
ਪੱਛਮੀ ਬੰਗਾਲ ਦੇ ਡੁਆਰਸ ਵਿਚ ਹਾਸੀਮਾਰਾ ਆਰਮੀ ਕੰਟੀਨ ਵਿਚ ਘੁੰਮਦੇ ਹਾਥੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ
ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਡੁਆਰਸ ਵਿਚ ਹਾਸੀਮਾਰਾ ਆਰਮੀ ਕੰਟੀਨ ਵਿਚ ਘੁੰਮਦੇ ਹਾਥੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਾਥੀ ਅਪਣੀ ਸੁੰਢ ਨੂੰ ਹਿਲਾਉਂਦੇ ਹੋਏ ਖਾਲੀ ਡਾਇਨਿੰਗ ਹਾਲ ਵਿਚ ਆਇਆ ਅਤੇ ਮੇਜ਼ਾਂ ਅਤੇ ਕੁਰਸੀਆਂ ਨੂੰ ਖਿਲਾਰ ਦਿੰਦਾ ਹੈ, ਇਸ ਨਾਲ ਪੂਰੀ ਕੰਟੀਨਨ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ।
ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਹਾਥੀ ਨੇ ਮੇਜ਼ਾਂ ਅਤੇ ਕੁਰਸੀਆਂ ਨੂੰ ਚਾਰੇ ਪਾਸੇ ਖਿਲਾਰ ਦਿੱਤਾ। ਇਸ ਤੋਂ ਬਾਅਦ ਫੌਜੀ ਕੰਟੀਨ ਦੇ ਕਰਮਚਾਰੀਆਂ ਨੇ ਹਾਥੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਦਾ ਤਰੀਕਾ ਕੰਮ ਨਹੀਂ ਕਰ ਸਕਿਆ। ਇਸ ਤੋਂ ਬਾਅਦ ਕਰਮਚਾਰੀ ਨੇ ਅੱਗ ਨਾਲ ਹਾਥੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਹਾਥੀ ਡਰ ਕੇ ਭੱਜ ਗਿਆ। ਸੋਸ਼ਲ ਮੀਡੀਆ ‘ਤੇ ਲੋਕ ਇਸ ਵੀਡੀਓ ‘ਤੇ ਵੱਖ-ਵੱਖ ਕੁਮੈਂਟ ਕਰ ਰਹੇ ਹਨ।
From back home today. The jumbo just walked into the Hashimara Army Canteen... and it was complete madness. pic.twitter.com/4v8sgPjSbh
— Ananya Bhattacharya (@ananya116) November 30, 2019