ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ, ਖਪਤਕਾਰਾਂ ਨੂੰ ਰਾਹਤ ਦੀ ਉਡੀਕ
Published : Nov 2, 2020, 9:36 pm IST
Updated : Nov 2, 2020, 9:36 pm IST
SHARE ARTICLE
Crude oil prices
Crude oil prices

ਪਾਣੀ ਤੋਂ ਵੀ ਸਸਤੀ ਹੋਈ ਕੱਚੇ ਤੇਲ ਦੀ ਕੀਮਤ

ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਝਾਨ ਲਗਾਤਾਰ ਜਾਰੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਨੇ ਇਕ ਵਾਰ ਫਿਰ ਵੱਡੀ ਟੁੰਭੀ ਮਾਰੀ ਹੈ। ਵਾਅਦਾ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 3.14 ਡਾਲਰ ਦੀ ਗਿਰਾਵਟ ਦੇ ਨਾਲ 36.75 ਡਾਲਰ ਪ੍ਰੀਤ ਬੈਰਲ ‘ਤੇ ਪਹੁੰਚ ਗਈ ਹੈ। ਉੱਥੇ ਹੀ WTI ਕੱਚੇ ਤੇਲ 'ਚ ਵੀ 3.63 ਡਾਲਰ ਦੀ ਨਰਮੀ ਦੇ ਨਾਲ 34.49 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਹੋ ਰਿਹਾ ਹੈ।

Crude oil Crude oil

ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਸ ਵੇਲੇ 74.10 ਰੁਪਏ ਚੱਲ ਰਹੀ ਹੈ। ਇਕ ਬੈਰਲ ਵਿਚ 159 ਲੀਟਰ ਕੱਚਾ ਤੇਲ ਹੁੰਦਾ ਹੈ। ਇਸ ਹਿਸਾਬ ਨਾਲ 1 ਬੈਰਲ ਬ੍ਰੈਂਟ ਕੱਚੇ ਤੇਲ ਦੀ ਕੀਮਤ 2723.18 ਰੁਪਏ ਬਣਦੀ ਹੈ। 2723.18 ਨੂੰ 159 ਤੇ ਵੰਡਣ ਤੇ ਇਕ ਲੀਟਰ ਬ੍ਰੈਂਟ ਕੱਚੇ ਤੇਲ ਦੀ ਕੀਮਤ 17.13 ਰੁਪਏ ਬਣਦੀ ਹੈ। ਜਦਕਿ ਪਾਣੀ ਦੀ ਇਕ ਲੀਟਰ ਵਾਲੀ ਬੋਤਲ ਦੀ ਕੀਮਤ ਇਸ ਵੇਲੇ 20 ਰੁਪਏ ਚੱਲ ਰਹੀ ਹੈ ਜੋ ਕੱਚੇ ਤੇਲ ਦੀ ਕੀਮਤ ਤੋਂ 3 ਰੁਪਏ ਵਧੇਰੇ ਹੈ।

Increase price of crude oilcrude oil

ਕਾਬਲੇਗੌਰ ਹੈ ਕਿ ਮੌਜੂਦਾ ਸਮੇਂ ਕੱਚੇ ਤੇਲ ਦੀ ਕੀਮਤ ਭਾਵੇਂ ਪਾਣੀ ਤੋਂ ਵੀ ਹੇਠਾਂ ਜਾ ਚੁਕੀ ਹੈ ਪਰ  ਖਪਤਕਾਰਾਂ ਨੂੰ ਇਸਦਾ ਲਾਭ ਮਿਲਣਾ ਕੇਂਦਰ ਸਰਕਾਰ ਦੀ ਨੀਅਤ ‘ਤੇ ਨਿਰਭਰ ਕਰਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਦੌਰ ਕਰੋਨਾ ਦੀ ਆਮਦ ਨਾਲ ਹੀ ਸ਼ੁਰੂ ਹੋ ਗਿਆ ਸੀ। ਕੇਂਦਰ ਸਰਕਾਰ ਨੇ ਇਸ ਦਾ ਲਾਭ ਖਪਤਕਾਰਾਂ ਨੂੰ ਦੇਣ ਦੀ ਥਾਂ ਟੈਕਸ ‘ਚ ਵਾਧਾ ਕਰ ਬਚਤ ਦਾ ਮੂੰਹ ਆਪਣੇ ਖਜਾਨੇ ਵੱਲ ਮੌੜ ਲਿਆ।

Increase price of crude oilcrude oil

ਇਸ ਤੋਂ ਬਾਅਦ ‘ਚ ਇਕ ਵਾਰ ਕੀਮਤਾਂ ‘ਚ ਉਛਾਲ ਬਾਅਦ ਟੈਕਸ ‘ਚ ਕਟੌਤੀ ਦੀ ਥਾਂ ਇਸ ਦਾ ਬੋਝ ਵੀ ਸਿੱਧਾ ਖਪਤਕਾਰਾਂ ‘ਤੇ ਪਾ ਦਿੱਤਾ ਗਿਆ ਸੀ। ਹੁਣ ਜਦੋਂ ਕੱਚੇ ਤੇਲ ਦੀਆਂ ਕੀਮਤਾਂ 36.75 ਡਾਲਰ ਪ੍ਰੀਤੀ ਬੈਰਲ ‘ਤੇ ਪਹੁੰਚ ਚੁੱਕੀ ਹੈ ਤਾਂ ਖਪਤਕਾਰਾਂ ਨੂੰ ਇਕ ਵਾਰ ਫਿਰ ਰਾਹਤ ਮਿਲਣ ਦੀ ਉਮੀਦ ਜਾਗੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement