ਧਾਰਾ 370 ‘ਤੇ ਅਸਤੀਫ਼ਾ ਦੇਣ ਵਾਲੇ IAS ਅਫ਼ਸਰ ਦਾ ਦਾਅਵਾ, EVM ਹੈਕ ਕੀਤਾ ਜਾ ਸਕਦੈ
Published : Sep 25, 2019, 12:29 pm IST
Updated : Sep 25, 2019, 12:29 pm IST
SHARE ARTICLE
IAS Officer
IAS Officer

ਆਮਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ VVPAT ਦੀਆਂ ਪਰਚੀਆਂ EVM...

ਨਵੀਂ ਦਿੱਲੀ: ਆਮਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ VVPAT ਦੀਆਂ ਪਰਚੀਆਂ EVM (ਇਲੈਕਟਰਾਨਿਕ ਵੋਟਿੰਗ ਮਸ਼ੀਨ) ਦਾ ਲਿਟਮਸ-ਟੇਸਟ ਹਨ। ਇਨ੍ਹਾਂ ਦੇ ਸਹਾਰੇ EVM ਦੀ ਭਰੋਸੇਯੋਗਤਾ ਸਾਬਤ ਹੁੰਦੀ ਹੈ। ਅਜਿਹਾ ਇਸ ਲਈ ਕਿ VVPAT ਸਿਸਟਮ ਨਾਲ ਪਤਾ ਕੀਤਾ ਜਾ ਸਕਦਾ ਹੈ ਕਿ ਅਸੀਂ EVM ‘ਤੇ ਜਿਸਨੂੰ ਵੋਟ ਦਿੱਤਾ, ਉਸਨੂੰ ਹੀ ਵੋਟ ਗਿਆ ਕਿ ਨਹੀਂ। ਪਰ ਸਾਬਕਾ IAS ਅਧਿਕਾਰੀ ਕੰਨਨ ਗੋਪੀਨਾਥਨ ਨੂੰ ਅਜਿਹਾ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣਾ ਹੈ ਕਿ VVPAT ਨੇ EVM ਨੂੰ ਕਮਜੋਰ ਕੀਤਾ ਹੈ।

EVM Mahine EVM Mahine

ਕੰਨਨ ਨੇ ਹਾਲ ਹੀ ਵਿੱਚ ਅਜਾਦੀ, ਪਰਕਾਸ਼ਨ ਦੀ ਅਜ਼ਾਦੀ ਅਤੇ ਮੁੱਢਲਿਆਂ ਅਧਿਕਾਰਾਂ ਵਰਗੀ ਵਜ੍ਹਾ ਨੂੰ ਲੈ ਕੇ ਅਸਤੀਫਾ ਦੇ ਦਿੱਤੇ ਸੀ। ਕੰਨਨ ਗੋਪੀਨਾਥਨ ਨੇ VVPAT ਦੇ ਸੰਦਰਭ ਵਿੱਚ EVM ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਹਨ। 24 ਸਤੰਬਰ ਨੂੰ ਉਨ੍ਹਾਂ ਨੇ ਕਈ ਟਵੀਟ ਕੀਤੇ। ਗੋਪੀਨਾਥਨ ਦਾ ਕਹਿਣਾ ਹੈ ਕਿ VVPAT ਨੇ EVM ਦੀ ਸੁਰੱਖਿਆ ਨੂੰ ਘੱਟ ਕੀਤਾ ਹੈ। ਇਸਦੇ ਡਿਫੇਂਸ ਸਿਸਟਮ ਵਿੱਚ ਸੋਧ ਕੀਤੀ ਗਈ ਹੈ ਅਤੇ VVPAT ਦੀ ਵਜ੍ਹਾ ਨਾਲ ਹੈਕਿੰਗ ਦਾ ਡਰ ਪੈਦਾ ਹੋ ਗਿਆ ਹੈ। ਕੰਨਨ ਨੇ ਆਪਣੇ ਟਵੀਟ ਵਿੱਚ ਲਿਖਿਆ ਤੁਹਾਨੂੰ EVM ਲਈ ਮੇਰਾ ਡਿਫੇਂਸ ਸ਼ਾਇਦ ਯਾਦ ਹੋਵੇਗਾ।

