17 ਸਾਲ ਪਹਿਲਾਂ ਵਿਛੜੀਆਂ ਦੋ ਭੈਣਾਂ ਨੂੰ ਸੈਲਫੀ ਨੇ ਫਿਰ ਤੋਂ ਮਿਲਾਇਆ
Published : Nov 1, 2019, 2:57 pm IST
Updated : Nov 1, 2019, 2:57 pm IST
SHARE ARTICLE
 selfie
selfie

ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਨੌਜਵਾਨ ਪੀੜ੍ਹੀ 'ਚ ਸੈਲਫੀ ਦਾ ਕਰੇਜ ਖੂਬ ਦੇਖਣ ਨੂੰ ਮਿਲਦਾ ਹੈ, ਉਥੇ ਹੀ ਕਈ ਲੋਕ ਇਸਨੂੰ ਕਿਸੇ ਤਰ੍ਹਾਂ ਦੇ ਸਰਾਪ ਦੀ ...

ਅਫਰੀਕਾ : ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਨੌਜਵਾਨ ਪੀੜ੍ਹੀ 'ਚ ਸੈਲਫੀ ਦਾ ਕਰੇਜ ਖੂਬ ਦੇਖਣ ਨੂੰ ਮਿਲਦਾ ਹੈ, ਉਥੇ ਹੀ ਕਈ ਲੋਕ ਇਸਨੂੰ ਕਿਸੇ ਤਰ੍ਹਾਂ ਦੇ ਸਰਾਪ ਦੀ ਤਰ੍ਹਾਂ ਵੀ ਦੇਖਦੇ ਹਨ। ਸੈਲਫੀ ਲੈਣ ਦੇ ਚੱਕਰ 'ਚ ਕਈ ਨੌਜਵਾਨਾਂ ਦੇ ਜਾਨ ਗੁਆ ਦੇਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਸਮਾਜ ਦਾ ਇੱਕ ਵਰਗ ਸੈਲਫੀ ਕਰੇਜ ਦਾ ਘੋਰ ਵਿਰੋਧੀ ਹੋ ਗਿਆ ਸੀ ਪਰ ਸਾਊਥ ਅਫਰੀਕਾ ਦੇ ਕੇਪਟਾਊਨ ਸਿਟੀ 'ਚ 17 ਸਾਲ ਪਹਿਲਾਂ ਬਚਪਨ 'ਚ ਵਿਛੜੀਆਂ ਦੋ ਭੈਣਾਂ ਨੂੰ ਇਸ ਸੈਲਫੀ ਦੇ ਕ੍ਰੇਜ਼ ਨੇ ਇੱਕ ਵਾਰ ਫਿਰ ਮਿਲਾ ਦਿੱਤਾ ਹੈ।

 selfie selfie

ਜਾਣਕਾਰੀ ਮੁਤਾਬਿਕ ਜਨਮ ਤੋਂ 3 ਦਿਨ ਬਾਅਦ ਇੱਕ ਲੜਕੀ ਨੂੰ ਨਰਸ ਵੱਲੋਂ ਚੋਰੀ ਕਰ ਲਿਆ ਗਿਆ ਸੀ ਪਰ ਜਦੋਂ ਉਹ ਸਕੂਲ ਪੜ੍ਹਨ ਲੱਗੀਆਂ ਤਾਂ ਕਿਸਮਤ ਨਾਲ ਦੋਵੇਂ ਇੱਕ ਹੀ ਸਕੂਲ ਵਿੱਚ ਇਕੱਠੀਆਂ ਸਨ। ਰਿਪੋਰਟਾਂ ਮੁਤਾਬਿਕ ਕੇਪਟਾਉਨ ਇਲਾਕੇ ਦੀ ਰਹਿਣ ਵਾਲੀ ਸੇਲੇਸਟੇ ਨਾਮਕ ਔਰਤ ਦੀ ਇੱਕ ਬੇਟੀ ਮਿਸੇ ਜਦੋਂ ਤਿੰਨ ਸਾਲ ਦੀ ਸੀ ਤਾਂ ਉਸ ਨੇ ਦੂਸਰੀ ਬੇਟੀ ਨੂੰ ਜਨਮ ਦਿੱਤਾ ਸੀ ਪਰ ਕਥਿਤ ਉਸ ਨੂੰ ਨਰਸ ਵੱਲੋਂ ਹੀ ਚੋਰੀ ਕਰ ਲਿਆ ਗਿਆ ਸੀ।

 selfie selfie

ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਸ਼ੇ ਨੇ ਜਦੋਂ ਇੱਕ ਸਕੂਲ ਵਿੱਚ ਦਾਖਲਾ ਲਿਆ ਤਾਂ ਉੱਥੇ ਹੀ ਉਸ ਦੀ ਗਵਾਚੀ ਹੋਈ ਛੋਟੀ ਭੈਣ ਨੇ ਵੀ ਦਾਖਲਾ ਲੈ ਲਿਆ। ਇਸ ਤੋਂ ਬਾਅਦ ਇੱਕ ਦਿਨ ਜਦੋਂ ਮਿਸ਼ੇ ਨੇ ਕੈਸਿਡੀ (ਗਵਾਚੀ ਹੋਈ ਲੜਕੀ) ਨਾਲ ਆਪਣੇ ਇੱਕ ਸੈਲਫੀ ਖਿੱਚ ਕੇ ਆਪਣੇ ਮਾਤਾ ਪਿਤਾ ਨੂੰ ਦਿਖਾਈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਉਨ੍ਹਾਂ ਦੀ ਹੀ ਅਗਵਾਹ ਹੋਈ ਬੇਟੀ ਹੋ ਸਕਦੀ ਹੈ। ਇਸ ਤੋਂ ਬਾਅਦ ਜਦੋਂ ਕੈਸਿਡੀ ਨੂੰ ਮੇਸ਼ੀ ਦੇ ਮਾਤਾ ਪਿਤਾ ਵੱਲੋਂ ਜਨਮ ਮਿਤੀ ਦੱਸੀ ਗਈ ਤਾਂ ਉਸ ਦੀ ਵੀ ਜਨਮ ਮਿਤੀ ਉਹੀਓ ਸੀ ਜਿਸ ਦਿਨ ਮੇਸ਼ੀ ਦੀ ਭੈਣ ਦਾ ਜਨਮ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਕੈਸਿਡੀ ਦਾ ਡੀਐਨਏ ਵੀ ਟੈਸਟ ਕੀਤਾ ਗਿਆ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਕੈਸਿਡੀ ਨੂੰ ਅਗਵਾਹ ਕਰਨ ਵਾਲੀ ਨਰਸ ਨੂੰ 10 ਸਾਲ ਦੀ ਸਜ਼ਾ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM
Advertisement