ਜਾਮਿਆ ਦੇ ਵਿਦਿਆਰਥੀਆਂ ਦਾ CAA ਵਿਰੁਧ ਅਨੋਖਾ ਪ੍ਰਦਰਸ਼ਨ, ਸੜਕਾਂ ’ਤੇ ਉਕਰੀ ਵਿਰੋਧ ਦੀ ਚਿੱਤਰਕਾਰੀ!
Published : Jan 3, 2020, 1:24 pm IST
Updated : Jan 4, 2020, 12:19 pm IST
SHARE ARTICLE
CAA Jamia Students
CAA Jamia Students

ਇਸ ਦੌਰਾਨ ਕੁੱਝ ਵਿਦਿਆਰਥੀਆਂ ਨੇ ਗਾਂਧੀਗੀਰੀ ਦਾ ਰਾਸਤਾ ਅਪਣਾਉਂਦੇ ਹੋਏ ਅਪਣਾ...

ਨਵੀਂ ਦਿੱਲੀ: ਜਾਮਿਆ ਮਾਲਿਆ ਇਸਲਾਮਿਆ ਯੂਨੀਵਰਸਿਟੀ ਦੇ ਬਾਹਰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਰੀ ਪ੍ਰਦਰਸ਼ਨ ਵਿਚ ਵੀਰਵਾਰ ਨੂੰ ਸ਼ਾਮਲ ਹੋਣ ਆਏ ਹੋਰ ਸਥਾਨਾਂ ਦੇ ਕਈ ਵਿਦਿਆਰਥੀਆਂ ਅਤੇ ਚਿੱਤਰਕਾਰਾਂ ਨੇ ਜਾਮਿਆ ਦੇ ਬਾਹਰ ਮੁੱਖ ਸੜਕ ’ਤੇ ਕਈ ਪੇਟਿੰਗ ਬਣਾ ਕੇ ਵਿਰੋਧ ਕੀਤਾ।

PhotoPhotoਪ੍ਰਦਰਸ਼ਨ ਵਿਚ ਸ਼ਾਮਲ ਵਿਦਿਆਰਥੀ ਆਮਿਰ ਮੀਰ ਮੁਤਾਬਕ ਵਿਦਿਆਰਥੀਆਂ ਦੁਆਰਾ ‘ਕਾਲ ਫਾਰ ਆਰਟਿਸਟ’ ਨਾਮ ਤੋਂ ਇਕ ਅਭਿਆਨ ਚਲਾਇਆ ਗਿਆ ਜਿਸ ਦੇ ਅੰਤਰਗਤ ਵਿਰੋਧ ਸਥਾਨ ’ਤੇ ਕਲਾਕਾਰਾਂ ਨੂੰ ਆਉਣ ਬਾਰੇ ਕਿਹਾ ਸੀ। ਜਦੋਂ ਕਲਾਕਾਰ ਆਏ ਤਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਚਿੱਤਰਾਂ ਰਾਹੀਂ ਵਿਰੋਧ ਕਰਨ ਦੀ ਮੰਗ ਕੀਤੀ। ਇਹਨਾਂ ਕਲਾਕਾਰਾਂ ਨੇ ਸੜਕ ’ਤੇ ਕਈ ਰੰਗੋਲੀਆਂ, ਚਿੱਤਰ, ਪੇਟਿੰਗਸ ਅਤੇ ਪੋਸਟਰ ਬਣਾ ਕੇ ਅਪਣੀ ਆਵਾਜ਼ ਨੂੰ ਸਰਕਾਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

PhotoPhotoਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੇਟਿੰਗ ਬਣਾ ਕੇ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ’ਤੇ ਅਪਣਾ ਵਿਰੋਧ ਜਤਾਇਆ। ਜਾਮਿਆ ਵਿਚ ਜੁਟੇ ਕਲਾਕਾਰਾਂ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਸੜਕ ’ਤੇ ਪੇਟਿੰਗ ਦੁਆਰਾ ਉਰਦੂ ਦੇ ਲੋਕਪ੍ਰਿਯ ਸ਼ਾਇਰ ਸਾਹਿਰ ਲੁਧਿਆਨਵੀ ਦਾ ਸ਼ੇਅਰ “ਏ ਰਹਿਬਰ-ਏ-ਮੁਲਕ-ਓ-ਕੌਮ ਬਤਾ ਯਹ ਕਿਸਕਾ ਲਹੂ ਹੈ ਕੌਣ ਮਰਾ”, ਲਿਖ ਕੇ ਵਿਰੋਧ ਜਤਾਇਆ।

PhotoPhotoਇਸ ਤੋਂ ਇਲਾਵਾ ਨੋ ਸੀਏਏ, ਨੋ ਐਨਆਰਸੀ, ਪੀਐਮ ਮੋਦੀ ਦੀ ਤਸਵੀਰ ਬਣਾ ਕੇ ਵਿਰੋਧ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਇਹ ਵਿਰੋਧ ਪ੍ਰਦਰਸ਼ਨ ਦਾ 21ਵਾਂ ਦਿਨ ਸੀ। ਵਿਦਿਆਰਥੀ ਰੋਜ਼ ਨਵੇਂ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹਨ। ਦਸ ਦਈਏ ਕਿ ਸ਼ੁਰੂਆਤੀ ਦਿਨਾਂ ਦੇ ਭਾਸ਼ਣਾਂ ਵਿਚ ਅਤੇ ਨਾਅਰਿਆਂ ਤੋਂ ਬਾਅਦ ਹੁਣ ਕਲਾਤਮਕ ਅਤੇ ਸੰਸਕ੍ਰਿਤੀ ਦਾ ਇਸਤੇਮਾਲ ਇਸ ਵਿਰੋਧ ਪ੍ਰਦਰਸ਼ਨ ਵਿਚ ਕੀਤਾ ਜਾ ਰਿਹਾ ਹੈ।

CAA Protest CAA ਇਸ ਦੌਰਾਨ ਕੁੱਝ ਵਿਦਿਆਰਥੀਆਂ ਨੇ ਗਾਂਧੀਗੀਰੀ ਦਾ ਰਾਸਤਾ ਅਪਣਾਉਂਦੇ ਹੋਏ ਅਪਣਾ ਵਿਰੋਧ ਦਰਜ ਕਰਵਾਉਣ ਲਈ ਸੱਤਿਆਗ੍ਰਹਿ ਕਰਦੇ ਹੋਏ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਰੋਜ਼ਾਨਾ ਜਾਮਿਆ ਦੇ 8 ਤੋਂ 10 ਮੌਜੂਦਾ ਅਤੇ ਸਾਬਕਾ ਵਿਦਿਆਰਥੀ ਭੁੱਖ ਹੜਤਾਲ ਤੇ ਬੈਠਣਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਨਾਗਰਿਕਤਾ ਸੋਧ ਕਾਨੂੰਨ ਵਾਪਸ ਨਹੀਂ ਲਿਆ ਜਾਵੇਗਾ ਉਦੋਂ ਤਕ ਉਹ ਗਾਂਧੀ ਜੀ ਦੇ ਰਾਸਤੇ ’ਤੇ ਚਲ ਕੇ ਅਪਣਾ ਸੱਤਿਆਗ੍ਰਹਿ ਜਾਰੀ ਰੱਖਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement