ਉਹਨਾਂ ਨੇ ਰਾਜ ਸਰਕਾਰ ਨੂੰ ਇਸ ਨਾਲ ਸਖ਼ਤੀ ਨਾਲ ਨਿਪਟਣ ਲਈ ਕਿਹਾ ਹੈ।
ਹੈਦਰਾਬਾਦ: ਹੈਦਰਾਬਾਦ ਵਿਚ ਔਰਤ ਡਾਕਟਰ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦੀ ਸਾੜ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਮਾਤਮ ਛਾਇਆ ਹੋਇਆ ਹੈ। ਹੈਦਰਾਬਾਦ ਮਾਮਲੇ ਤੇ ਲੋਕ ਸਭਾ ਵਿਚ ਅੱਜ ਚਰਚਾ ਹੋ ਰਹੀ ਹੈ। ਉੱਥੇ ਹੀ ਰਾਜਸਭਾ ਵਿਚ ਕਾਂਗਰਸ ਦੇ ਨੇਤਾ ਪ੍ਰਤੀਪੱਖ ਗੁਲਾਮ ਨਬੀ ਆਜ਼ਾਦ ਨੇ ਇਸ ਮਾਮਲੇ ਨੂੰ ਚੁੱਕਿਆ ਹੈ। ਉਹਨਾਂ ਨੇ ਰਾਜ ਸਰਕਾਰ ਨੂੰ ਇਸ ਨਾਲ ਸਖ਼ਤੀ ਨਾਲ ਨਿਪਟਣ ਲਈ ਕਿਹਾ ਹੈ।
ਉੱਥੇ ਹੀ ਲੋਕ ਸਭਾ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਤੇ ਸੰਸਦ ਵੀ ਚਿੰਤਾ ਵਿਚ ਹੈ। ਸਮਾਜਵਾਦੀ ਪਾਰਟੀ ਦੀ ਰਾਜਸਭਾ ਸੰਸਦ ਮੈਂਬਰ ਜਯਾ ਬੱਚਨ ਨੇ ਹੈਦਰਾਬਾਦ ਘਟਨਾ ਤੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਸਰਕਾਰ ਉਚਿਤ ਅਤੇ ਨਿਸ਼ਚਿਤ ਜਵਾਬ ਦੇਵੇ। ਅਜਿਹੇ ਦੈਂਤਾਂ ਨੂੰ ਜਨਤਾ ਨੂੰ ਸੌਂਪ ਦਿੱਤਾ ਜਾਵੇ ਤੇ ਇਹਨਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਜਾਵੇ। ਸਰਕਾਰ ਦੱਸੇ ਕਿ ਨਿਰਭਆ ਅਤੇ ਕਠੁਆ ਕਾਂਡ ਵਿਚ ਕੀ ਹੋਇਆ?
ਹੈਦਰਾਬਾਦ ਦੀ ਘਟਨਾ ਤੇ ਏਆਈਏਡੀਐਮਕੇ ਦੀ ਸੰਸਦ ਮੈਂਬਰ ਵਿਜਿਲਾ ਸੱਤਿਨਾਥ ਨੇ ਕਿਹਾ ਕਿ ਦੇਸ਼ ਵਿਚ ਔਰਤਾਂ ਅਤੇ ਬੱਚੇ ਸੁਰੱਖਿਅਤ ਨਹੀਂ ਹਨ। ਇਸ ਅਪਰਾਧ ਨੂੰ ਕਰਨ ਵਾਲੇ ਚਾਰ ਆਰੋਪੀਆਂ ਨੂੰ 31 ਦਸੰਬਰ ਤੋਂ ਪਹਿਲਾਂ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਕਾਂਗਰਸ ਸੰਸਦ ਮੈਂਬਰ ਅਮੀ ਯਾਜਿਨਕ ਨੇ ਰਾਜ ਸਭਾ ਵਿਚ ਹੈਦਰਾਬਾਦ ਘਟਨਾ ਤੇ ਕਿਹਾ ਕਿ ਉਹ ਸਾਰੀਆਂ ਪ੍ਰਣਾਲੀਆਂ, ਨਿਆਂਪਾਲਿਕਾਵਾਂ, ਕਾਰਜਕਾਰੀ, ਵਿਧਾਇਕ ਅਤੇ ਹੋਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਕੱਠੇ ਆਉਣ ਤਾਂ ਕਿ ਸਮਾਜਿਕ ਸੁਧਾਰ ਹੋ ਸਕੇ।
