ਪਹਾੜੀ ਤੋਂ ਸੈਲਫੀ ਲੈਂਦੇ ਸਮੇਂ 30 ਫੁੱਟ ਹੇਠਾਂ ਡਿੱਗਿਆ ਵਿਅਕਤੀ
Published : Oct 30, 2019, 4:37 pm IST
Updated : Oct 30, 2019, 4:37 pm IST
SHARE ARTICLE
A person fall down 30 feet while taking selfies from a hill
A person fall down 30 feet while taking selfies from a hill

ਗੰਭੀਰ ਸੱਟਾਂ ਲੱਗੀਆਂ,ਹਸਪਤਾਲ 'ਚ ਕਰਵਾਇਆ ਦਾਖਲ

ਹੈਦਰਾਬਾਦ :ਆਂਧਰਾ ਪ੍ਰਦੇਸ਼ ਦੇ ਚਿਤੁਰ ਜਿਲ੍ਹੇ ਵਿਚ ਇਕ ਵਿਅਕਤੀ ਸੈਲਫ਼ੀ ਲੈਂਦੇ ਸਮੇਂ ਪਹਾੜੀ ਤੋਂ ਤਿਲਕ ਕੇ 30 ਫੁੱਟ ਹੇਠਾਂ ਡਿੱਗ ਗਿਆ। ਵਿਅਕਤੀ ਇਕ ਪਹਾੜੀ ਦੇ ਸਾਹਮਣੇ ਸੈਲਫ਼ੀ ਲੈ ਰਿਹਾ ਸੀ, ਉਦੋਂ ਹੀ ਉਸ ਦਾ ਪੈਰ ਤਿਲਕ ਗਿਆ। ਹਾਲਾਂਕਿ ਉਹ ਹੇਠਾਂ ਡਿੱਗਣ ਦੇ ਬਾਵਜੂਦ ਵੀ ਹੈਰਾਨੀਜਨਕ ਰੂਪ ਨਾਲ ਬੱਚ ਗਿਆ ਪਰ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ। ਵਿਅਕਤੀ ਦੀ ਪਹਿਚਾਣ ਸੱਤਿਆ ਨਾਰਾਇਣ ਦੇ ਰੂਪ ਵਿਚ ਹੋਈ ਹੈ।

A person fall down 30 feet while taking selfies from a hillA person fall down 30 feet while taking selfies from a hill

ਸੱਤਿਆ ਨਾਰਾਇਣ ਬੁਆਏਕੋਂਡਾ-ਗੰਗਾਮਾ ਮੰਦਰ ਵਿਚ ਦਰਸ਼ਨਾਂ ਲਈ ਆਇਆ ਸੀ। ਮੰਦਰ ਵਿਚ ਕੁੱਝ ਲੋਕ ਦਰਸ਼ਨ ਲਈ ਆਏ ਹੋਏ ਸਨ। ਉਨ੍ਹਾਂ ਨੇ ਇਸ ਵਿਅਕਤੀ ਨੂੰ ਪਹਾੜੀ ਦੇ ਹੇਠਾਂ ਡਿੱਗਦੇ ਹੋਏ ਵੇਖ ਲਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਫ਼ੋਨ ਕੀਤਾ। ਫ਼ੋਨ ਕਰਨ ਤੋਂ ਕੁੱਝ ਦੇਰ ਬਾਅਦ ਬਚਾਅ ਟੀਮ ਮੌਕੇ 'ਤੇ ਆ ਗਈ। ਵਿਅਕਤੀ ਨੂੰ ਪਹਾੜੀ ਤੋਂ ਕੱਢਣ ਲਈ ਪੁਲਿਸ ਨੂੰ ਕਾਫ਼ੀ ਮਿਹਨਤ ਕਰਨੀ ਪਈ। ਪੁਲਿਸ ਨੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਉਸ ਦੇ ਪੈਰ ਵਿਚ ਫਰੈਕਚਰ ਹੋ ਗਿਆ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।Madhya Pardeh PoliceMadhya Pardeh Police

ਦੱਸ ਦਈਏ ਕਿ ਸੁੰਦਰ ਸਥਾਨ ਹੋਣ ਕਰਕੇ ਇੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ ਅਤੇ ਸੈਲਫੀਆਂ ਲੈਂਦੇ ਹਨ। ਪਹਾੜੀ ਹੋਣ ਕਰ ਕੇ ਇਹ ਇਲਾਕਾ ਕਾਫ਼ੀ ਤਿਲਕਣਦਾਰ ਹੈ। ਇੱਥੋਂ ਦਾ ਦ੍ਰਿਸ਼ ਕਾਫ਼ੀ ਸੁੰਦਰ ਹੈ। ਪਰ ਇੱਥੇ ਪੁੱਜਣ ਵਿਚ ਕਾਫ਼ੀ ਖ਼ਤਰਾ ਹੈ। ਪੁਲਿਸ ਨੇ  ਲੋਕਾਂ ਨੂੰ ਚਿਤਾਵਨੀ ਦੇਣ ਦੇ ਲਈ ਇਥੇ ਬੋਰਡ ਵੀ ਲਗਾਏ ਹੋਏ ਹਨ ਅਤੇ ਹਦਾਇਤ ਦਿੱਤੀ ਹੋਈ ਹੈ ਕਿ ਉਹ ਇਹੋ ਜਿਹੀ ਜਗ੍ਹਾ 'ਤੇ ਨਾ ਜਾਣ। ਪਰ ਪੁਲਿਸ ਦੀ ਸਲਾਹ ਨੂੰ ਲੋਕ ਦਰਕਿਨਾਰ ਕਰ ਕੇ ਉੱਪਰ ਚੜ੍ਹ ਜਾਂਦੇ ਹਨ। ਇੱਥੋਂ ਹਾਦਸੇ ਦੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement