
ਪੀਐਮ ਨੇ ਕਿਹਾ ਕਿ ਜੋ ਲੋਕ ਅੱਜ ਭਾਰਤ ਦੀ ਸੰਸਦ ਦੇ ਖਿਲਾਫ ਅੰਦੋਲਨ ਕਰ ਰਹੇ ਹਨ...
ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਦੋ ਦਿਨ ਕਰਨਾਟਕ ਦੇ ਦੌਰੇ ਤੇ ਹਨ। ਇਸ ਦੌਰਾਨ ਤੁਮਕੁਰੂ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਾਗਰਿਕਤਾ ਕਾਨੂੰਨ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜੇ ਤੁਸੀਂ ਨਾਅਰੇ ਲਗਾਉਣੇ ਹੀ ਹਨ ਤਾਂ ਪਾਕਿਸਤਾਨ ਵਿਚ ਜਿਸ ਤਰ੍ਹਾਂ ਘਟ ਗਿਣਤੀ ਵਾਲਿਆਂ ਤੇ ਅੱਤਿਆਚਾਰ ਹੋ ਰਿਹਾ ਹੈ ਉਸ ਨਾਲ ਜੁੜੇ ਨਾਅਰੇ ਲਗਾਏ।
PM Narendra Modi ਜੇ ਤੁਸੀਂ ਜਲੂਸ ਕੱਢਣਾ ਹੀ ਹੈ ਤਾਂ ਪਾਕਿਸਤਾਨ ਤੋਂ ਆਏ ਹਿੰਦੂ-ਦਲਿਤ ਪੀੜਤਾਂ, ਸ਼ੋਸ਼ਣਕਾਰ ਦੇ ਸਮਰਥਨ ਵਿਚ ਜਲੂਸ ਕੱਢੋ। ਪੀਐਮ ਨੇ ਅੱਗੇ ਕਿਹਾ ਕਿ ਪਰ ਕਾਂਗਰਸ ਦੇ ਲੋਕ ਅਤੇ ਉਹਨਾਂ ਦੇ ਸਾਥੀ ਦਲ ਅਤੇ ਉਹਨਾਂ ਦਾ ਬਣਾਇਆ ਇਕੋਸਿਸਟਮ ਭਾਰਤ ਦੀ ਸੰਸਦ ਵਿਰੁਧ ਹੀ ਉਠ ਖੜ੍ਹਾ ਹੋਇਆ ਹੈ।
PM Narendra Modi ਪੀਐਮ ਮੋਦੀ ਨੇ ਕਿਹਾ ਕਿ ਅੱਜ ਹਰ ਦੇਸ਼ਵਾਸੀ ਦੇ ਮਨ ਵਿਚ ਸਵਾਲ ਹੈ ਕਿ ਜੋ ਲੋਕ ਪਾਕਿਸਤਾਨ ਤੋਂ ਅਪਣੀ ਜਾਨ ਬਚਾਉਣ ਲਈ ਅਪਣੀਆਂ ਬੇਟੀਆਂ ਦੀ ਜ਼ਿੰਦਗੀ ਬਚਾਉਣ ਲਈ ਇੱਥੇ ਆਏ ਹਨ ਉਹਨਾਂ ਵਿਰੁਧ ਤਾਂ ਜਲੂਸ ਕੱਢੇ ਜਾ ਰਹੇ ਹਨ ਪਰ ਜਿਸ ਪਾਕਿਸਤਾਨ ਨੇ ਉਹਨਾਂ ਤੇ ਇਹ ਜ਼ੁਲਮ ਕੀਤਾ ਜਿਸ ਵਿਰੁਧ ਇਹਨਾਂ ਲੋਕਾਂ ਦੇ ਮੂੰਹ ਤੇ ਤਾਲੇ ਕਿਉਂ ਨਹੀਂ ਲੱਗੇ।
PM Narendra Modiਰੈਲੀ ਵਿਚ ਪੀਐਮ ਮੋਦੀ ਨੇ ਕਿਹਾ ਕਿ ਕੁੱਝ ਹਫ਼ਤੇ ਪਹਿਲਾਂ ਹੀ ਸੰਸਦ ਨੇ CAA ਬਣਾਉਣ ਦਾ ਇਤਿਹਾਸਿਕ ਕੰਮ ਵੀ ਕੀਤਾ ਹੈ। ਪਰ ਕਾਂਗਰਸ ਦੇ ਲੋਕ ਅਤੇ ਉਹਨਾਂ ਦੇ ਸਾਥੀ ਦਲ ਅਤੇ ਉਹਨਾਂ ਦਾ ਬਣਾਇਆ ਇਕੋਸਿਸਟਮ ਭਾਰਤ ਦੀ ਸੰਸਦ ਖਿਲਾਫ ਹੀ ਉਠ ਖੜ੍ਹਾ ਹੋਇਆ ਹੈ। ਜਿਸ ਤਰ੍ਹਾਂ ਦੀ ਨਫ਼ਰਤ ਉਹ ਉਹਨਾਂ ਨਾਲ ਕਰਦੇ ਹਨ ਅਜਿਹਾ ਹੀ ਹੁਣ ਦੇਸ਼ ਦੀ ਸੰਸਦ ਖਿਲਾਫ ਦਿਖ ਰਿਹਾ ਹੈ।
Narendra Modi ਪੀਐਮ ਨੇ ਕਿਹਾ ਕਿ ਜੋ ਲੋਕ ਅੱਜ ਭਾਰਤ ਦੀ ਸੰਸਦ ਦੇ ਖਿਲਾਫ ਅੰਦੋਲਨ ਕਰ ਰਹੇ ਹਨ ਉਹ ਉਹਨਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਅੱਜ ਅੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨ ਦੀਆਂ ਹਰਕਤਾਂ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ। ਜੇ ਤੁਸੀਂ ਅੰਦੋਲਨ ਕਰਨਾ ਹੀ ਹੈ ਤਾਂ ਪਾਕਿਸਤਾਨ ਦੇ ਪਿਛਲੇ 70 ਸਾਲ ਦੇ ਕਾਰਨਾਮਿਆਂ ਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।