ਇਸ ਦਾ ਹੱਲ ਤੁਰੰਤ ਕਰਨਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਸਖਤੀ ਨਾਲ ਪੇਸ਼ ਆਉਣਾ ਪਵੇਗਾ। ਓਮ ਬਿਰਲਾ ਨੇ ਕਿਹਾ ਕਿ ਦੇਸ਼ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹਨ ਉਸ ਤੇ ਸੰਸਦ ਵੀ ਚਿੰਤਿਤ ਹੈ। ਉਹਨਾਂ ਨੇ ਪ੍ਰਸ਼ਨਕਾਲ ਤੋਂ ਬਾਅਦ ਇਸ ਤੇ ਚਰਚਾ ਦੀ ਆਗਿਆ ਦਿੱਤੀ ਹੈ। ਕਾਂਗਰਸ ਨੇਤਾ ਪ੍ਰਤੀਪੱਖੀ ਅਧੀਰ ਰੰਜਨ ਚੌਧਰੀ ਨੇ ਐਤਵਾਰ ਨੂੰ ਕਿਹਾ ਸੀ ਕਿ ਅਮਿਤ ਸ਼ਾਹ ਜੀ, ਨਰਿੰਦਰ ਮੋਦੀ ਜੀ ਤੁਸੀਂ ਖੁਦ ਘੁਸਪੈਠੀਏ ਹੋ।
ਘਰ ਤੁਹਾਡਾ ਗੁਜਰਾਤ ਤੋਂ ਆ ਗਿਆ ਦਿੱਲੀ, ਤੁਸੀਂ ਖੁਦ ਪਰਵਾਸੀ ਹੋ। ਇਸ ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਅੱਜ ਔਰਤਾਂ ਸੰਸਦ ਦੇ ਬਾਹਰ ਇਸ ਘਟਨਾ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਗੀਆਂ। ਰਾਜ ਮੰਤਰੀ ਸੰਜੀਵ ਬਲਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਉਹ ਹੈਦਰਾਬਾਦ ਸਮੂਹਿਕ ਬਲਾਤਕਾਰ ਅਤੇ ਹੱਤਿਆਕਾਂਡ ਦੇ ਮੁੱਦੇ ਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖਣਗੇ। ਇਸ ਮਾਮਲੇ ਤੇ ਹੁਣ ਤਕ ਪ੍ਰਧਾਨ ਮੰਤਰੀ ਦੀ ਕੋਈ ਟਿਪਣੀ ਨਹੀਂ ਆਈ। ਇਹਨਾਂ ਚਾਰੇ ਮੁਲਜ਼ਮਾਂ ਨੂੰ ਲੈ ਕੇ ਪੁਲਿਸ ਅੱਜ ਅਦਾਲਤ ਵਿਚ ਅੱਗੇ ਦੀ ਪੁਛਗਿਛ ਲਈ ਪਟੀਸ਼ਨ ਦਾਇਰ ਕਰ ਹਿਰਾਸਤ ਮੰਗ ਸਕਦੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਪੁਲਿਸ ਨੂੰ ਸਮੂਹਿਕ ਬਲਾਤਕਾਰ ਦੀ ਜਾਂਚ ਜਲਦੀ ਪੂਰੀ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਨੇ ਘਟਨਾ ਦੇ ਆਰੋਪੀਆਂ ਨੂੰ ਸਖ਼ਤ ਸਜ਼ਾ ਦਵਾਉਣ ਅਤੇ ਪੀੜਤ ਪਰਵਾਰ ਨੂੰ ਨਿਆਂ ਦਵਾਉਣ ਲਈ ਫਾਸਟ ਟਰੈਕ ਕੋਰਟ ਬਣਾਉਣ ਦਾ ਆਦੇਸ਼ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।