
ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਦੇ ਮਾਂਡੀ ਪਿੰਡ ਦੇ ਫ਼ਾਰਮ ਹਾਊਸ.......
ਨਵੀਂ ਦਿੱਲੀ : ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਦੇ ਮਾਂਡੀ ਪਿੰਡ ਦੇ ਫ਼ਾਰਮ ਹਾਊਸ ਵਿਚ ਨਵੇਂ ਸਾਲ ਦੀ ਪਾਰਟੀ ਦੇ ਦੌਰਾਨ ਗੋਲੀ ਦਾ ਸ਼ਿਕਾਰ ਹੋਈ ਔਰਤ ਅਰਚਨਾ ਗੁਪਤਾ ਦੀ ਫੋਰਟਿਸ ਹਸਪਤਾਲ ਵਿਚ ਮੌਤ ਹੋ ਗਈ ਹੈ। ਦਰਅਸਲ ਨਵੇਂ ਸਾਲ ਦੇ ਜਸ਼ਨ ਦੌਰਾਨ ਜੇਡੀਊ ਦੇ ਸਾਬਕਾ ਵਿਧਾਇਕ ਰਾਜੂ ਸਿੰਘ ਨੇ ਦੋ-ਤਿੰਨ ਹਵਾ ‘ਚ ਗੋਲੀਆਂ ਚਲਾਈਆਂ ਸਨ। ਇਕ ਗੋਲੀ ਅਰਚਨਾ ਦੇ ਸਿਰ ਵਿਚ ਲੱਗੀ ਸੀ।
Raju Singh
ਗੋਲੀ ਲੱਗਣ ਤੋਂ ਬਾਅਦ ਅਰਚਨਾ ਨੂੰ ਨਜਦੀਕ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਸੀ। ਲਗ-ਭਗ 24 ਘੰਟੇ ਤੋਂ ਜ਼ਿਆਦਾ ਹਸਪਤਾਲ ਵਿਚ ਜਿੰਦਗੀ ਦੀ ਲੜਾਈ ਲੜਦੇ ਹੋਏ ਅਰਚਨਾ ਵੀਰਵਾਰ ਨੂੰ ਹਾਰ ਗਈ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿਤਾ। ਦੱਸ ਦਈਏ ਕਿ ਪਾਰਟੀ ਵਿਚ ਫਾਇਰਿੰਗ ਕਰਨ ਤੋਂ ਬਾਅਦ ਰਾਜੂ ਸਿੰਘ ਫ਼ਰਾਰ ਹੋ ਗਿਆ ਸੀ। ਔਰਤ ਦੇ ਪਤੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ਼ ਕਰਕੇ ਪੁਲਿਸ ਨੇ ਰਾਜੂ ਸਿੰਘ ਨੂੰ ਦਿੱਲੀ ਪੁਲਿਸ ਨੇ ਯੂਪੀ ਦੇ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।
Police
ਹਿਰਾਸਤ ਵਿਚ ਲੈ ਕੇ ਹੁਣ ਪੁਲਿਸ ਰਾਜੂ ਸਿੰਘ ਤੋਂ ਪੁੱਛ-ਗਿੱਛ ਕਰ ਰਹੀ ਹੈ। ਰਾਜੂ ਤੋਂ ਇਲਾਵਾ ਦਿੱਲੀ ਪੁਲਿਸ ਉਨ੍ਹਾਂ ਦੀ ਪਤਨੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਰਾਜੂ ਦੀ ਪਤਨੀ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਬੂਤ ਮਿਟਾਉਣ ਲਈ ਮੌਕੇ ਤੋਂ ਖੂਨ ਨੂੰ ਸਾਫ਼ ਕੀਤਾ ਸੀ। ਇਸ ਦੇ ਨਾਲ ਹੀ ਪਾਰਟੀ ਵਿਚ ਆਏ ਸਾਰੇ ਮਹਿਮਾਨਾਂ ਨੂੰ ਪੁਲਿਸ ਦੁਆਰਾ ਪੁੱਛ-ਗਿੱਛ ਕੀਤੇ ਜਾਣ ਉਤੇ ਕੁਝ ਵੀ ਨਹੀਂ ਕਹਿਣ ਦੀ ਧਮਕੀ ਦਿਤੀ ਸੀ। ਦੱਸ ਦਈਏ ਕਿ ਰਾਜੂ ਸਿੰਘ 2005 ਅਤੇ 2010 ਵਿਚ ਜੇਡੀਊ ਵਲੋਂ ਚੋਣ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਦੇ ਉਤੇ ਹੀ ਗੋਲੀ ਚਲਾਉਣ ਦਾ ਇਲਜ਼ਾਮ ਹੈ।