
ਸਾਡਾ ਇਤਿਹਾਸ ਪੜ੍ਹੇ ਕੰਗਣਾ ਫਿਰ ਉਸ ਨੂੰ ਪਤਾ ਲੱਗੂ ਪੰਜਾਬੀ ਕੌਣ ਹੁੰਦੇ ਨੇ
ਨਵੀਂ ਦਿਲੀ : (ਲੰਕੇਸ਼ ਤ੍ਰਿਖਾ ): ਬੀਬਾ ਜਿੰਨੀ ਤੂੰ ਅੱਜ ਤੱਕ ਪੈਸੇ ਕਮਾਏ ਨੇ ਉਨੀ ਤਾਂ ਪੰਜਾਬੀ ਕਲਾਕਾਰਾਂ ਤੋਂ ਇੱਕ ਸ਼ੀਜਨ ਵਿਚ ਵਾਰ ਦਿੰਦੇ ਨੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।
kanganaਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕੰਗਣਾ ਰਣੌਤ ਦੇ ਟਵੀਟ ‘ਤੇ ਵਰ੍ਹਦਿਆਂ ਕਿਹਾ ਕਿ ਬੀਬਾ ਤੈਨੂੰ ਪੰਜਾਬੀਆਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕੇ ਪੰਜਾਬੀ ਲੋਕ ਕਿੰਨੇ ਸੰਘਰਸ਼ਸ਼ੀਲ ਅਤੇ ਯੋਧੇ ਹਨ । ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਪੰਜਾਬੀ ਕੌਣ ਹਨ ਤੇ ਪੰਜਾਬੀਆਂ ਦਾ ਇਤਿਹਾਸ ਕੀ ਹੈ।
Preetharpalਉਨ੍ਹਾਂ ਖੇਤੀ ਬਿੱਲਾਂ ਦੀ ਖ਼ਿਲਾਫ਼ ਚੱਲ ਰਹੇ ਸੰਘਰਸ਼ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਆਖ਼ਰ ਝੁਕਣਾ ਹੀ ਪੈਣਾ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਸਰਕਾਰਾਂ ਨੂੰ ਲੋਕਾਂ ਦੇ ਸੰਘਰਸ਼ ਅੱਗੇ ਝੁਕਣਾ ਹੀ ਪਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜੁਆਨਾਂ ਨੇ ਬੈਰੀਗੇਟ ਤੋੜੇ ਨਹੀਂ ਬੈਰੀਕੇਟਾਂ ਨੂੰ ਹਟਇਆ ਗਿਆ ਹੈ। ਇਹ ਨੌਜਵਾਨਾਂ ਦਾ ਜੋਸ਼ ਅਤੇ ਹੋਸ਼ ਦਾ ਹੀ ਸਿੱਟਾ ਸੀ। ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਸਾਡਾ ਸੰਘਰਸ਼ ਸ਼ੁਰੂ ਤੋਂ ਹੁਣ ਤੱਕ ਸ਼ਾਂਤਮਈ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਸ਼ਾਂਤਮਈ ਹੀ ਰਹੇਗਾ ।
farmerਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਹੁਣ ਤੱਕ ਜਿੰਨੇ ਵੀ ਸੰਘਰਸ਼ ਆਪਣੇ ਹੱਕਾਂ ਲਈ ਲੜੇ ਗਏ ਹਨ, ਉਹ ਪਾਸ ਹੋਏ ਹਨ, ਲੋਕ ਉਨ੍ਹਾਂ ਸੰਘਰਸ਼ਾਂ ਵਿੱਚ ਜਿੱਤ ਕੇ ਨਿਕਲੇ ਹਨ। ਪ੍ਰੀਤ ਹਰਪਾਲ ਨੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰਾਂ ਹੁਣ ਤਕ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ, ਗੈਂਗਸਟਰ ਕਹਿ ਕੇ ਭੰਡ ਰਹੀਆਂ ਸਨ ਪਰ ਪੰਜਾਬ ਦੇ ਨੌਜਵਾਨ ਸ਼ੰਘਰਸ਼ ਪ੍ਰਤੀ ਗੰਭੀਰ ਹਨ , ਜਿਸ ਦੀ ਉਦਾਹਰਨ ਪਿਛਲੇ 26 ਤਰੀਕ ਤੋਂ ਲੈ ਕੇ ਹੁਣ ਤੱਕ ਚੱਲੇ ਸੰਘਰਸ਼ ਵਿਚ ਨੌਜਵਾਨਾਂ ਦਾ ਰੋਲ ਇਸ ਗੱਲ ਦੀ ਗਵਾਹੀ ਭਰਦਾ ਹੈ, ਬਜ਼ੁਰਗਾਂ ਦੇ ਹੋਸ਼ ਤੇ ਨੌਜਵਾਨੀ ਦਾ ਜੋਸ਼ ਦੋਨੋਂ ਮਿਲ ਕੇ ਹੀ ਇਸ ਸੰਘਰਸ਼ ‘ਤੇ ਜਿੱਤ ਪ੍ਰਾਪਤ ਕਰਨਗੇ।