
ਪਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਦਿੱਲੀ-ਨੋਇਡਾ ਸਰਹੱਦ ’ਤੇ ਮੌਜੂਦ
ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਵੱਧਦੀ ਗਿਣਤੀ ਨੂੰ ਵੇਖਦਿਆਂ ਪੁਲਿਸ ਨੇ ਬੁਧਵਾਰ ਨੂੰ ਸੁਰੱਖਿਆ ਹੋਰ ਸਖ਼ਤ ਕਰ ਦਿਤੀ। ਦਿੱਲੀ ਦੇ ਉੱਤਰ ਪ੍ਰਦੇਸ਼ ਨਾਲ ਲਗਦੀ ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਤੇਜ਼ ਹੋ ਗਿਆ ਹੈ, ਜਿਸ ਨਾਲ ਰਾਜ ਨੂੰ ਕੌਮੀ ਰਾਜਧਾਨੀ ਨਾਲ ਜੋੜਨ ਵਾਲਾ ਇਕ ਮੁੱਖ ਮਾਰਗ ਬੰਦ ਹੈ।
photoਟ੍ਰੈਫ਼ਿਕ ਪੁਲਿਸ ਨੇ ਟਵੀਟ ਕੀਤਾ ਕਿ ਗੌਤਮ ਬੁੱਧ ਨਗਰ ਨੇੜੇ ਕਿਸਾਨਾਂ ਦੇ ਅੰਦੋਲਨ ਕਾਰਨ ਨੋਇਡਾ ਲਿੰਕ ਰੋਡ ਉੱਤੇ ਚਿੱਲਾ ਸਰਹੱਦ ਬੰਦ ਹੈ। ਲੋਕਾਂ ਨੂੰ ਨੋਇਡਾ ਜਾਣ ਲਈ ‘ਨੋਇਡਾ ਲਿੰਕ ਰੋਡ’ ਦੀ ਥਾਂ ਐਨਐਚ -24 ਅਤੇ ਡੀਐਨਡੀ ਦੀ ਵਰਤੋਂ ਕਰਨ ਦਾ ਸੁਝਾਅ ਦਿਤਾ ਗਿਆ ਹੈ।ਪਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬਹੁਤ ਸਾਰੇ ਕਿਸਾਨ ਦਿੱਲੀ-ਨੋਇਡਾ ਸਰਹੱਦ ’ਤੇ ਮੌਜੂਦ ਹਨ ਅਤੇ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਸਮਰਥਨ ਕਰਨ ਲਈ ਦਿੱਲੀ ਜਾਣਾ ਚਾਹੁੰਦੇ ਹਨ।
photoਪ੍ਰਦਰਸ਼ਨਕਾਰੀ ਕਿਸਾਨ ਰਾਮ ਕਿਸ਼ਨ ਨੇ ਕਿਹਾ ਕਿ ਫਿਰੋਜ਼ਾਬਾਦ, ਮਰੇਠ, ਨੋਇਡਾ ਅਤੇ ਏਟਾ ਸਮੇਤ ਕਈ ਜ਼ਿਲ੍ਹਿਆਂ ਦੇ ਕਿਸਾਨ ਚਿੱਲਾ ਬਾਰਡਰ ਵੱਲ ਆ ਰਹੇ ਹਨ। ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਅਸੀਂ ਇਥੋਂ ਨਹੀਂ ਜਾਵਾਂਗੇ। ਮੁਜ਼ੱਫਰਨਗਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਸੋਨੂੰ ਨੇ ਕਿਹਾ ਕਿ ਇਸ ਸਮੇਂ ਅਸੀਂ ਗੰਨੇ ਦੀ ਕਾਸ਼ਤ ਕਰਦੇ ਹਾਂ, ਪਰ ਇਹ ਲਾਜ਼ਮੀ ਹੈ। ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਦਿੱਲੀ ਸਰਹੱਦਾਂ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤ ਕੀਤਾ ਗਿਆ ਸੀ ਅਤੇ ਬਜਰੀ ਦੇ ਵੱਡੇ ਪੱਥਰ ਅਜੇ ਵੀ ਉਥੇ ਹਨ।