
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਸਨ ਰੋਸ ਮੁਜ਼ਹਾਰੇ
ਲਖਨਉ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਹੋਏ ਪ੍ਰਦਰਸ਼ਨਾਂ ਦੌਰਾਨ ਵਾਪਰੀ ਹਿੰਸਾ ਖਿਲਾਫ ਹੁਣ ਯੋਗੀ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਨੇ ਹਿੰਸਾ ਦੇ ਆਰੋਪ ਵਿਚ ਲਗਭਗ 10 ਹਜ਼ਾਰ ਅਣਪਛਾਤੇ ਵਿਦਿਆਰਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਬੀਤੀ 15 ਦਸੰਬਰ ਨੂੰ ਸੀਏਏ ਦੇ ਵਿਰੁੱਧ ਹਿੰਸਕ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਸੀ।
Case registered against 10,000 unidentified students of Aligarh Muslim University in connection with violence which broke out during protests against #CitizenshipAmendmentAct on December 15
— ANI UP (@ANINewsUP) December 28, 2019
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਯੂਪੀ ਦੇ ਕਈਂ ਸ਼ਹਿਰਾਂ ਵਿਚ ਪ੍ਰਦਰਸ਼ਨਾ ਨੇ ਹਿੰਸਕ ਰੂਪ ਲੈ ਲਿਆ ਸੀ। ਜਿਸ ਨੂੰ ਲੈ ਕੇ ਹੁਣ ਪੁਲਿਸ ਹਿੰਸਾ ਕਰਨ ਵਾਲੇ ਆਰੋਪੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ। 15 ਦਸੰਬਰ ਨੂੰ ਏਐਮਯੂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਅੰਦਰ ਰੋਸ ਮੁਜ਼ਹਾਰਿਆਂ ਵਿਚ ਹਿੱਸਾ ਲਿਆ ਸੀ ਪਰ ਵੇਖਦੇ ਹੀ ਵੇਖਦੇ ਰੋਸ ਮੁਜ਼ਹਾਰਿਆਂ ਨੇ ਹਿੰਸਕ ਰੂਪ ਧਾਰਨ ਕਰ ਲਿਆ।
File Photo
ਇਸੇ ਦੌਰਾਨ ਕੁੱਝ ਸ਼ਰਾਰਤੀ ਤੱਤਾ ਨੇ ਯੂਨੀਵਰਸਿਟੀ ਦੇ ਗੇਟ ਤੱਕ ਨੂੰ ਤੋੜ ਦਿੱਤਾ। ਗੋਟ ਤੋੜਨ ਨੂੰ ਲੈ ਕੇ ਯੂਪੀ ਪੁਲਿਸ ਅਤੇ ਵਿਦਿਆਰਥੀਆਂ ਨੇ ਇਕ ਦੂਜੇ ਤੇ ਇਲਜ਼ਾਮਬਾਜ਼ੀ ਵੀ ਕੀਤੀ ਸੀ।
File Photo
ਵਿਦਿਆਰਥੀ ਯੂਨੀਅਨ ਦਾ ਆਰੋਪ ਸੀ ਕਿ ਪੁਲਿਸ ਨੇ ਉਨ੍ਹਾਂ ਨਾਲ ਮਾਰ-ਕੁੱਟ ਕੀਤੀ ਹੈ। ਪਰ ਪੁਲਿਸ ਦਾ ਦਾਅਵਾ ਸੀ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਜਾ ਰਹੀ ਪੱਥਰਬਾਜੀ ਕਾਰਨ ਕਈ ਪੁਲਿਸਕਰਮਚਾਰੀ ਜਖ਼ਮੀ ਹੋ ਗਏ ਸਨ ਜਿਸ ਕਰਕੇ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਂਣ ਲਈ ਆਸੂ-ਗੈਸ ਦੇ ਗੋਲੇ ਛੱਡੇ ਸਨ।
File Photo
ਪਰ ਹੁਣ ਸੂਬੇ ਵਿਚ ਪ੍ਰਦਰਸ਼ਨਾ ਅਤੇ ਹਿੰਸਕ ਝੜਪਾ ਤੋਂ ਬਾਅਦ ਸ਼ਾਤੀ ਦਾ ਮਾਹੌਲ ਬਣ ਰਿਹਾ ਹੈ। ਯੂਪੀ ਤੋਂ ਕੋਈ ਵੀ ਤਾਜਾ ਹਿੰਸਾ ਦੀ ਖ਼ਬਰ ਨਹੀਂ ਹੈ। ਦੂਜੇ ਪਾਸੇ ਯੂਪੀ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾ 'ਤੇ ਭਰੋਸਾ ਨਾ ਕਰੋ ਅਤੇ ਸ਼ਾਤੀ ਬਣਾ ਕੇ ਰੱਖੋ।
Photo
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕੇਵਲ ਏਐਮਯੂ ਹੀ ਨਹੀਂ ਬਲਕਿ ਦਿੱਲੀ ਦੀ ਜਾਮੀਆ ਇਸਲਾਮੀਆ ਯੂਨੀਵਰਸਿਟੀ ਸਮੇਤ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ ਸਨ। ਦੇਸ਼ ਦੇ ਕੁੱਝ ਹਿੱਸਿਆ ਵਿਚ ਇਨ੍ਹਾਂ ਪ੍ਰਦਰਸ਼ਨਾ ਨੇ ਹਿੰਸਕ ਰੂਪ ਵੀ ਲੈ ਲਿਆ ਸੀ। ਯੂਪੀ ਵਿਚ ਤਾਂ ਹਿੰਸਕ ਪ੍ਰਦਰਸ਼ਨਾ ਦੌਰਾਨ ਹੋਈ ਗੋਲੀਬਾਰੀ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ।