
ਆਯੋਗ ਨੇ ਚੋਣ ਚਿੰਨ੍ਹਾਂ ਨੂੰ ਸੁਰੱਖਿਅਤ ਕਰ ਦਿਤਾ ਹੈ। ਜਿਸ ਨੂੰ ਕਿਸੇ ਵੀ ਅਜ਼ਾਦ ਉਮੀਦਵਾਰ ਜਾਂ ਫਿਰ ਕਿਸੇ ਪਾਰਟੀ ਨੂੰ ਨਹੀਂ ਦਿਤਾ ਜਾਵੇਗਾ।
ਨਵੀਂ ਦਿੱਲੀ : ਚੋਣ ਆਯੋਗ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਕਈ ਤਰ੍ਹਾਂ ਦੇ ਬਦਲਾਅ ਕਰਨ ਜਾ ਰਿਹਾ ਹੈ। ਆਯੋਗ ਨੇ ਚੋਣ ਚਿੰਨ੍ਹਾਂ ਨੂੰ ਸੁਰੱਖਿਅਤ ਕਰ ਦਿਤਾ ਹੈ। ਜਿਸ ਨੂੰ ਕਿਸੇ ਵੀ ਅਜ਼ਾਦ ਉਮੀਦਵਾਰ ਜਾਂ ਫਿਰ ਕਿਸੇ ਪਾਰਟੀ ਨੂੰ ਨਹੀਂ ਦਿਤਾ ਜਾਵੇਗਾ। ਆਮ ਚੋਣਾਂ 2019 ਦੌਰਾਨ ਦਿੱਲੀ ਤੋਂ ਚੋਣ ਲੜਨ ਵਾਲੇ ਅਜ਼ਾਦ ਉਮੀਦਵਾਰ ਅਤੇ ਅਚਾਨਕ ਪਰਚਾ ਦਾਖਲ ਕਰਨ ਵਾਲੇ ਰਜਿਸਟਰਡ ਰਾਜਨੀਤਕ ਦਲ ਦੇ ਉਮੀਦਵਾਰ ਨੂੰ ਟਰੱਕ, ਆਟੋ ਰਿਕਸ਼ਾ, ਬਾਂਸੁਰੀ, ਸੀਟੀ, ਬਿਜਲੀ ਦਾ ਖੰਭਾ, ਬਾਲਟੀ, ਜੂਤਾ, ਡੀਜ਼ਲ ਪੰਪ ਅਤੇ ਚੇਨ ਚੋਣ ਚਿੰਨ੍ਹ ਦੇ ਤੌਰ 'ਤੇ ਨਹੀਂ ਦਿਤੀ ਜਾਣਗੇ ।
Election symbol
ਚੋਣ ਆਯੋਗ ਨੇ ਚੋਣ ਚਿੰਨ੍ਹ ਆਰਡਰ 1968 ਦੇ ਪੈਰਾ 10 ਬੀ ਵਿਚ ਅਪਲਾਈ ਕਰਨ ਵਾਲੇ 29 ਰਜਿਸਟਰਡ ਗ਼ੈਰ ਮਾਨਤਾ ਪ੍ਰਾਪਤ ਦਲਾਂ ਨੂੰ ਵੱਖ-ਵੱਖ ਰਾਜਾਂ ਨੂੰ ਇਕੋ ਜਿਹੇ ਚੋਣ ਚਿੰਨ੍ਹ ਵੰਡੇ ਹਨ। ਦੱਸ ਦਈਏ ਕਿ ਇਹਨਾਂ ਚੋਣ ਚਿੰਨ੍ਹਾਂ ਦੇ ਲਈ ਦਿੱਲੀ ਮੁਖ ਚੋਣ ਅਧਿਕਾਰੀਆਂ ਨੂੰ ਇਕ ਚਿੱਠੀ ਭੇਜ ਕੇ ਕਿਹਾ ਹੈ ਕਿ ਵੰਡੇ ਗਏ ਚੋਣ ਚਿੰਨ੍ਹ ਰਾਖਵੀਂ ਸੂਚੀ ਵਿਚ ਪਾ ਦੇਣ। ਦਿੱਲੀ ਵਿਚ 7 ਲੋਕਸਭਾ ਸੀਟਾਂ ਤੇ 2014 ਦੀਆਂ ਚੋਣਾਂ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 150 ਸੀ ਜਿਸ ਵਿਚ ਸੱਭ ਤੋਂ ਘੱਟ 14 ਉਮੀਦਵਾਰ ਉਤਰ ਪੱਛਮੀ ਦਿੱਲੀ ਤੋਂ ਸਨ।
Election symbol
ਜਿਹੜੇ ਵੀ ਉਮੀਦਵਾਰ ਮੈਦਾਨ ਵਿਚ ਹੁੰਦੇ ਹਨ ਉਹ ਅਪਣੀ ਪਸੰਦ ਦਾ ਚੋਣ ਚਿੰਨ੍ਹ ਮੰਗਦੇ ਹਨ। ਆਯੋਗ ਨੇ ਚੋਣ ਚਿੰਨ੍ਹ ਆਰਡਰ 1968 ਦੇ ਪੈਰਾ 10 ਬੀ ਵਿਚ ਅਪਲਾਈ ਕਰਨ ਵਾਲੇ 29 ਰਜਿਸਟਰਡ ਗ਼ੈਰ ਮਾਨਤਾ ਪ੍ਰਾਪਤ ਦਲਾਂ ਨੂੰ ਵੱਖ-ਵੱਖ ਰਾਜਾਂ ਲਈ ਇਕੋ ਜਿਹੇ ਚੋਣ ਚਿੰਨ੍ਹ ਵੰਡੇ ਹਨ। ਇਸ ਵਾਰ ਅਜ਼ਾਦ ਉਮੀਦਵਾਰਾਂ ਨੂੰ ਰਾਖਵੇਂ ਕੀਤੇ ਗਏ ਚੋਣ ਚਿੰਨ੍ਹ ਨਹੀਂ ਮਿਲ ਸਕਣਗੇ।
Election symbol
ਦੱਸ ਦਈਏ ਕਿ ਅਜ਼ਾਦ ਉਮੀਦਵਾਰ ਸੱਭ ਤੋਂ ਵੱਧ ਬਾਂਸੁਰੀ, ਸੀਟੀ ਅਤੇ ਬਾਲਟੀ ਚਿੰਨ੍ਹ ਮੰਗਦੇ ਹਨ। ਚੋਣਾਂ ਦੀ ਤਰੀਕ ਦਾ ਐਲਾਨ ਮਾਰਚ ਵਿਚ ਹੋ ਸਕਦਾ ਹੈ। ਇਸ ਲਈ ਪਾਰਟੀਆਂ ਪੂਰੀ ਤਰ੍ਹਾਂ ਤਿਆਰ ਹਨ। ਇਹਨਾਂ ਵਿਚ ਕੁਝ ਪਾਰਟੀਆਂ ਰਜਿਸਟਰਡ ਹਨ ਅਤੇ ਉਹਨਾਂ ਲਈ ਚੋਣ ਚਿੰਨ੍ਹ ਵੀ ਵੰਡ ਦਿਤੇ ਗਏ ਹਨ।