
ਪੰਜਾਬ ‘ਚ ਪੰਚਾਇਤ ਚੋਣਾਂ 30 ਦਸੰਬਰ ਨੂੰ ਖ਼ਤਮ ਹੋ ਗਈਆਂ ਸਨ ਪਰ ਚੋਣਾਂ ਦੌਰਾਨ ਬਣੇ ਗੁੱਟਬਾਜ਼ੀ ਦੇ ਵਿਵਾਦ...
ਤਰਨਤਾਰਨ : ਪੰਜਾਬ ‘ਚ ਪੰਚਾਇਤ ਚੋਣਾਂ 30 ਦਸੰਬਰ ਨੂੰ ਖ਼ਤਮ ਹੋ ਗਈਆਂ ਸਨ ਪਰ ਚੋਣਾਂ ਦੌਰਾਨ ਬਣੇ ਗੁੱਟਬਾਜ਼ੀ ਦੇ ਵਿਵਾਦ ਅਜੇ ਵੀ ਖ਼ਤਮ ਨਹੀਂ ਹੋ ਰਹੇ ਹਨ। ਇਕ ਤਾਜ਼ਾ ਖ਼ਬਰ ਤਰਨਤਾਰਨ ਦੇ ਪਿੰਡ ਗੱਗੋਬੂਆ ਦੀ ਵੇਖਣ ਵਿਚ ਆ ਰਹੀ ਹੈ, ਜਿੱਥੇ ਦੋ ਗੁੱਟਾਂ ਵਿਚ ਚੋਣਾਂ ਨੂੰ ਲੈ ਕੇ ਝਗੜਾ ਹੋ ਗਿਆ। ਜਾਣਕਾਰੀ ਦੇ ਮੁਤਾਬਕ, ਝਗੜੇ ਦੌਰਾਨ ਹਰਜੀਤ ਸਿੰਘ ਅਤੇ ਉਸ ਦੇ ਸਾਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਹਰਜੀਤ ਸਿੰਘ ਨੇ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਉਤੇ ਵੋਟਾਂ ਵਿਚ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਸਿਰਫ਼ ਇੰਨਾ ਹੀ ਨਹੀਂ ਹਰਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਝਗੜੇ ਵਿਚ ਦੂਜੀ ਧਿਰ ਵਲੋਂ ਉਸ ਉਤੇ ਗੋਲੀ ਵੀ ਚਲਾਈ ਗਈ ਪਰ ਉਸ ਦੀ ਜਾਨ ਬਚ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।