EVMEVM

ਮੈਂ ਹੁਣ ਵੀ ਇਸਦੇ ਨਾਲ ਖੜਾ ਹਾਂ, ਪਰ VVPAT  ਦੇ ਨਾਲ ਮੇਰੇ ਤੋਂ ਪਹਿਲਾਂ ਚੋਣ ਤਜ਼ੁਰਬੇ ਨੇ ਮੇਰਾ ਭਰੋਸਾ ਖੌਹ ਲਿਆ ਹੈ।  ਇਸਦੀ ਵਜ੍ਹਾ ਨਾਲ EVM ਨਾਲ ਜੁੜੀ ਪ੍ਰਕਿਰਿਆ ਨੂੰ ਹੈਕ ਕੀਤੇ ਜਾਣ ਦਾ ਜੋਖਮ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਸ਼ਹਾਬੁੱਦੀਨ ਯਾਕੂਬ ਕੁਰੈਸ਼ੀ, ਮੌਜੂਦਾ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਇਲੈਕਸ਼ਨ ਕਮਿਸ਼ਨ ਦੇ ਆਫ਼ੀਸ਼ੀਅਲ ਟਵਿਟਰ ਪੇਜ ਨੂੰ ਟੈਗ ਵੀ ਕੀਤਾ ਹੈ। ਹੁਣ ਤੱਕ ਇਨ੍ਹਾਂ ਵਿਚੋਂ ਕਿਸੇ ਨੇ ਵੀ ਕੰਨਨ ਦੇ ਇਸ ਟਵੀਟ ‘ਤੇ ਕੋਈ ਵੀ ਰਿਪਲਾਈ ਨਹੀਂ ਕੀਤਾ ਹੈ। ਕੰਨਨ ਨੇ ਆਪਣੇ ਇੱਕ ਹੋਰ ਟਵੀਟ ‘ਚ ਕਿਹਾ ਕਿ ਅਹੁਦੇ ‘ਤੇ ਰਹਿੰਦੇ ਹੋਏ ਉਨ੍ਹਾਂ ਨੇ ਦੋ ਵਾਰ ਇਸ ‘ਤੇ ਸਵਾਲ ਚੁੱਕਿਆ ਸੀ।

ਇਹ ਦੋ ਮੌਕੇ ਸਨ, IIIDEM ਵਿੱਚ ਰਿਟਰਨਿੰਗ ਅਧਿਕਾਰੀਆਂ ਦੇ ਨਾਲ ECI ਟ੍ਰੇਨਿੰਗ ਦੇ ਦੌਰਾਨ ਅਤੇ ਫਿਰ ECIL  ਦੇ ਨਾਲ ਕਮਿਸ਼ਨਿੰਗ ਦੇ ਦੌਰਾਨ ਅਜਿਹੇ ‘ਚ ਹੁਣ ਉਹ ਬਿਨਾਂ ਕਿਸੇ ਦੁਰਭਾਵਨਾ ਦੇ ਆਪਣਾ ਦਰਦ ਬਿਆਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ VVPAT ਦੀ ਵਿਵਸਥਾ ਨੇ EVM ਦੀ ਫੁਲ-ਪਰੂਫ਼ ਪ੍ਰਕਿਰਿਆ ਨੂੰ ਕਮਜੋਰ ਬਣਾ ਦਿੱਤਾ ਹੈ ਅਤੇ ਇਸ ‘ਤੇ ਤੁਰੰਤ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਕੰਨਨ ਨੇ 21 ਅਗਸਤ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਇਸਦੇ ਪਿੱਛੇ ਉਨ੍ਹਾਂ ਨੇ ਕਸ਼ਮੀਰ ਘਾਟੀ ਵਿੱਚ ਸਰਕਾਰ ਵੱਲੋਂ ਲਗਾਈਆਂ ਗਈਆਂ ਰੋਕਾਂ ਨੂੰ ਕਾਰਨ ਦੱਸਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement