
ਅਮਰੀਕੀ ਬਜ਼ਾਰ ਵਿਚ ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ।
ਨਵੀਂ ਦਿੱਲੀ: ਅਮਰੀਕੀ ਬਜ਼ਾਰ ਵਿਚ ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ। ਕੱਚੇ ਤੇਲ ਦੀ ਕੀਮਤ ਜ਼ੀਰੋ ਤੋਂ 36 ਡਾਲਰ ਹੇਠਾਂ ਹੈ। ਸੋਮਵਾਰ ਨੂੰ ਅਮਰੀਕਾ ਦੀ ਵੇਸਟ ਟੈਕਸਾਸ ਇੰਟਰਮੀਡੀਏਟ ਮਾਰਕਿਟ ਵਿਚ ਕੱਚਾ ਤੇਲ ਮਈ ਦੇ ਆਗਾਮੀ ਸੌਦੇ ਲਈ ਡਿੱਗਦੇ ਹੋਏ -37.63 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ।
Photo
ਸਭ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਇਹ ਰੇਟ ਮੌਜੂਦਾ ਬਜ਼ਾਰ ਲਈ ਨਹੀਂ ਬਲਕਿ ਭਵਿੱਖ ਦੇ ਬਜ਼ਾਰ ਲਈ ਹੈ। ਅਸਲ ਵਿਚ ਦੁਨੀਆ ਭਰ ਵਿਚ ਲੌਕਡਾਊਨ ਨੂੰ ਦੇਖਦੇ ਹੋਏ, ਜਿਨ੍ਹਾਂ ਕਾਰੋਬਾਰੀਆਂ ਨੇ ਮਈ ਲਈ ਸੌਦੇ ਕੀਤੇ ਹਨ ਹੁਣ ਉਹ ਇਸ ਲਈ ਤਿਆਰ ਨਹੀਂ ਹਨ। ਉਹਨਾਂ ਕੋਲ ਇੰਨਾ ਤੇਲ ਪਿਆ ਹੈ ਕਿ ਉਸ ਦੀ ਖਪਤ ਨਹੀਂ ਹੋ ਰਹੀ ਹੈ।
Photo
ਇਸ ਲਈ ਉਤਪਾਦਕ ਉਹਨਾਂ ਨੂੰ ਅਪਣੇ ਕੋਲੋਂ ਰਕਮ ਦੇਣ ਲਈ ਤਿਆਰ ਹਨ। ਅਜਿਹਾ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਅਗਲੇ ਮਹੀਨੇ ਯਾਨੀ ਜੂਨ ਦੇ ਸਮਝੌਤੇ ਲਈ ਡਬਲੂਟੀਆਈ ਕਰੂਡ ਦੀ ਕੀਮਤ 22.15 ਡਾਲਰ ਪ੍ਰਤੀ ਬੈਰਲ ਸੀ। ਯਾਨੀ ਇਕ ਮਹੀਨੇ ਦੇ ਅੰਦਰ ਹੀ ਭਵਿੱਖ ਦੇ ਸੌਦੇ ਵਿਚ ਲਗਭਗ 60 ਡਾਲਰ ਪ੍ਰਤੀ ਬੈਰਲ ਦਾ ਅੰਤਰ ਦਿਖ ਰਿਹਾ ਸੀ।
File Photo
ਅਮਰੀਕੀ ਬਜ਼ਾਰ ਦੇ ਤੇਲ ਦਾ ਭਾਰਤ ‘ਤੇ ਫਰਕ ਨਹੀਂ ਪੈਂਦਾ। ਦਰਅਸਲ ਜੋ ਤੇਲ ਭਾਰਤ ਆਉਂਦਾ ਹੈ ਉਹ ਲੰਡਨ ਅਤੇ ਖਾੜੀ ਦੇਸ਼ਾਂ ਦਾ ਇੱਕ ਮਿਸ਼ਰਤ ਪੈਕੇਜ ਹੁੰਦਾ ਹੈ ਜਿਸ ਨੂੰ ਇੰਡੀਅਨ ਕਰੂਡ ਬਾਸਕਿਟ ਕਹਿੰਦੇ ਹਨ। ਇੰਡੀਅਨ ਕਰੂਡ ਬਾਸਕਿਟ ਦਾ ਲਗਭਗ 80 ਫੀਸਦੀ ਹਿੱਸਾ ਓਪੇਕ ਦੇਸ਼ਾਂ ਦਾ ਹੈ ਅਤੇ ਬਾਕੀ ਲੰਡਨ ਬ੍ਰੈਂਟ ਕਰੂਡ ਅਤੇ ਹੋਰਾਂ ਦਾ ਹੁੰਦਾ ਹੈ। ਸਿਰਫ ਇਹੀ ਨਹੀਂ, ਦੁਨੀਆ ਦੀ ਕਰੀਬ 75 ਫੀਸਦੀ ਤੇਲ ਮੰਗ ਦਾ ਰੇਟ ਬ੍ਰੈਂਟ ਕਰੂਡ ਤੋਂ ਤੈਅ ਹੁੰਦਾ ਹੈ।
File Photo
ਯਾਨੀ ਭਾਰਤ ਲਈ ਬ੍ਰੈਂਟ ਕਰੂਡ ਦਾ ਰੇਟ ਮਹੱਤਵ ਰੱਖਦਾ ਹੈ, ਅਮਰੀਕੀ ਕਰੂਡ ਦਾ ਨਹੀਂ। ਸੋਮਵਾਰ ਨੂੰ ਜੂਨ ਲਈ ਬ੍ਰੇਂਟ ਕਰੂਡ ਦਾ ਰੇਟ ਕਰੀਬ 26 ਡਾਲਰ ਪ੍ਰਤੀ ਬੈਰਲ ਸੀ। ਜਦਕਿ ਮਈ ਲਈ ਬ੍ਰੈਂਟ ਕਰੂਡ ਫਿਊਚਰ ਰੇਟ 23 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਸੀ। ਇਸ ਵਿਚ ਵੀ ਨਰਮੀ ਆਈ ਪਰ ਬਹੁਤ ਜ਼ਿਆਦਾ ਨਹੀਂ। ਦਰਅਸਲ ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਦੇ ਉੱਪਰ ਹੇਠਾਂ ਜਾਣ ਨਾਲ ਤੈਅ ਨਹੀਂ ਹੁੰਦੀਆਂ।
File Photo
ਪੈਟਰੋਲੀਅਮ ਕੰਪਨੀਆਂ ਹਨ ਦਿਨ ਦੁਨੀਆ ਵਿਚ ਪੈਟਰੋਲ-ਡੀਜ਼ਲ ਦਾ ਐਵਰੇਜ ਰੇਟ ਦੇਖਦੀਆਂ ਹਨ। ਇੱਥੇ ਕਈ ਤਰ੍ਹਾਂ ਦੇ ਕੇਂਦਰ ਅਤੇ ਰਾਜ ਦੇ ਟੈਕਸ ਨਿਸ਼ਚਿਤ ਹਨ। ਭਾਰਤੀ ਬਾਸਕਿਟ ਦੇ ਕਰੂਡ ਰੇਟ, ਅਪਣੇ ਵਹੀਖਾਤੇ, ਪੈਟਰੋਲੀਅਮ-ਡੀਜ਼ਲ ਦੇ ਔਸਤ ਅੰਤਰਰਾਸ਼ਟਰੀ ਰੇਟ ਆਦਿ ਨੂੰ ਧਿਆਨ ਵਿਚ ਰੱਖਦੇ ਹੋਏ ਪੈਟਰੋਲੀਅਮ ਕੰਪਨੀਆਂ ਤੇਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ।