ਨਿਗਮ ਧਿਆਨ ਭਟਕਾਉਣਾ ਚਾਹੁੰਦਾ ਹੈ।
Pothole Challenge
ਪ੍ਰੀਸ਼ਦਾਂ ਨੇ ਇਨਾਮ ਦੀ ਰਾਸ਼ੀ ਨੂੰ ਲੈ ਕੇ ਸਵਾਲ ਕਰਦੇ ਹੋਏ ਕਿਹਾ ਕਿ ਬੀਐਮਸੀ ਨਾਗਰਿਕਾਂ ਨੂੰ ਖੈਰਾਤ ਵੰਡਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਹ ਕਰਦਾਤਾਵਾਂ ਦੇ ਪੈਸਿਆਂ ਦੀ ਬਰਬਾਦੀ ਹੈ। ਇਸ ਤੋਂ ਪਹਿਲਾਂ ਬੀਐਮਸੀ ਵੱਲੋਂ ਉਹਨਾਂ ਦੇ ਅਧਿਕਾਰਕ ਟਵਿਟਰ ਹੈਂਡਲ ਤੋਂ ਪਾਟਹੋਲ ਚੈਲੇਂਜ ਦਾ ਐਲਾਨ ਕੀਤਾ ਗਿਆ ਸੀ। ਇਹ ਚੈਲੇਂਜ 7 ਨਵੰਬਰ ਤੱਕ ਚੱਲੇਗਾ। ਹਾਲਾਂਕਿ ਬੀਐਮਸੀ ਨੇ ਇਹ ਸਾਫ਼ ਕਿਹਾ ਹੈ ਕਿ ਸਾਰੇ ਟੋਇਆਂ ਦੀ ਮੁਰੰਮਤ ਨਹੀਂ ਕੀਤੀ ਜਾਵੇਗੀ।
Mumbai’s municipal corporation starts ‘Pothole Challenge,’ offers reward
ਬੀਐਮਸੀ ਵੱਲੋਂ ਇਸ ਚੈਲੇਂਜ ਲਈ ਟੋਇਆਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਆਉਣ ਵਾਲਾ ਟੋਆ ਘੱਟੋ ਘੱਟ ਤਿੰਨ ਇੰਚ ਡੂੰਘਾ ਅਤੇ ਇਕ ਫੁੱਟ ਚੌੜਾ ਹੋਣਾ ਚਾਹੀਦਾ ਹੈ। ਇਸ ਦੇ ਤਹਿਤ ਇਕ ਵਿਅਕਤੀ ਸਿਰਫ਼ ਦੋ ਟੋਇਆਂ ਬਾਰੇ ਜਾਣਕਾਰੀ ਦੇ ਸਕਦਾ ਹੈ। ਇਸ ਤੋਂ ਪਹਿਲਾਂ ਸਟੈਂਡਿੰਗ ਕਮੇਟੀ ਦੀ ਬੈਠਕ ਵਿਚ ਵਿਰੋਧੀ ਦਲ ਦੇ ਆਗੂ ਰਵੀ ਰਾਜਾ ਨੇ ਕਿਹਾ ਕਿ ਬੀਐਮਸੀ ਨੇ ਅਪਣੇ ਟਵੀਟ ਵਿਚ ਟੋਇਆ ਦੀ ਸੂਚਨਾ ਦੇਣ ‘ਤੇ 500 ਰੁਪਏ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਪੁੱਛਿਆ ਸੀ ਕਿ ਕੀ ਨਾਗਰਿਕਾਂ ਨੂੰ ਇਨਾਮ ਦੇਣ ਲਈ ਇਸ ਸਬੰਧੀ ਕੋਈ ਬਜਟ ਅਲਾਟਮੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਿਗਮ ਪ੍ਰਸ਼ਾਸਨ ਮੰਨ ਰਿਹਾ ਹੈ ਕਿ ਉਹ ਸੜਕਾਂ ਦੇ ਸੁਧਾਰ ਵਿਚ ਅਸਫਲ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।